ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ 4 ਮੈਂਬਰ ਕਾਬੂ – ਇੱਕ ਫ਼ਰਾਰ, 13 ਮੋਬਾਈਲ , 4 ਚਾਰ ਮੋਟਰਸਾਈਕਲ ਵੀ ਬਰਾਮਦ

ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ 4 ਮੈਂਬਰ ਕਾਬੂ – ਇੱਕ ਫ਼ਰਾਰ 
 *   ਵੱਖ ਵੱਖ ਕੰਪਨੀਆਂ ਦੇ ਖੋਹ ਕੀਤੇ ਤੇ 13ਮੋਬਾਈਲ , 4 ਚਾਰ ਮੋਟਰਸਾਈਕਲ ਵੀ ਬਰਾਮਦ 
ਜਲੰਧਰ –  (ਸੰਦੀਪ ਸਿੰਘ ਵਿਰਦੀ / ਗੁਰਪ੍ਰੀਤ ਸਿੰਘ )   –  ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਡੀ ਸੀ ਪੀ ਸੂਡਰ ਵਿਲੀ ,  ਜਸਵਿੰਦਰ ਸਿੰਘ ਖਹਿਰਾ ਸਿੰਘ ਖਹਿਰਾ ਡੀ ਸੀ ਪੀ ਸੈਂਟਰਲ ਆਦਿ  ਦੇ ਨਿਰਦੇਸ਼ਾਂ ਅਨੁਸਾਰ ਐੱਸ ਐੱਚ ਓ ਥਾਣਾ 8 ਸੁਖਜੀਤ ਸਿੰਘ ਤੇ ਚੌਕੀ ਇੰਚਾਰਜ ਫੋਕਲ ਪੁਆਇੰਟ  ਗੁਰਵਿੰਦਰ ਸਿੰਘ ਵੱਲੋਂ ਸਬਜ਼ੀ ਮੰਡੀ ਫੋਕਲ ਪੁਆਇੰਟ ਦੇ ਪਿੱਛੇ ਝਾੜੀਆਂ  ਵਿੱਚੋਂ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ । ਫੜੇ ਗਏ ਗਰੋਹ ਦੇ ਮੈਂਬਰਾਂ ਦੀ ਪਹਿਚਾਣ ਹਰਪ੍ਰੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਬਲਦੇਵ ਨਗਰ ਜਲੰਧਰ , ਮਨੀ ਪੁੱਤਰ ਹਰੀ ਰਾਮ ਵਾਸੀ ਪਿਰਥੀ ਨਗਰ ਜਲੰਧਰ , ਪੰਕਜ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਪਿਰਥੀ ਨਗਰ ਜਲੰਧਰ ,ਅਤੇ ਅਮਨਪ੍ਰੀਤ ਸਿੰਘ ਵਾਸੀ ਬਲਦੇਵ ਨਗਰ ਜਲੰਧਰ ਆਦਿ ਚਾਰੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ । ਉਨ੍ਹਾਂ ਦਾ ਪੰਜਵਾਂ ਸਾਥੀ ਪ੍ਰਿੰਸ ਪੁੱਤਰ ਸੁਰਿੰਦਰ ਕੁਮਾਰ ਵਾਸੀ ਅਵਤਾਰ ਨਗਰ ਜਲੰਧਰ ,ਉਹ ਚੋਰੀ ਦੇ ਮੋਬਾਈਲ ਇਨ੍ਹਾਂ ਤੋਂ ਖਰੀਦਦਾ ਸੀ ਅਤੇ ਮਹਿੰਗੇ ਭਾਅ ਦਾ ਵੇਚਦਾ ਸੀ।  ਮੌਕੇ ਤੋਂ ਫ਼ਰਾਰ ਹੋ ਗਿਆ ਪੁਲਿਸ ਵੱਲੋਂ ਉਸ ਦੀ ਭਾਲ ਚ ਛਾਪੇਮਾਰੀ ਕੀਤੀ ਜਾ ਰਹੀ ਹੈ ।  ਦੋਸ਼ੀਆਂ ਕੋਲੋਂ ਵੱਖ ਵੱਖ ਕੰਪਨੀਆਂ ਦੇ ਲੁੱਟ ਖੋਹ ਕੀਤੇ 13 ਮੋਬਾਇਲ , ਚਾਰ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ।
    ਚਾਰੇ ਦੋਸ਼ੀਆਂ ਖਿਲਾਫ ਲੁੱਟ ਖੋਹ ਅਤੇ ਚੋਰੀ ਦਾ ਮਾਮਲਾ ਦਰਜ ਕਰਨ ਉਪਰੰਤ ਜੇਲ੍ਹ ਭੇਜ ਦਿੱਤਾ ਗਿਆ ਹੈ ।

Related posts

Leave a Reply