ਵੱਡੀ ਖ਼ਬਰ : ਪੰਜਾਬ ਦੇ ਲੱਖਾਂ ਕਿਸਾਨਾਂ ਨੂੰ ਮੋਦੀ ਸਰਕਾਰ ਦਾ ਵੱਡਾ ਝਟਕਾ, ‘ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ’ ਵਿੱਚੋਂ ਬਾਹਰ

LATEST NEWS PUNJAB : ਪੰਜਾਬ ਦੇ ਲੱਖਾਂ ਕਿਸਾਨਾਂ ਨੂੰ ਮੋਦੀ ਸਰਕਾਰ ਨੇ ਵੱਡਾ ਝਟਕਾ ਦਿੱਤਾ  ਹੈ। ਉਨ੍ਹਾਂ ਨੂੰ ‘ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ’ ਵਿੱਚੋਂ ਬਾਹਰ ਦਾ  ਰਸਤਾ ਵਿਖਾ ਦਿੱਤਾ ਗਿਆ ਹੈ। ਇਨ੍ਹਾਂ ਕਿਸਾਨਾਂ ਨੂੰ ਕੇਂਦਰੀ ਸਕੀਮ ਤਹਿਤ ਸਾਲਾਨਾ ਛੇ ਹਜ਼ਾਰ ਰੁਪਏ ਦੀ ਵਿੱਤੀ ਰਾਸ਼ੀ ਨਹੀਂ ਮਿਲੇਗੀ। ਇਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਇਹ ਕਿਸਾਨ ਆਪਣੇ ਆਧਾਰ ਨੰਬਰਾਂ ਨੂੰ ਆਪਣੇ ਬੈਂਕ ਖਾਤਿਆਂ ਨਾਲ ਲਿੰਕ ਨਹੀਂ ਕਰ ਸਕੇ ਜਾਂ ਫਿਰ ਆਨਲਾਈਨ ਕੇਵਾਈਸੀ ਨੂੰ ਪੂਰਾ ਨਹੀਂ ਕਰ ਸਕੇ।

Pradhan Mantri Kisan Nidhi Yojana
ਜਾਣਕਾਰੀ ਮੁਤਾਬਕ ‘ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ’ ਦੇ ਪੰਜਾਬ ਵਿਚਲੇ ਲਾਭਪਾਤਰੀਆਂ ਦੀ ਗਿਣਤੀ ਦਸੰਬਰ 2019-ਮਾਰਚ 2020 ਵਿੱਚ 23,01,313 ਸੀ ਜੋ ਹੁਣ ਅਪਰੈਲ-ਜੁਲਾਈ 2023 ਵਿੱਚ ਘਟ ਕੇ 8,53,980 ਰਹਿ ਗਈ ਹੈ। ਇਨ੍ਹਾਂ ਤਿੰਨ ਸਾਲਾਂ ਦੌਰਾਨ ਪੰਜਾਬ ਦੇ 14,47,353 ਕਿਸਾਨਾਂ ਦੀ ਗਿਣਤੀ ਘੱਟ ਗਈ ਹੈ। ਕਿਸਾਨ ਯੂਨੀਅਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੀ ਨੀਅਤ ਹੀ ਪੰਜਾਬ ਦੇ ਕਿਸਾਨ ਪ੍ਰਤੀ ਮਾੜੀ ਹੈ ਜਿਸ ਕਰਕੇ ਸਕੀਮ ਦੇ ਲਾਭਾਪਾਤਰੀ ਕਿਸਾਨਾਂ ਦੀ ਗਿਣਤੀ ਵਿਚ ਕਮੀ ਆਈ ਹੈ। 

 ਕੇਂਦਰੀ ਸਕੀਮ ਤਹਿਤ ਕਿਸਾਨਾਂ ਨੂੰ ਤਿੰਨ ਕਿਸ਼ਤਾਂ ਵਿੱਚ ਸਾਲਾਨਾ ਛੇ ਹਜ਼ਾਰ ਮਿਲਦੇ ਹਨ। ਜਦੋਂ ਇਹ ਕੇਂਦਰੀ ਸਕੀਮ ਸ਼ੁਰੂ ਕੀਤੀ ਗਈ ਸੀ ਤਾਂ ਉਦੋਂ ਸ਼ੁਰੂਆਤੀ ਪੜਾਅ ’ਤੇ ਹੀ 2022 ਵਿੱਚ ਪੰਜਾਬ ਦੇ ਕਰੀਬ 5.41 ਲੱਖ ਕਿਸਾਨਾਂ ਨੂੰ ਸਕੀਮ ਚੋਂ ਬਾਹਰ ਕਰ ਦਿੱਤਾ ਗਿਆ ਸੀ। 

 

Related posts

Leave a Reply