ਟੋਕੀਓ : ਪੰਜਾਬ ਦੀ ਕਮਲਪ੍ਰੀਤ ਕੌਰ ਨੇ ਟੋਕੀਓ ਓਲੰਪਿਕਸ ਦੇ ਡਿਸਕਸ ਥਰੋ ਈਵੈਂਟ ਵਿੱਚ ਇਤਿਹਾਸ ਰਚਦੇ ਹੋਏ ਫਾਈਨਲ ਵਿੱਚ ਐਂਟਰੀ ਕਰ ਲਈ ਹੈ।ਕਮਲਪ੍ਰੀਤ ਕੌਰ ਹੁਣ ਗਰੁੱਪ ਬੀ ਦੇ ਕੁਆਲੀਫਿਕੇਸ਼ਨ ਰਾਊਂਡ ਵਿੱਚ ਆਪਣੀ ਤੀਜੀ ਕੋਸ਼ਿਸ਼ ਵਿੱਚ 64 ਮੀਟਰ ਸਕੋਰ ਕਰਕੇ ਇਸ ਈਵੈਂਟ ਵਿੱਚ ਮੈਡਲ ਦੀ ਮਜ਼ਬੂਤ ਦਾਅਵੇਦਾਰ ਬਣ ਗਈ ਹੈ। ਡਿਸਕਸ ਥਰੋ ਵਿੱਚ ਕਮਲਪ੍ਰੀਤ ਕੌਰ ਦਾ ਸਰਬੋਤਮ ਪ੍ਰਦਰਸ਼ਨ 66.59 ਮੀਟਰ ਹੈ ਜੋ ਉਸਨੇ ਜੂਨ ਵਿੱਚ ਪਟਿਆਲਾ ਵਿੱਚ ਆਯੋਜਿਤ ਇੰਡੀਅਨ ਗ੍ਰਾਂਡ ਪ੍ਰੀਕਸ ਵਿੱਚ ਕੀਤਾ ਸੀ। ਹੁਣ ਜੇਕਰ ਉਹ ਫਾਈਨਲ ਵਿੱਚ ਆਪਣਾ ਸਰਬੋਤਮ ਪ੍ਰਦਰਸ਼ਨ ਦੁਹਰਾਉਣ ਵਿੱਚ ਸਫਲ ਹੋ ਜਾਂਦੀ ਹੈ, ਤਾਂ ਉਸ ਦਾ ਤਮਗਾ ਜਿੱਤਣਾ ਯਕੀਨੀ ਹੈ। KAMALPREET KAUR IN DISCUS THROW FINAL TOKYO OLYMPICS
ਕਮਲਪ੍ਰੀਤ ਕੌਰ ਹੁਣ 2 ਅਗਸਤ ਨੂੰ ਹੋਣ ਵਾਲੇ ਡਿਸਕਸ ਥਰੋ ਦੇ ਫਾਈਨਲ ਵਿੱਚ ਮੈਡਲ ਜਿੱਤਣ ਲਈ ਉਤਰੇਗੀ। ਜੇਕਰ ਉਹ ਇਸ ਵਿੱਚ ਕਾਮਯਾਬ ਹੋ ਜਾਂਦੀ ਹੈ, ਤਾਂ ਉਹ ਓਲੰਪਿਕਸ ਵਿੱਚ ਅਥਲੈਟਿਕਸ ਵਿੱਚ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਜਾਵੇਗੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp