ਵੱਡੀ ਖ਼ਬਰ #HOSHIARPUR_YODAY : ਕੱਟੜ ਇਮਾਨਦਾਰੀ ਤੇ ਡਿਊਟੀ ਦੀ ਦਹਿਸ਼ਤ, ਸੁਧਰਨ ਲੱਗੇ ਵੱਡੇ ਵੱਡੇ ਹਲਵਾਈ ਤੇ ਦੁਕਾਨਦਾਰ

ਸੁਧਾਰ ਨੋਟਿਸ ਤੋ ਬਆਦ ਦੁਕਾਨਦਾਰਾ ਵੱਲੋ ਵਿਕਰੇਤਾ ਵਲੋ ਫੂਡ ਸੇਫਟੀ ਦੇ ਮਈਅਰ ਮੈਟ ਪੂਰੇ ਕੀਤੇ

ਹੁਸ਼ਿਆਰਪੁਰ 19 ਜਨਵਰੀ ( ਆਦੇਸ਼ ਪਰਮਿੰਦਰ ਸਿੰਘ, ਜਗਮੋਹਨ ਸਿੰਘ ) ਹੁਸ਼ਿਆਰਪੁਰ ਜਿਲੇ ਵਿੱਚ ਲੋਕਾਂ ਨੂੰ ਸਾਫ ਸੁਥਰੀਆ ਤੇ ਮਿਆਰੀ ਵਸਤੂਆਂ ਮੁਹੀਆ ਕਰਵਾਉਂਣ ਲਈ ਜਿਲਾ ਸਿਹਤ ਅਫਸਰ ਡਾ ਲਖਵੀਰ ਸਿੰਘ ਵੱਲੋ ਵਿੰਡੀ ਗਈ ਮੁਹਿੰਮ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ । ਫੂਡ ਵਿਕਰੇਤਾ ਵੱਲੋ  ਸਾਫ ਸਫਾਈ ਚਾਕ ਚਬੰਦ ਕਰਨੀ  ਸ਼ੁਰੂ ਕਰ ਦਿੱਤੀ ਗਈ ਹੈ  । ਇਸੇ ਕੜੀ ਵਿੱਚ ਅੱਜ ਜਿਲਾ ਸਿਹਤ ਅਫਸਰ ਵੱਲੋ ਸ਼ਹਿਰ ਦੇ ਮਸ਼ਹੂਰ ਪ੍ਰਮੁੱਖ ਮਿਠਆਈ ਦੇ ਵਿਕਰੇਤਾ ਦਿਲਬਾਗ ਦੀ ਹੱਟੀ ਤੇ ਸੋਆ ਕੈਫੇ ਦਾ ਮੁੜ ਮੁਆਇਨਾ ਕੀਤਾ ਤਾ ਹਲਾਤ  ਪੂਰੀ ਤਰਾ ਬਦਲੇ ਨਜਰ ਆਏ । ਪਿਛਲੇ ਦਿਨੀ ਸਿਹਤ ਅਫਸਰ ਦੀ ਅਗਵਾਈ ਵਿੱਚ ਫੂਡ ਸੇਫਟੀ ਟੀਮ ਵੱਲੇ ਵੱਖੋ ਵੱਖ ਆਦਾਰਿਆ ਦੀ ਚੈਕਿੰਗ ਕੀਤੀ ਗਈ ਸੀ ਅਤੇ ਉਹਨਾਂ ਨੂੰ ਸੁਧਾਰ ਲਈ ਨੋਟਿਸ ਦਿੱਤੇ ਗਏ ਸਨ ਜਿਸ  ਤੋ ਬਆਦ ਉਹਨਾਂ ਵੱਲੋ ਆਪਣੀ ਰਸੋਈ ਦੀ ਪੂਰੀ ਤਰਾ ਸਾਫ ਸਫਾਈ ਸਗੋ ਵਰਕਾਰਾ  ਵੱਲੋ ਫੂਡ ਸੇਫਟੀ ਪ੍ਰਬੰਧ ਦੀ ਪਾਲਣ ਕਰਦੇ ਵੀ ਨਜਰ ਆਏ । ਇਸ ਮੋਕੇ ਫੂਡ ਸੇਫਟੀ ਅਫਸਰ ਮੁਨੀਸ਼ ਸੋਢੀ , ਰਾਮ ਲੁਬਾਇਆ , ਤੇ ਮੀਡੀਆ ਵਿੰਗ ਵੱਲੋ ਗੁਰਵਿੰਦਰ ਸ਼ਾਨੇ ਵੀ ਹਾਜਰ ਸਨ ।

