ਵੱਡੀ ਖ਼ਬਰ : ਜਹਾਜ਼ ਕਰੈਸ਼, ਪਾਇਲਟ ਅਤੇ ਕੋ-ਪਾਇਲਟ ਸਮੇਤ 14 ਮੌਤਾਂ, ਖਰਾਬ ਮੌਸਮ ਕਾਰਨ ਹੋਇਆ ਹਾਦਸਾ 

14 dead in plane crash in Brazil’s Amazonas state

ਬ੍ਰਾਜ਼ੀਲ :  ਜਹਾਜ਼ ਕਰੈਸ਼,14 ਮੌਤਾਂ,  ਖਰਾਬ ਮੌਸਮ ਕਾਰਨ ਹੋਇਆ ਹਾਦਸਾ 

ਬਰਾਸੀਲੀਆ, 17 ਸਤੰਬਰ,  :

ਬ੍ਰਾਜ਼ੀਲ ‘ਚ ਇੱਕ ਜਹਾਜ਼ ਖਰਾਬ ਮੌਸਮ ਕਾਰਨ ਕਰੈਸ਼ ਹੋ ਗਿਆ ਹੈ। ਇਸ ਹਾਦਸੇ ‘ਚ ਪਾਇਲਟ ਅਤੇ ਕੋ-ਪਾਇਲਟ ਸਮੇਤ 14 ਲੋਕਾਂ ਦੀ ਮੌਤ ਹੋ ਗਈ ਹੈ ।

ਜਾਣਕਾਰੀ ਅਨੁਸਾਰ  ਮਰਨ ਵਾਲਿਆਂ ਵਿੱਚ ਬ੍ਰਾਜ਼ੀਲ ਅਤੇ ਅਮਰੀਕਾ ਦੇ ਯਾਤਰੀ ਸ਼ਾਮਲ ਹਨ।  ਬ੍ਰਾਜ਼ੀਲ ਦੀ ਸਿਵਲ ਡਿਫੈਂਸ ਵੱਲੋਂ ਸਾਰੀਆਂ ਮੌਤਾਂ ਦੀ ਪੁਸ਼ਟੀ ਕੀਤੀ ਹੈ।ਬ੍ਰਾਜ਼ੀਲ ਮੀਡੀਆ ਮੁਤਾਬਕ ਹਾਦਸੇ ਦੇ ਸਮੇਂ ਭਾਰੀ ਮੀਂਹ ਪੈ ਰਿਹਾ ਸੀ।

ਖਰਾਬ ਮੌਸਮ ਕਾਰਨ ਪਾਇਲਟ ਜਹਾਜ਼ ਨੂੰ ਲੈਂਡ ਕਰਨ ਲਈ ਲੈਂਡਿੰਗ ਸਟ੍ਰਿਪ ਦਾ ਅੰਦਾਜ਼ਾ ਨਹੀਂ ਲਗਾ ਸਕਿਆ।ਜਹਾਜ਼ ਮਾਨੌਸ ਤੋਂ ਬਾਰਸੀਲੋਸ ਜਾ ਰਿਹਾ ਸੀ। ਇਹ 90 ਮਿੰਟ ਦੀ ਉਡਾਣ ਸੀ।

Brazil: Plane crash, 14 dead, accident due to bad weather

 

Related posts

Leave a Reply