ਵਿਧਾਇਕ ਸੋਮ ਪ੍ਰਕਾਸ਼ ਦੋਆਬ ਜੋਨ ਦੇ ਇੰਜਾਰਜ ਬਣੇ, ਰਾਜਨੀਤਿਕ ਗਲਿਆਰਿਆਂ ‘ਚ ਸਿਆਸੀ ਹਲਚਲ ਤੇਜ

– ਕਿਹਾ ਕਿ ਭਾਜਪਾ ਦੀ ਜਿੱਤ ਲਈ ਹਰ ਸੰਭਵ ਕੋਸ਼ਿਸ਼ ਹੋਵੇਗੀ
ਹੁਸ਼ਿਆਰਪੁਰ 14 ਨਵੰਬਰ (ਆਦੇਸ਼ ਪਰਮਿੰਦਰ ਸਿੰਘ, ਰਿੰਕੂ ਥਾਪਰ, ਸਤਵਿੰਦਰ ਸਿੰਘ) ਪ੍ਰਦੇਸ਼ ਭਾਜਪਾ ਵਲੋਂ ਫਗਵਾੜਾ ਦੇ ਵਿਧਾਇਕ ਸੋਮ ਪ੍ਰਕਾਸ਼ ਨੂੰ ਦੋਆਬਾ ਜੋਨ ਦਾ ਪ੍ਰਸ਼ਾਸ਼ਨਿਕ ਇੰਚਾਰਜ ਲਗਾ ਦਿੱਤਾ ਗਿਆ ਹੈ। ਵਿਧਾਨ ਸਭਾ ਖੇਤਰ ਫਗਵਾੜਾ ਲੋਕ ਸਭਾ ਹਲਕਾ ਹੁਸ਼ਿਆਰਪੁਰ ਦਾ ਹੀ ਇੱਕ ਹਿੱਸਾ ਹੈ। ਉਂਨਾ ਦੀ ਇਸ ਨਿਯੁਕਤੀ ਨਾਲ ਜਿਲਾ ਹੁਸ਼ਿਆਰਪੁਰ ਦੇ ਸਿਆਸੀ ਹਲਕਿਆਂ ‘ਚ ਇੱਕ ਤਰਾਂ ਦੀ ਹਲਚਲ ਮਚ ਗਈ ਹੈ। ਚਰਚਾ ਇਹ ਵੀ ਚੱਲ ਪਈ ਹੈ ਕਿ ਐਂਟੀ-ਇਨਕੰਬੈਸੀ ਫੈਕਟਰ ਦੇ ਚਲਦਿਆਂ ਹੋ ਸਕਦਾ ਹੈ ਕਿ ਪਾਰਟੀ ਹਾਈਕਮਾਨ ਟਿਕਟ ਮੌਜੂਦਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੀ ਥਾਂ ਵਿਧਾਇਕ ਸੋਮ ਪ੍ਰਕਾਸ਼ ਨੂੰ ਦੇ ਦੇਵੇ। ਤਰਕ ਇਹ ਵੀ ਦਿੱਤਾ ਜਾ ਰਿਹਾ ਹੈ ਕਿ ਪਿਛਲੇ ਤੋਂ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਉਹ ਮਾਤਰ 603 ਵੋਟਾਂ ਦੇ ਫਰਕ ਨਾਲ ਕਾਂਗਰਸ ਦੀ ਸ਼੍ਰੀਮਤੀ ਸੰਤੋਸ਼ ਚੌਧਰੀ ਤੋਂ ਬੇਹਦ ਘੱਟ ਅੰਤਰ ਨਾਲ ਹਾਰੇ ਸਨ।
ਉੱਨਾ ਨੂੰ ਟਿਕਟ ਮਿਲਣ ਦੀ ਸੰਭਾਵਨਾ ਇਸ ਕਰਕੇ ਵੀ ਜਤਾਈ ਜਾ ਰਹੀ ਹੈ ਕਿ ਅਗਰ ਉਂੱਨਾ ਨੂੰ ਲੋਕ ਸਭਾ ਤੋਂ ਟਿਕਟ ਮਿਲਦੀ ਹੈ ਤਾਂ ਪਾਰਟੀ ਵਿੱਚ ਚੱਲ ਰਹੀ ਕੁੱਕੜ-ਖੋਹੀ ਖਤਮ ਹੋਣ ਦੇ ਅਸਾਰ ਹਨ ਬਲਕਿ ਲੋਕਾਂ ਵਿੱਚ ਅੱਜ ਵੀ ਸੋਮ ਪ੍ਰਕਾਸ਼ ਦਾ ਚੇਹਰਾ ਇਮਾਨਦਾਰੀ ਦੇ ਪ੍ਰਤੀਕ ਵਜੋਂ ਦੇਖਿਆ ਜਾਂਦਾ ਹੈ। ਸਭ ਤੋਂ ਵੱਧ ਪੜੇ ਲਿਖੇ ਹੋਣ ਕਾਰਣ ਉਹ ਆਈਏਐਸ ਅਧਿਕਾਰੀ ਵੀ ਰਹਿ ਚੁੱਕੇ ਹਨ ਤੇ ਸਾਦੇ ਤੇ ਬੇ-ਦਾਗ ਸਖਸ਼ੀਅਤ ਰਹੇ ਹਨ।

