Updated : ਵੱਡੀ ਖ਼ਬਰ :: ਮਹਾਂਕੁੰਭ ਮੇਲੇ ‘ਤੇ ਭਗਦੜ ਦੀ ਘਟਨਾ, ਮੌਤਾਂ ਦੀ ਗਿਣਤੀ 30 ਤੋਂ ਟੱਪੀ

ਮਹਾਂਕੁੰਭ ਮੇਲੇ ‘ਤੇ ਭਗਦੜ ਦੀ ਘਟਨਾ ਤੇ  ਪ੍ਰਧਾਨ ਮੰਤਰੀ ਮੋਦੀ ਅਤੇ ਯੋਗੀ ਆਦਿਤਿਨਾਥ ਨੇ ਸਥਿਤੀ ਦੀ ਸਮੀਖਿਆ ਕੀਤੀ

ਸੰਗਮ ਘਾਟ ‘ਤੇ ਭੀੜ ਭੜੱਕੇ, ਜ਼ਖ਼ਮੀਆਂ ਦੀ ਗਿਣਤੀ ਅਜੇ ਸਪੱਸ਼ਟ ਨਹੀਂ

Mahakumbh Stampede:  ਮਹਾਕੁੰਭ ਵਿੱਚ ਭੀੜ ਦਾ ਦਬਾਅ ਇੰਨਾ ਵਧ ਗਿਆ ਅਤੇ  ਉਥੇ ਭਗਦੜ ਮਚ ਗਈ। ਇਸ ਦੌਰਾਨ 30 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ  ਹੈ , ਹਾਲਾਂਕਿ ਮਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ। ਵੱਡੀ ਗਿਣਤੀ ਵਿਚ ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਮਹਾਕੰਭ ਦੇ ਹਸਪਤਾਲ ਵਿਚ ਲਿਆਂਦਾ ਜਾ ਰਿਹਾ ਹੈ। ਪੂਰਾ ਪ੍ਰਸ਼ਾਸਨ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗਾ ਹੋਇਆ ਹੈ। ਦੁਖਦਾਈ ਹਾਦਸਾ ਦੇਰ ਰਾਤ ਨੂੰ ਲੱਗਭਗ 2 ਵਜੇ ਸੰਗਮ ਦੇ ਤੱਟ ਦੇ ਨੇੜੇ ਹੋਇਆ ਹੈ।

ਇਸ ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਨਾਥ ਨੇ ਸਥਿਤੀ ਦੀ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਮੰਤਰੀ ਯੋਗੀ ਨਾਲ ਇੱਕ ਘੰਟੇ ਵਿੱਚ ਤਿੰਨ ਵਾਰ ਗੱਲਬਾਤ ਕਰਕੇ ਸਥਿਤੀ ਨੂੰ ਨਜ਼ਦੀਕੀ ਤੋਂ ਮੁਲਾਂਕਣ ਕੀਤਾ।

ਯੋਗੀ ਆਦਿਤਿਨਾਥ ਨੇ ਲੋਕਾਂ ਨੂੰ ਸੰਗਮ ਘਾਟ ‘ਤੇ ਜਾਣ ਤੋਂ ਬਚਣ ਅਤੇ ਮਨਾ ਘਾਟ ‘ਤੇ ਨਹਾਉਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ।

 ਜ਼ਖ਼ਮੀਆਂ ਦੀ ਸਹੀ ਗਿਣਤੀ ਅਜੇ ਅਧਿਕਾਰਤ ਤੌਰ ‘ਤੇ ਐਲਾਨ ਨਹੀਂ ਕੀਤੀ ਗਈ ਹੈ, ਪਰ ਪ੍ਰਸ਼ਾਸਨ ਨੇ ਸਥਿਤੀ ਨੂੰ ਕਾਬੂ ਕਰ ਲਿਆ ਹੈ। ਵਿਸ਼ੇਸ਼ ਕਾਰਜਕਾਰੀ ਅਧਿਕਾਰੀ ਰਾਜਾ ਭਾਟੀਆ ਨੇ ਦੱਸਿਆ ਕਿ ਜ਼ਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।

Posted By : Jagmohan Singh

1000

Related posts

Leave a Reply