ਵੱਡੀ ਖ਼ਬਰ : ਮੁਕੇਰੀਆਂ/ ਗੁਰਦਾਸਪੁਰ/ ਹੁਸ਼ਿਆਰਪੁਰ : ਬਿਆਸ ਦਰਿਆ ਨਾਲ ਲੱਗਦੇ ਪਿੰਡਾਂ ਵਿਚ ਜੇ. ਸੀ. ਬੀ ਮਸ਼ੀਨਾਂ, ਟਰੈਕਟਰ-ਟਰਾਲੀਆਂ, ਮੈਡੀਕਲ ਟੀਮਾਂ ਤਾਇਨਾਤ, :: DC ਵਲੋਂ ਅਪੀਲ : ਡੈਮਾਂ, ਦਰਿਆਵਾਂ, ਨਹਿਰਾਂ, ਖੱਡਾਂ ਅਤੇ ਨੀਵੇਂ ਇਲਾਕਿਆਂ ਤੋਂ ਦੂਰ ਰਹਿਣ ਲੋਕ

ਪੌਂਗ ਡੈਮ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਬਿਆਸ ਦਰਿਆ ਨਾਲ ਲੱਗਦੇ ਪਿੰਡਾਂ ਵਿਚ ਜੇ. ਸੀ. ਬੀ ਮਸ਼ੀਨਾਂ, ਟਰੈਕਟਰ-ਟਰਾਲੀਆਂ, ਮੈਡੀਕਲ ਟੀਮਾਂ ਤਾਇਨਾਤ

 

ਮੁਕੇਰੀਆਂ / ਗੁਰਦਾਸਪੁਰ /  ਹੁਸ਼ਿਆਰਪੁਰ (ਆਦੇਸ਼)  : 

ਪੌਂਗ ਡੈਮ ਤੋਂ ਪਿਛਲੇ ਦਿਨਾਂ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਬਿਆਸ ਦਰਿਆ ਨਾਲ ਲੱਗਦੇ ਨੌਸ਼ਹਿਰਾ ਪੱਤਣ, ਮਹਿਤਾਬਪੁਰ, ਮੋਤਲਾ, ਹਲੇੜ ਜਨਾਰਦਨ, ਚੱਕ ਭਾਈਆਂ, ਬੇਲਾ ਸਰਿਆਣਾ, ਧਨੋਆ, ਚੱਕਵਾਲ ਸਮੇਤ ਦਰਜਨਾਂ ਪਿੰਡਾ ਦੇ ਹਾਲਾਤ ਭਿਆਨਕ ਬਣੇ ਹੋਏ ਹਨ। ਨੌਸ਼ਹਿਰਾ ਪੱਤਣ ਕੋਲ ਗੁਰਦਾਸਪੁਰ ਸਾਈਡ ਤੋਂ ਬਿਆਸ ਦਰਿਆ ਦਾ ਧੁੱਸੀ ਬੰਨ੍ਹ ‘ਚ ਬੀਤੀ ਸ਼ਾਮ ਪਏੇ ਪਾੜ ਕਾਰਨ ਜਗਤਪੁਰ, ਟਾਂਡਾ, ਦਾਦੂਵਾਲ, ਪੁਰਾਣਾ ਸ਼ਾਲਾ ਸਮੇਤ ਦਰਜਨ ਭਰ ਪਿੰਡ ਪਾਣੀ ਦੀ ਮਾਰ ਹੇਠ ਆ ਗਏ ਹਨ।

ਐਨਡੀਆਰਐਫ ਤੇ ਐਸਡੀਆਰਐਫ ਦੀਆਂ ਟੀਮਾਂ ਵਲੋਂ ਲੋਕਾਂ ਵਲੋਂ ਲਿਆਂਦੇ ਟਰੈਕਟਰਾਂ ਦੀ ਮਦਦ ਨਾਲ ਪਾਣੀ ‘ਚ ਫਸੇ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਕੀਤਾ ਜਾ ਰਿਹਾ ਹੈ। ਤਾਜ਼ਾ ਜਾਣਕਾਰੀ   ਅਨੁਸਾਰ ਪਿੰਡ ਮਹਿਤਾਬਪੁਰ, ਹਲੇੜ ਜਨਾਰਦਨ, ਬੇਲਾ ਸਰਿਆਣਾ ਸਮੇਤ ਕੁਝ ਪਿੰਡ ਖਾਲੀ ਕਰਵਾਏ ਜਾ ਰਹੇ ਹਨ। ਗੌਰਤਲਬ ਹੈ ਕਿ  ਹੁਣ ਤਕ ਲੱਗਭਗ 800 ਤੋਂ ਵੱਧ ਲੋਕਾਂ ਨੂੰ ਸੁਰਖਾਯਾਤ  ਥਾਵਾਂ ਤੇ ਭੇਜਿਆ ਗਿਆ ਹੈ।  ਕੁੱਝ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸ਼ਨ ਕੁਝ ਦਿਨ ਪਹਿਲਾਂ ਅਲਰਟ ਕਰ ਦਿੰਦਾ ਤਾਂ ਏਨੇ ਨੁਕਸਾਨ ਨਾ ਹੁੰਦੇ। 

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਪ੍ਰਭਾਵਿਤ ਪਿੰਡਾਂ ਵਿਚ ਜੇ. ਸੀ. ਬੀ ਮਸ਼ੀਨਾਂ, ਟਰੈਕਟਰ-ਟਰਾਲੀਆਂ, ਮੈਡੀਕਲ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਡੈਮਾਂ, ਦਰਿਆਵਾਂ, ਨਹਿਰਾਂ, ਖੱਡਾਂ ਅਤੇ ਨੀਵੇਂ ਇਲਾਕਿਆਂ ਤੋਂ ਦੂਰ ਰਹਿਣ।  
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁਕੇਰੀਆਂ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਪੱਟੀ ਨਵਾਂ ਘਰ ਦਾ ਰਾਹਤ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਿਆਣਾ, ਪਿੰਡ ਬੇਲਾ ਸਰਿਆਣਾ, ਪੱਟੀ ਰਾਮਨਗਰ ਅਤੇ ਤਲਵਾੜਾ ਦਾ ਰਾਹਤ ਕੈਂਪ ਸਰਕਾਰੀ ਹਾਈ ਸਕੂਲ ਗੇਰਾ, ਪਿੰਡ ਮੋਤਲਾ, ਮਹਿਤਾਬਪੁਰ, ਹਲੇੜ ਜਨਾਰਧਨ, ਕੋਲੀਆਂ, ਹਲੇੜਾ ਦਲਪੱਤ ਦਾ ਰਾਹਤ ਕੈਂਪ ਕਮਿਊਨਿਟੀ ਹਾਲ ਹਰਸੇ ਮਾਨਸਰ ਵਿਖੇ ਸਥਾਪਿਤ ਕੀਤਾ ਗਿਆ ਹੈ।

Related posts

Leave a Reply