ਅੱਜ ਹੁਸਿਆਰਪੁਰ ਵਿੱਚ ਉਂਨੱਾ ਨੇ ਮੇਅਰ ਸ਼ਿਵ ਸੂਦ ਦੀ ਕੋਠੀ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਹਰ ਫਰੰਟ ਤੇ ਫੇਲ ਸਾਬਿਤ ਹੋ ਰਹੀ ਹੈ। ਕਿਤੇ ਵਿਦਿਆਰਥੀਆਂ ਦੇ ਵਜੀਫੇ ਦੱਬੀ ਬੈਠੇ ਹਨ ਤੇ ਦੂਜੇ ਪਾਸੇ ਅਧਿਆਪਕਾਂ ਦਾ ਹੱਕ ਮਾਰਕੇ ਸੂਬੇ ਦੇ ਹਰ ਪਿੰਡ ਨੂੰ ਕੈਪਟਨ ਸਰਕਾਰ ਨੇ ਆਪਣਾ ਵਿਰੋਧੀ ਬਣਾ ਲਿਆ ਹੈ। ਉਂੱਨਾ ਕਿਹਾ ਕਿ ਉਹ ਪਾਰਟੀ ਵਫਦ ਨਾਲ ਸੂਬੇ ਦੇ ਗਵਰਨਰ ਨੂੰ ਮਿਲੇ ਸਨ ਤੇ ਪੰਜਾਬ ਸਰਕਾਰ ਵਲੋਂ ਅਧਿਆਪਕਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਸਬੰਧੀ ਜਾਣਕਾਰੀ ਦਿੱਤੀ ਸੀ। ਜਦੋਂ ਉਂਨਾਂ ਨੂੰ ਪੁਛਿਆ ਗਿਆ ਕਿ ਤੁਹਾਡੇ ਸਾਂਸਦ ਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਵਲੋਂ ਹੁਸ਼ਿਆਰਪੁਰ ਲਈ ਪਿਛਲੇ ਸਾਢੇ ਚਾਰ ਸਾਲਾਂ ਚ ਕੀਤੇ ਗਏ ਕੋਈ ਤਿੰਨ ਵਿਕਾਸ ਕੰਮ ਦੱਸੋ ਤਾਂ ਕੁਝ ਸਮਾਂ ਚੁੱਪ ਰਹਿਣ ਤੋਂ ਬਾਅਦ ਉਂੱਨਾ ਕਿਹਾ ਕਿ ਬੇਹਤਰ ਹੋਵੇਗਾ ਕਿ ਉਂੱਨਾ ਕੋਲੋਂ ਹੀ ਪੁਛ ਲਿਆ ਜਾਵੇ। ਜਦੋਂ ਉਂੱਨਾ ਨੂੰ ਪੁਛਿਆ ਗਿਆ ਕਿ ਕੇਂਦਰੀ ਮੰਤਰੀ ਸਾਂਪਲਾ ਦੋਆਬਾ ਜੋਨ ਦੀ ਇਸ ਪਹਿਲੀ ਤੇ ਮਹੱਤਵਪੂਰਨ ਮੀੰਿਟੰਗ ਚੱ ਕਿਉਂ ਨਹੀਂ ਆਏ ਤਾਂ ਉਹ ਫਿਰ ਚੁੱਪ ਕਰ ਗਏ ਤਾਂ ਇਸ ਦੌਰਾਨ ਉਂੱਨਾ ਲਾਗੇ ਬੈਠੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਨੇ ਕਿਹਾ ਕਿ ਸਾਂਪਲਾ ਸਾਹਿਬ ਨੂੰ ਸੱਦਾ ਪੱਤਰ ਭੇਜਿਆ ਗਿਆ ਸੀ। ਇੱਕ ਨਾਲ ਬੈਠੇ ਭਾਜਪਾ ਨੇਤਾ ਨੇ ਕਿਹਾ ਕਿ ਵਿਜੇ ਸਾਂਪਲਾ ਦਿੱਲੀ ਚਲੇ ਗਏ ਹਨ। ਇਸ ਦੌਰਾਨ ਜਦੋਂ ਦੋਆਬਾ ਇੰਚਾਰਜ ਸੋਮ ਪ੍ਰਕਾਸ ਨੂੰ ਪੁਛਿਆ ਗਿਆ ਕਿ ਪਾਰਟੀ ਵਲੋਂ ਕੀ ਤੁਸੀਂ ਉਮੀਦਵਾਰ ਹੋ ਸਕਦੇ ਹੋ ਤਾਂ ਉਂੱਨਾ ਕਿਹਾ ਕਿ ਇਹ ਪਾਰਟੀ ਹਾਈਕਮਾਨ ਤੇ ਨਿਰਭਰ ਕਰਦਾ ਹੈ ਤੇ ਪਾਰਟੀ ਜਿਸ ਨੂੰ ਵੀ ਟਿਕਟ ਦੇਵੇਗੀ ਉਸਦੀ ਜਿੱਤ ਲਈ ਹਰ ਸੰਭਵ ਕੋਸਿਸ਼ ਕੀਤੀ ਜਾਵੇਗੀ। ਇਸ ਦੌਰਾਨ ਉਂੱਨਾ ਨਾਲ ਮੇਅਰ ਸ਼ਿਵ ਸੂਦ, ਸਾਬਕਾ ਮੰਤਰੀ ਤੀਕਸ਼ਣ ਸੂਦ, ਜਿਲਾ ਪ੍ਰਧਾਨ ਵਿਜੇ ਪਠਾਨੀਆ, ਸੀਨੀਅਰ ਭਾਜਪਾ ਨੇਤਾ ਤੇ ਕੌਂਸਲਰ ਨਿਪੁਨ ਸ਼ਰਮਾਂ ਤੇ ਕਈ ਹੋਰ ਭਾਜਪਾ ਨੇਤਾ ਹਾਜਿਰ ਸਨ।

Related posts

Leave a Reply