ਵੱਡੀ ਖ਼ਬਰ : ਚਿੱਟੇ ਸੱਪ ਨੇ ਇੱਕੋ ਮੁਹੱਲੇ ਦੇ ਤਿੰਨ ਪੰਜਾਬੀ ਨੌਜਵਾਨ ਲਪੇਟੇ ਚ ਲਏ , ਮੌਤ ਤੋਂ ਬਾਅਦ ਸੜਕਾਂ ਤੇ ਉੱਤਰੇ ਲੋਕ

ਜਗਰਾਉਂਜਗਰਾਉਂ ਇਲਾਕੇ ਦੇ ਇਕੋ ਮੁਹੱਲੇ ਵਿੱਚ  ਕੁਝ ਸਮੇਂ ਵਿੱਚ ਹੀ ਤਿੰਨ ਗੱਭਰੂ ਨੌਜਵਾਨਾਂ ਦੀ ਚਿੱਟੇ ਨਾਲ ਮੌਤ ਤੋਂ ਬਾਅਦ ਅੱਜ ਭੜਕੇ ਲੋਕ ਸੜਕਾਂ ਤੇ ਉਤਰ ਆਏ।  ਰੋਸ ਮਾਰਚ ਵਿੱਚ ਵੱਡੀ ਗਿਣਤੀ ਚ ਸ਼ਾਮਲ ਔਰਤਾਂ ਨੇ ਵੀ ਚਿੱਟੇ ਦਾ ਸ਼ਿਕਾਰ ਹੋ ਰਹੇ ਪੁੱਤਾਂ ਨੂੰ ਬਚਾਉਣ ਲਈ ਪੁਲਿਸ ਨੂੰ ਚਿੱਟੇ ਦੇ ਸਮੱਗਲਰਾਂ ਖਿਲਾਫ ਸਖਤ ਕਾਰਵਾਈ ਦੀ ਅਪੀਲ ਕੀਤੀ।

ਜਾਣਕਾਰੀ ਅਨੁਸਾਰ, ਸ਼ੁੱਕਰਵਾਰ ਨੂੰ ਜਗਰਾਉਂ ਦੇ ਵਾਰਡ ਨੰਬਰ 7, 9 ਅਤੇ 10 ਦੇ ਲੋਕਾਂ ਨੇ ਇਕੱਠਿਆਂ ਹੋ ਕੇ ਚਿੱਟੇ ਦੇ ਖ਼ਿਲਾਫ਼ ਸੰਘਰਸ਼ ਸ਼ੁਰੂ ਕੀਤਾ। ਇਸ ਦੌਰਾਨ ਉਨ੍ਹਾਂ ਨੇ ਗਲੀ ਮੁਹੱਲਿਆਂ ਵਿਚ ਰੋਸ ਮਾਰਚ ਕੱਢਦਿਆਂ ਚਿੱਟੇ ਦੇ ਸੌਦਾਗਰਾਂ ਨੂੰ ਗ੍ਰਿਫਤਾਰ ਕਰਨ ਅਤੇ ਚਿੱਟਾ ਵੇਚਣ ਵਾਲਿਆਂ ਕਾਰਨ ਹੋਈਆਂ ਮੌਤਾਂ ਦੀ ਪੜਤਾਲ ਕਰ ਕੇ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਦੀ ਮੰਗ ਕੀਤੀ।

Related posts

Leave a Reply