ਵੱਡੀ ਖ਼ਬਰ : ਭਾਜਪਾ ਸੰਸਦ ਮੇਂਬਰ ਰੰਜੀਤਾ ਕੋਲੀ ਦੇ ਘਰ ‘ਤੇ ਅਣਪਛਾਤੇ ਲੋਕਾਂ ਨੇ 3 ਰਾਊਂਡ ਫਾਇਰ ਕੀਤੇ

ਰਾਜਸਥਾਨ  (ਭਰਤਪੁਰ) ਭਰਤਪੁਰ ਜ਼ਿਲੇ ਦੇ ਬਿਆਨਾ ਕਸਬੇ ‘ਚ ਸਥਿਤ ਖੇਤਰੀ ਭਾਜਪਾ ਸੰਸਦ ਰੰਜੀਤਾ ਕੋਲੀ ਦੇ ਘਰ ‘ਤੇ ਅਣਪਛਾਤੇ ਲੋਕਾਂ ਨੇ 3 ਰਾਊਂਡ ਫਾਇਰ ਕੀਤੇ। ਹਮਲਾਵਰਾਂ ਨੇ ਪੱਥਰ ਸੁੱਟੇ ਅਤੇ ਸੰਸਦ ਮੈਂਬਰ ਦੇ ਘਰ ਦੇ ਬਾਹਰ ਉਸ ਦੀ ਫੋਟੋ ਚਿਪਕਾਈ ਅਤੇ ਉਸ ‘ਤੇ ਕਰਾਸ ਲਗਾ ਦਿੱਤਾ। ਇਸ ਦੇ ਨਾਲ ਹੀ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵਾਲਾ ਪੋਸਟਰ ਵੀ ਚਿਪਕਾਇਆ ਗਿਆ ਹੈ। ਹਮਲੇ ਤੋਂ ਘਬਰਾ ਕੇ ਸੰਸਦ ਮੈਂਬਰ ਕੋਲੀ ਨੂੰ ਰਿਸ਼ਤੇਦਾਰਾਂ ਨੇ ਸਥਾਨਕ ਹਸਪਤਾਲ ‘ਚ ਦਾਖਲ ਕਰਵਾਇਆ ਹੈ। ਦੂਜੇ ਪਾਸੇ ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਹਮਲਾਵਰਾਂ ਦੇ ਵੇਰਵੇ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਤਿੰਨ ਖਾਲੀ ਕਾਰਤੂਸ ਬਰਾਮਦ ਕੀਤੇ। ਹਮਲਾਵਰਾਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ।

ਪੁਲਸ ਮੁਤਾਬਕ ਸੰਸਦ ਮੈਂਬਰ ਰੰਜੀਤਾ ਕੋਲੀ ‘ਤੇ ਹਮਲੇ ਦੀ ਘਟਨਾ ਮੰਗਲਵਾਰ ਰਾਤ ਕਰੀਬ 11.45 ਵਜੇ ਉਨ੍ਹਾਂ ਦੇ ਬਿਆਨਾ ਸਥਿਤ ਰਿਹਾਇਸ਼ ‘ਤੇ ਵਾਪਰੀ। ਇੱਥੇ ਹਮਲਾਵਰਾਂ ਨੇ ਉਸ ਦੇ ਘਰ ‘ਤੇ ਤਿੰਨ ਰਾਉਂਡ ਫਾਇਰ ਕੀਤੇ। ਇਸ ਤੋਂ ਬਾਅਦ ਉਸ ਦੀ ਫੋਟੋ ਆਪਣੇ ਗੇਟ ਦੇ ਬਾਹਰ ਲਗਾ ਕੇ ਉਸ ‘ਤੇ ਕਰਾਸ ਦਾ ਨਿਸ਼ਾਨ ਲਗਾ ਦਿੱਤਾ। ਇਸ ਫੋਟੋ ਦੇ ਨਾਲ ਹਮਲਾਵਰਾਂ ਨੇ ਸੰਸਦ ਮੈਂਬਰ ਨੂੰ ਜਾਨੋਂ ਮਾਰਨ ਦੀ ਧਮਕੀ ਵਾਲਾ ਪੱਤਰ ਵੀ ਚਿਪਕਾਇਆ ਹੈ। ਹਮਲੇ ਦੀ ਘਟਨਾ ਕਾਰਨ ਰਣਜੀਤਾ ਕੋਲੀ ਦੀ ਸਿਹਤ ਵਿਗੜ ਗਈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

 

Related posts

Leave a Reply