ਵੱਡੀ ਖ਼ਬਰ : ਸੜਕ ਹਾਦਸਿਆਂ ਚ ਅਧਿਆਪਕ ਸਮੇਤ 2 ਮੌਤਾਂ, ਇਕ ਗੜ੍ਹਦੀਵਾਲਾ ਦੇ ਰੰਧਾਵਾ ਚ ਤੇ ਦੂਜੀ ਹਰਿਆਣਾ ਕਸਬੇ ਚ

ਹਰਿਆਣਾ /ਗੜ੍ਹਦੀਵਾਲਾ (ਹੁਸ਼ਿਆਰਪੁਰ ) CDT NEWS : :ਵੱਖ ਵੱਖ  ਸੜਕ ਹਾਦਸਿਆਂ ਚ 2 ਮੌਤਾਂ ਦੀ ਖ਼ਬਰ ਹੈ ਇਹਨਾਂ  ਚੋਂ  ਇਕ ਗੜ੍ਹਦੀਵਾਲਾ ਦੇ ਰੰਧਾਵਾ ਚ ਤੇ ਦੂਜੀ ਹਰਿਆਣਾ ਕਸਬੇ ਚ ਹੋਈ ਹੈ।  

ਹਰਿਆਣਾ ਦੇ ਸੜਕ ਹਾਦਸੇ ‘ਚ ਇੱਕ ਵਿਅਕਤੀ ਦੀ ਮੌਤ ਤੇ 6 ਵਿਅਕਤੀਆ ਦੇ ਜ਼ਖਮੀ ਹੋਣਦੀ ਖ਼ਬਰ ਹੈ. 

ਪ੍ਰਾਪਤ ਜਾਣਕਾਰੀ ਮੁਤਾਬਕ ਕਮਲਜੀਤ ਸਿੰਘ ਉਮਰ (55) ਪੁੱਤਰ ਗੁਰਦੇਵ ਸਿੰਘ ਵਾਸੀ ਡਡਿਆਣਾ ਕਲਾਂ ਜੋ ਕਿ ਸਵੇਰੇ ਕਰੀਬ 8:30 ਵਜੇ ਦੇ ਕਰੀਬ ਆਪਣੇ ਬੁੱਲਟ ਮੋਟਰਸਾਈਕਲ ਨੰਬਰ ਪੀ ਬੀ 07 ਬੀ ਐਚ 8635 ਤੇ ਸਵਾਰ ਹੋ ਕੇ ਸਰਕਾਰੀ ਸਕੂਲ ਪੰਡੋਰੀ ਸੁਮਲਾਂ ਵਿਖੇ ਡਿਊਟੀ ਤੇ ਜਾ ਰਿਹਾ ਸੀ ਅਤੇ ਜਦੋਂ ਉਹ ਕਸਬਾ ਹਰਿਆਣਾ ਤੋਂ ਥੋੜ੍ਹਾ ਅੱਗੇ ਬਾਬਾ ਮੰਝ ਕਾਨਵੈਂਟ ਸਕੂਲ ਨੇੜੇ ਪੁੱਜਾ ਤਾਂ ਉਸਨੂੰ ਇੱਕ ਅਣਪਛਾਤੀ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਫੇਟ ਮਾਰ ਦਿੱਤੀ ਅਤੇ ਉਹ ਸੜਕ ਤੇ ਜਾ ਡਿੱਗਾ ਅਤੇ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ । ਜਿਸ ਨੂੰ ਮੌਕੇ ਤੇ ਸਰਕਾਰੀ ਹਸਪਤਾਲ ਭੂੰਗਾ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। 

ਦੂਜੇ ਪਾਸੇ ਗੜ੍ਹਦੀਵਾਲਾ ਦਸੂਹਾ ਦੇ ਦਰਮਿਆਨ ਰੰਧਾਵਾ ਚ ਦੋ BIKES ਆਪਸ ਚ ਟਕਰਾਅ ਗਏ ਜਿਸ ਦੌਰਾਨ ਸਕੂਟਰ ਸਵਾਰ ਬਲਵੀਰ ਸਿੰਘ ਨਿਵਾਸੀ ਰੰਧਾਵਾ ਦੀ ਮੌਤ ਹੋ ਗਈ ਹੈ।  

4254

Related posts

Leave a Reply