ਰੈੱਡ ਕਰਾਸ ਵਿਖੇ ਅਵਿਨਾਸ਼ ਰਾਏ ਖੰਨਾ ਨੇ ਲੇਖ ਰਚਨਾ ਦੇ ਜੇਤੂਆਂ ਨੂੰ ਕੀਤਾ ਸਨਮਾਨਿਤ

ਰੈੱਡ ਕਰਾਸ ਵਿਖੇ ਅਵਿਨਾਸ਼ ਰਾਏ ਖੰਨਾ ਨੇ ਲੇਖ ਰਚਨਾ ਦੇ ਜੇਤੂਆਂ ਨੂੰ ਕੀਤਾ ਸਨਮਾਨਿਤ

ਹੁਸ਼ਿਆਰਪੁਰ (CDT NEWS) :
ਭਾਰਤੀ ਰੈੱਡ ਕਰਾਸ ਸੁਸਾਇਟੀ ਚੰਡੀਗੜ ਦੇ ਵਾਈਸ ਚੇਅਰਮੈਨ ਅਤੇ ਸਾਬਕਾ ਐਮ. ਪੀ ਅਵਿਨਾਸ਼ ਰਾਏ ਖੰਨਾ ਵੱਲੋਂ ਅੱਜ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਦਾ ਦੌਰਾ ਕੀਤਾ ਗਿਆ। ਉਨ੍ਹਾਂ ਵੱਲੋਂ ਇਸ ਤੋਂ ਪਹਿਲਾਂ 20 ਫਰਵਰੀ 2023 ਨੂੰ ਰੈੱਡ ਕਰਾਸ ਦੀਆਂ ਵਿਦਿਆਰਥਣਾਂ ਨੂੰ ਪਾਣੀ ਬਚਾਉਣ ਲਈ ਇਕ ਲੇਖ ਲਿਖਣ ਲਈ ਕਿਹਾ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਇਸ ਲੇਖ ਮੁਕਾਬਲੇ ਦੇ ਜੇਤੂਆਂ ਨੂੰ ਪ੍ਰਕਾਸ਼ ਰਾਏ ਖੰਨਾ ਕੌਸ਼ਲਿਆ ਦੇਵੀ ਖੰਨਾ ਮੈਮੋਰੀਅਲ ਟਰੱਸਟ (ਰਜਿਸਟਰਡ) ਗੜ੍ਹਸ਼ੰਕਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ।


ਸੱਕਤਰ  ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨੇ ਦੱਸਿਆ  ਕਿ ਰੈੱਡ ਕਰਾਸ ਦੇ ਵੱਖ-ਵੱਖ ਵੋਕੇਸ਼ਨਲ ਟ੍ਰੇਨਿੰਗ ਸੈਂਟਰਾ ਦੀਆਂ 58 ਵਿਦਿਆਰਥਣਾਂ ਵੱਲੋਂ ਇਸ ਲੇਖ ਰਚਨਾ ਮੁਕਾਬਲੇ ਵਿਚ ਹਿੱਸਾ ਲਿਆ ਗਿਆ। ਅਵਿਨਾਸ਼ ਰਾਏ ਖੰਨਾ ਨੇ ਇਸ ਮੁਕਾਬਲੇ ਵਿਚ ਪਹਿਲੇ ਸਥਾਨ ’ਤੇ ਆਉਣ ਵਾਲੀ ਵਿਦਿਆਰਥਣ ਮੁਸਕਾਨ (ਬਿਊਟੀ ਐਂਡ ਵੈਲਨੈਸ ਸੈਂਟਰ),  ਦੂਜੇ ਸਥਾਨ ’ਤੇ ਆਉਣ ਵਾਲੀ ਵਿਦਿਆਰਥਣ ਦੀਕਸ਼ਾ (ਬਿਊਟੀ ਐਂਡ ਵੈਲਨੈਸ ਸੈਂਟਰ) ਅਤੇ ਤੀਸਰੇ ਸਥਾਨ ’ਤੇ ਆਉਣ ਵਾਲੀ ਵਿਦਿਆਰਥਣ ਬਲਵਿੰਦਰ ਕੌਰ (ਟਾਈਪ ਐਂਡ ਸ਼ਾਰਟਹੈਂਡ) ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕਰਨ ਤੋਂ ਇਲਾਵਾ 5 ਹੋਰ ਵਿਦਿਆਰਥਣਾਂ ਬਲਵਿੰਦਰ ਕੌਰ, ਨੀਲਮ ਯਾਦਵ, ਪ੍ਰਿਅੰਕਾ, ਪੂਜਾ ਬਲੋਚ, ਅਤੇ ਦੀਪਿਕਾ ਨੂੰ ਹੌਸਲਾ ਵਧਾਊ ਇਨਾਮ ਨਾਲ ਸਨਮਾਨਿਤ ਕੀਤਾ ਗਿਆ ।
  ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲਿਅ ਨਾਲ ਵਿਦਿਆਰਥੀਆਂ ਵਿਚ ਰਚਨਾਤਮਕਤਾ ਵੱਧਦੀ ਹੈ ਅਤੇ ਲੋਕਾਂ ਵਿਚ ਜਾਗਰੂਕਤਾ ਪੈਦਾ ਹੁੰਦੀ ਹੈ। ਉਨ੍ਹਾਂ ਰੈੱਡ ਕਰਾਸ ਟ੍ਰੇਨਿੰਗ ਸੈਂਟਰਾਂ ਦੇ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਗਿਆ ਕਿ ਭਵਿੱਖ ਵਿਚ ਵੀ ਅਜਿਹੇ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਰੈੱਡ ਕਰਾਸ ਕਾਰਜਕਾਰਨੀ ਮੈਂਬਰ ਰਾਜੀਵ ਬਜਾਜ, ਐਸ. ਪੀ ਧੀਮਾਨ, ਅਨੁਰਾਗ ਸੂਦ ਅਤੇ ਰੈੱਡ ਕਰਾਸ ਦਫ਼ਤਰ ਦੇ ਸਟਾਫ ਮੈੰਂਬਰ ਵੀ ਮੌਜੂਦ ਸਨ।

Related posts

Leave a Reply