ਵੱਡੀ ਖ਼ਬਰ : ਗੁਰਦਵਾਰੇ ‘ਚ ਆਨੰਦ ਕਾਰਜ ਕਰਵਾ ਰਹੇ ਲੜਕਾ-ਲੜਕੀ ਫ਼ਿਲਮੀ ਸਟਾਈਲ ਚ 10-12 ਅਣਪਛਾਤੇ ਬੰਦਿਆਂ ਨੇ ਡੰਡਿਆਂ ਨਾਲ ਕੁੱਟਦੇ ਹੋਏ ਕੀਤੇ ਅਗਵਾ

ਜਗਰਾਉਂ:  ਫ਼ਿਲਮੀ ਸਟਾਈਲ ਚ ਜਗਰਾਉਂ-ਮੋਗਾ ਹਾਈਵੇ ‘ਤੇ ਕੋਠੇ ਬੱਗੂ ਦੇ ਗੁਰਦਵਾਰਾ ਸਾਹਿਬ ਵਿੱਚ ਅੱਜ ਦੁਪਹਿਰ ਵੇਲੇ ਉਸ ਸਮੇਂ ਅਫ਼ਰਾ – ਤਫਰੀ ਦਾ ਮਾਹੌਲ ਬਣ ਗਿਆ  ਜਦੋਂ ਗੁਰਦਵਾਰਾ ਸਾਹਿਬ ਵਿੱਚ ਹੋ ਰਹੇ ਆਨੰਦ ਕਾਰਜ ਨੂੰ ਰੋਕਦੇ ਹੋਏ 10-12 ਅਣਪਛਾਤੇ ਬੰਦਿਆਂ ਨੇ ਵਿਆਹ ਕਰਵਾ ਰਹੇ ਮੁੰਡੇ ਤੇ ਕੁੜੀ ਨੂੰ ਕੁੱਟਦੇ ਹੋਏ ਅਗਵਾ ਕਰ ਲਿਆ। ਅਗਵਾ ਕਰਨ ਦੀ ਪੂਰੀ ਘਟਨਾ ਗੁਰਦਵਾਰਾ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।

ਜਾਣਕਾਰੀ ਅਨੁਸਾਰ  ਮੁੰਡਾ ਜੱਗਾ ਸਿੰਘ ਦਲਿਤ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਤੇ ਮੋਗਾ ਜ਼ਿਲ੍ਹੇ ਦੇ ਪਿੰਡ ਬੁੱਟਰ ਦਾ ਰਹਿਣ ਵਾਲਾ ਹੈ। ਕੁੜੀ ਰੁਪਿੰਦਰ ਕੌਰ ਜ਼ਿਮੀਦਾਰ ਪਰਿਵਾਰ ਨਾਲ ਸਬੰਧ ਰੱਖਦੀ ਹੈ ਤੇ ਮੋਗਾ ਜ਼ਿਲ੍ਹੇ ਦੇ ਪਿੰਡ ਘੱਲ ਕਲਾਂ ਕੋਲ ਦੀ ਰਹਿਣ ਵਾਲੀ ਹੈ। ਕੁੜੀ ਪਿੰਡ ਬੁੱਟਰ ਵਿੱਚ ਆਪਣੀ ਭੂਆ ਕੋਲ ਰਹਿ ਕੇ ਪੜ੍ਹਦੀ ਸੀ। ਇਸੇ ਦੌਰਾਨ ਉਸ ਦੇ ਜੱਗਾ ਸਿੰਘ ਨਾਲ ਪ੍ਰੇਮ ਸਬੰਧ ਬਣ ਗਏ ਤੇ 8 ਦਿਨ ਪਹਿਲਾਂ ਦੋਨਾਂ ਨੇ ਇੱਕ ਵਕੀਲ ਦੇ ਜ਼ਰੀਏ ਪੇਪਰ ਮੈਰਿਜ ਕਰਵਾ ਲਈ।

ਅੱਜ ਮੁੰਡਾ ਜੱਗਾ ਸਿੰਘ ਆਪਣੇ ਪਰਿਵਾਰ ਨਾਲ ਇਸ ਗੁਰਦਵਾਰਾ ਸਾਹਿਬ ਵਿੱਚ ਆਨੰਦ ਕਾਰਜ ਕਰਵਾਉਣ ਲਈ ਪਹੁੰਚਿਆ। ਆਨੰਦ ਕਾਰਜ ਦੌਰਾਨ ਹੀ ਦਰਜਨ ਭਰ ਦੇ ਕਰੀਬ ਨੌਜਵਾਨ ਮੂੰਹ ਢੱਕ ਕੇ ਗੁਰਦੁਵਾਰਾ ਸਾਹਿਬ ਪਹੁੰਚੇ ਤੇ ਦੋਵਾਂ ਨੂੰ ਡੰਡਿਆਂ ਨਾਲ ਕੁੱਟਦੇ ਹੋਏ ਕਿਡਨੈਪ ਕਰਕੇ ਆਪਣੇ ਨਾਲ ਲੈ ਗਏ।

ਇਸ ਮੌਕੇ ਮੁੰਡੇ ਦੀ ਮਾਂ ਨੇ ਕਿਹਾ ਕਿ ਦੋਵਾਂ ਨੂੰ ਕਿਡਨੈਪ ਕਰਨ ਵਾਲਿਆਂ  ਦਾ ਪਤਾ ਤਾਂ ਨਹੀਂ ਲੱਗ ਸਕਿਆ ਪਰ ਉਨ੍ਹਾਂ ਵਿੱਚੋਂ ਦੋ ਦੇ ਮੂੰਹ ਢੱਕੇ ਹੋਏ ਨਹੀਂ ਸਨ। ਉਨ੍ਹਾਂ ਵਿੱਚੋਂ ਇੱਕ ਪਿੰਡ ਬੁੱਟਰ ਦਾ ਸਾਬਕਾ ਸਰਪੰਚ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਕਈ ਜੁੱਤੀਆਂ , ਬੂਟ ਪਾ ਕੇ ਹੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਮੁੰਡੇ ਕੁੜੀ ਨੂੰ ਕੁੱਟਦੇ ਰਹੇ ਤੇ ਫਿਰ ਅਗਵਾ ਕਰਕੇ ਆਪਣੇ ਨਾਲ ਲੈ ਕੇ ਫ਼ਰਾਰ ਹੋ ਗਏ ।

Related posts

Leave a Reply