ਲਾਕਡਾਉਨ ਸਮੇਂ ਦੱਸ ਦਿਨਾਂ ਦੀ ਤਨਖਾਹ ਕੱਟਣ ਤੇ ਜੰਗਲਾਤ ਵਰਕਰਾਂ ਵਿੱਚ ਰੋਸ,ਵਣ ਰੇਂਜਾ ਅੱਗੇ ਹੋਣਗੇ ਰੋਸ ਪ੍ਰਦਰਸ਼ਨ

ਲਾਕਡਾਉਨ ਸਮੇਂ ਦੱਸ ਦਿਨਾਂ ਦੀ ਤਨਖਾਹ ਕੱਟਣ ਤੇ ਜੰਗਲਾਤ ਵਰਕਰਾਂ ਵਿੱਚ ਰੋਸ,ਵਣ ਰੇਂਜਾ ਅੱਗੇ ਹੋਣਗੇ ਰੋਸ ਪ੍ਰਦਰਸ਼ਨ

ਗੁਰਦਾਸਪੁਰ 4 ਜੂਨ ( ਅਸ਼ਵਨੀ ) : ਗੁਰਦਾਸਪੁਰ ਵਣ ਮੰਡਲ ਅਧੀਨ ਕੰਮ ਕਰਦੇ  ਦਿਹਾੜੀਦਾਰ  ਜੰਗਲਾਤ ਵਰਕਰਾਂ ਨੂੰ ਲਾਕਡਾਉਨ ਸਮੇਂ ਦੇ ਮਾਰਚ ਮਹੀਨੇ ਦੇ ਆਖਰੀ ਦੱਸ ਦਿਨਾਂ ਦੀ ਤਨਖਾਹ ਕੱਟਣ ਕਾਰਨ ਜੰਗਲਾਤ ਵਰਕਰਾਂ ਵਿੱਚ ਰੋਸ ਫੈਲ ਗਿਆ ਹੈ। ਜਿਸ ਕਰਕੇ ਉਹਨਾਂ ਨੂੰ ਆਪਣੀਆਂ ਕੱਟੀਆਂ ਗਈਆਂ ਤਨਖਾਹਾਂ ਲੈਣ ਲਈ ਦੱਸ ਜੂਨ ਤੋਂ ਵਣ ਰੇਂਜ ਅਫ਼ਸਰਾਂ ਦੇ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ।

ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਪੰਜਾਬ ਗੁਰਦਾਸਪੁਰ ਵਣ ਮੰਡਲ ਦੇ ਪ੍ਰਧਾਨ ਨਿਰਮਲ ਸਿੰਘ ਸਰਵਾਲੀ ਅਤੇ ਜਰਨਲ ਸਕੱਤਰ ਦਵਿੰਦਰ ਸਿੰਘ ਕਾਦੀਆਂ ਨੇ ਦੋਸ਼ ਲਾਇਆ ਹੈ ਕਿ ਕਰੋਨਾ ਮਹਾਂਮਾਰੀ ਦੇ ਸੰਕਟਮਈ ਸਥਿਤੀ ਵਿਚ ਵੀ ਜੰਗਲਾਤ ਵਰਕਰ ਨਰਸਰੀਆਂ ਅਤੇ ਵਣ ਸੰਪਤੀ ਨੂੰ ਬਚਾਉਣ ਲਈ ਦਿਨ-ਰਾਤ ਡਿਊਟੀ ਦਿੰਦੇ ਰਹੇ ਹਨ। ਕਈ ਵਾਰ ਕਰਫਿਊ ਪਾਸ ਨਾ ਹੋਣ ਕਰਕੇ ਪੁਲਿਸ ਮੁਲਾਜ਼ਮਾਂ ਤੋਂ ਬੇਇਜ਼ਤੀ ਦਾ ਸ਼ਿਕਾਰ ਹੋਣਾ ਪਿਆ। ਉਹ ਡਿਊਟੀ ਸਥਾਨ ਤੇ ਪਹੁੰਚ ਕੇ ਆਪਣੇ ਅਧਿਕਾਰੀਅਾਂ ਨਾਲ ਸੰਪਰਕ ਕਰਦੇ ਰਹੇ ਹਨ। ਉਹਨਾਂ ਵਲੋਂ ਯੋਗ ਅਗਵਾਈ ਨਾ ਦੇਣ  ਲਾਪਰਵਾਹੀ ਦਾ ਸਿੱਟਾ ਗਰੀਬ ਕਾਮਿਆਂ ਨੂੰ ਭੁਗਤਨਾ ਪੈ ਰਿਹਾ ਹੈ।

ਅਸ਼ਵਨੀ ਕੁਮਾਰ ਕਲਾਨੌਰ ਪ੍ਰਧਾਨ ਅਲੀਵਾਲ ਵਣ ਰੇਂਜ ਅਤੇ ਨਰਿੰਦਰ ਸਿੰਘ ਪ੍ਰਧਾਨ ਕਾਦੀਆਂ ਰੇਂਜ ਨੇ ਅਪਣੇ ਅਫਸਰਾਂ ਨੂੰ ਦੱਸ ਜੂਨ ਦਾ ਅਲੀਵਾਲ ਵਣ ਰੇਂਜ ਅਤੇ 12 ਜੂਨ ਨੂੰ ਕਾਦੀਆਂ ਰੇਂਜ ਵਿਖੇ ਰੋਸ ਪ੍ਰਦਰਸ਼ਨ ਕਰਨ ਦਾ ਨੋਟਿਸ ਭੇਜ ਕੇ ਵਰਕਰਾਂ ਦੀ ਸੀਨੀਅਰਤਾ ਸੂਚੀ ਠੀਕ ਕਰਨ ਅਤੇ ਕੋਵਿਡ19 ਦੇ ਲਾਕਡਾਉਨ ਸਮੇਂ ਦੇ ਮਾਰਚ ਮਹੀਨੇ ਦੀ ਕੱਟੀ ਤਨਖਾਹ ਜਾਰੀ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਬਲਵਿੰਦਰ ਸਿੰਘ,ਕਸ਼ਮੀਰ ਸਿੰਘ,ਮੰਗਲ ਸਿੰਘ,ਰਣਧੀਰ ਸਿੰਘ,ਹਰਪਾਲ ਸਿੰਘ ਅਤੇ ਰਵੇਲ ਸਿੰਘ ਹਾਜ਼ਰ ਸਨ।

Related posts

Leave a Reply