ਵੱਡੀ ਖ਼ਬਰ: ਟਾਇਰ ਫਟਣ ਕਾਰਣ ਬੱਸ ਨਹਿਰ ’ਚ ਡਿੱਗੀ , ਕਈ ਵਿਦਿਆਰਥੀ ਤੇ ਵਿਅਕਤੀ ਜ਼ਖ਼ਮੀ

ਫ਼ਰੀਦਕੋਟ: ਅੱਜ ਸਵੇਰੇ ਪਿੰਡ ਗੋਲੇਵਾਲਾ ਨੇੜੇ ਇੱਕ ਬੱਸ ਦੇ ਛੋਟੀ ਨਹਿਰ ’ਚ ਡਿੱਗ ਜਾਣ ਕਾਰਣ ਕਈ ਵਿਅਕਤੀ ਜ਼ਖ਼ਮੀ ਹੋ ਗਏ।

ਜ਼ਖ਼ਮੀਆਂ ਵਿੱਚ ਕੁਝ ਵਿਦਿਆਰਥੀ  ਵੀ ਸ਼ਾਮਲ ਹਨ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਬੱਸ ਦਾ ਟਾਇਰ ਫਟਣ ਕਾਰਣ ਵਾਪਰਿਆ। ਇਹ ਬੱਸ ਫ਼ਿਰੋਜ਼ਪੁਰ ਤੋਂ ਫ਼ਰੀਦਕੋਟ  ਜਾ ਰਹੀ ਸੀ।

 

ਜਾਣਕਾਰੀ ਅਨੁਸਾਰ  ਅਨੁਸਾਰ ਜਿਵੇਂ ਹੀ ਬੱਸ ਦਾ ਟਾਇਰ ਫਟਿਆਬੱਸ ਡਰਾਇਵਰ ਦੇ ਕੰਟਰੋਲ ਤੋਂ ਬਾਹਰ ਹੋ ਗਈ ਤੇ ਲੋਹੇ ਦੀ ਗ੍ਰਿੱਲਾਂ ਨੂੰ ਤੋੜਦੀ ਹੋਈ ਛੋਟੀ ਨਹਿਰ ’ਚ ਡਿੱਗ ਪਈ।

ਜ਼ਖ਼ਮੀਆਂ ਨੂੰ ਫ਼ਰੀਦਕੋਟ ਸਥਿਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।

Related posts

Leave a Reply