ਇਸ ਮੋਕੇ ਜਿਲਾ ਸਿਹਤ ਅਫਸਰ ਡਾ ਲਖਵੀਰ ਸਿੰਘ ਨੇ ਦੱਸਿਆ ਕਿ ਹਸ਼ਿਆਰਪੁਰ ਸ਼ਹਿਰ ਵਿੱਚ ਸੋਇਆ ਕੈਫੇ ਰੈਸਟੋਰੈਟ ਅਤੇ  ਮਸ਼ਹੂਰ ਬਰਫੀ ਵਾਲੇ  ਦਿਲਬਾਗ ਦੀ ਦੁਕਾਨ ਤੇ ਦੀ ਚੈਕਿੰਗ ਕੀਤੀ ਗਈ ਸੀ ਤੇ ਫੂਡ ਸੇਫਟੀ ਦੇ ਕੋਈ ਵੀ ਮਇਰਮੈਟ ਨਜਰ ਨਹੀ ਆਏ ਸਨ  ਤੇ ਰਸੋਈ ਵਿੱਚ  ਟੂਆਲੈਟ ਸੀ ਤੇ ਹੁਣ ਨੋਟਿਸ ਤੋ ਬਆਦ ਬਹੁਤ ਜਿਆਦਾ ਸਾਫ ਸਫਾਈ ਵੀ ਨਜਰ ਆਈ ਤੇ ਟਊਲੈਟ ਵੀ ਉਥੋ ਢਾਹ ਦਿੱਤੀ ਗਈ ਤੇ ਸਾਫ ਸਫਾਈ ਵੀ ਪੂਰੀ ਤਰਾ ਨਜਰ ਆਈ ਹੈ।

ਇਸ ਮੋਕੇ ਜਿਲਾ ਸਿਹਤ ਅਫਸਰ ਨੇ ਦੁਕਾਨ  ਅਤੇ ਰੈਸਟੋਰੈਟ ਦੇ ਮਾਲਿਕ  ਨੂੰ ਸਾਫ ਸੁਥਰੀ ਰਸੋਈ ਕਰਨ ਵਾਸਤੇ ਵਧਾਈ ਦਿੱਤੀ ਤੇ ਉਹਨਾ ਕਿਹਾ ਕਿ  ਮੇਰੀ  ਕਿਸੇ ਨਾਲ ਕੋਈ ਵੀ ਕਿਸੇ ਕਿਸਮ ਦੀ ਰਜੰਸ਼ ਨਹੀ ਇਹ ਮੇਰੀ ਡਿਉਟੀ ਹੈ ਤੇ ਮੈ ਆਪਣੇ ਪੰਜਾਬ ਵਾਸੀਆ ਨੂੰ ਸਾਫ ਤੇ ਸੁਥਰਾ ਮਿਆਰੀ ਖਾਣ ਮੁਹਾਈਆ ਕਰਵਾਉਂਣ ਚਾਹਉਦਾ ਤੇ ਜੋ ਪੰਜਬੀਆ ਦਾ ਸੁਪਨਾ ਹੈ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਂਣ ਦੀ ਕੋਸ਼ਿਸ ਕਰ ਰਿਹਾ ਤੇ ਪ੍ਰਮਾਤਮਾ ਕਿਰਪਾ ਨਾਲ ਮੈ ਕਾਮਯਾਬ ਹੋ ਰਿਹਾ ਹਾਂ ਤੇ ਆਉਣ ਵਾਲੇ ਸਮੇ ਵਿੱਚ ਇਹ ਕੋਸ਼ਿਸ਼ਾ ਲਗਾਤਾਰ ਜਾਰੀ ਰਹਿਣਗੀਆ । ਇਸ ਮੋਕੇ ਉਹਨਾਂ ਸਾਰੇ ਹੀ ਦੁਕਾਨਦਾਰਾ ਢਾਬਿਆਂ ਤੇ ਰੈਸਟੋਰੈਟ ਦੀ ਮਾਲਿਕਾ ਨੂੰ ਅਪੀਲ ਕੀਤੀ ਹੈ  ਜਿਹੜੇ ਫੂਡ ਵਿਕਰੇਤਾ ਲੋਕਾਂ ਨੂੰ ਸਾਫ ਸੁਥਰੀਆਂ ਤੇ ਮਿਆਰੀ ਖਾਦ ਪਦਾਰਥ ਲੋਕਾਂ ਨੂੰ  ਮੁਹੀਆ ਕਰਵਾਉਂਣਗੇ ਉਹਨਾਂ ਨੂੰ ਸਿਹਤ ਵਿਭਾਗ ਵੱਲੋ ਪ੍ਰਸ਼ਾਸਾ ਪੱਤਰ ਵੀ ਦਿੱਤੇ ਜਾਣਗੇ । 

Related posts

Leave a Reply