ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਮੈਨੂੰ ਵਿਦੇਸ਼ ਜਾ ਕੇ ਸ਼ਰਮ ਆਉਂਦੀ ਐ, ਦਿੱਲੀ ਚ ਬੁਨਿਆਦੀ ਸਹੂਲਤਾਂ ਦੀ ਘਾਟ

ਨਵੀਂ ਦਿੱਲੀ:  ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਆਮ ਆਦਮੀ ਪਾਰਟੀ (AAP) ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਇਹ ਮੰਨਣ ਵਿੱਚ ਸ਼ਰਮ ਆਉਂਦੀ ਹੈ ਕਿ ਭਾਰਤ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

‘ਵਿਕਸਤ ਦਿੱਲੀ-ਵਿਕਸਤ ਭਾਰਤ’ ਵਿਸ਼ੇ ‘ਤੇ ਦਿੱਲੀ ਦੇ ਦੱਖਣੀ ਭਾਰਤੀ ਭਾਈਚਾਰੇ ਨਾਲ ਗੱਲਬਾਤ ਦੌਰਾਨ, ਜੈਸ਼ੰਕਰ ਨੇ ਕਿਹਾ, “ਜਦੋਂ ਵੀ ਮੈਂ ਵਿਦੇਸ਼ ਜਾਂਦਾ ਹਾਂ, ਮੈਂ ਦੁਨੀਆ ਤੋਂ ਇੱਕ ਗੱਲ ਲੁਕਾਉਂਦਾ ਹਾਂ। ਮੈਨੂੰ ਇਹ ਕਹਿਣ ਵਿੱਚ ਸ਼ਰਮ ਆਉਂਦੀ ਹੈ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਲੋਕਾਂ ਨੂੰ ਘਰ, ਗੈਸ ਸਿਲੰਡਰ, ਜਲ ਜੀਵਨ ਮਿਸ਼ਨ ਅਧੀਨ ਪਾਈਪਲਾਈਨ ਵਾਲਾ ਪਾਣੀ, ਅਤੇ ਆਯੁਸ਼ਮਾਨ ਭਾਰਤ ਦੇ ਲਾਭ ਨਹੀਂ ਮਿਲ ਰਹੇ।”

ਜੈਸ਼ੰਕਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ, “ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ, ਭਾਰਤ ਬਾਰੇ ਦੁਨੀਆ ਦੀ ਸੋਚ ਵਿੱਚ ਵੱਡਾ ਬਦਲਾਅ ਆਇਆ ਹੈ। ਦੁਨੀਆ ਦੇਖ ਰਹੀ ਹੈ ਕਿ ਜਦੋਂ ਪੂਰੀ ਦੁਨੀਆ ਵਿੱਚ ਆਰਥਿਕ ਸਥਿਤੀ ਮਾੜੀ ਹੈ, ਤਾਂ ਵੀ ਭਾਰਤ ਛੇ ਤੋਂ ਸੱਤ ਪ੍ਰਤੀਸ਼ਤ ਦੀ ਵਿਕਾਸ ਦਰ ਨਾਲ ਅੱਗੇ ਵਧ ਰਿਹਾ ਹੈ।”

ਜੈਸ਼ੰਕਰ ਦੇ ਇਹ ਬਿਆਨ ਦਿੱਲੀ ਵਿੱਚ AAP ਸਰਕਾਰ ਦੀ ਨੀਤੀਆਂ ‘ਤੇ ਸਵਾਲ ਖੜ੍ਹੇ ਕਰਦੇ ਹਨ ਅਤੇ ਚੋਣਾਂ ਤੋਂ ਪਹਿਲਾਂ ਰਾਜਨੀਤਿਕ ਮਾਹੌਲ ਨੂੰ ਗਰਮਾਉਣ ਦਾ ਕੰਮ ਕਰ ਰਹੇ ਹਨ

 
4589

Related posts

Leave a Reply