ਵੱਡੀ ਖ਼ਬਰ : ਮੁਹੰਮਦ ਮੁਸਤਫ਼ਾ ਨੇ ਚੁਣੇ ਹੋਏ ਕਾਂਗਰਸੀ ਵਿਧਾਇਕਾਂ ਨੂੰ ਕਿਹਾ, ਸਾਢੇ ਚਾਰ ਸਾਲਾਂ ਦੀ ਲੰਮੀ ਉਡੀਕ ਤੋਂ ਬਾਅਦ ਅਜਿਹੇ ਮੁੱਖ ਮੰਤਰੀ ਦੀ ਚੋਣ ਕਰਨ ਦਾ ਸਮਾਂ ਆ ਗਿਆ

ਚੰਡੀਗੜ੍ਹ : ਏਆਈਸੀਸੀ (AICC) ਵੱਲੋਂ ਬੁਲਾਈ ਗਈ ਪੰਜਾਬ ਸੀਐਲਪੀ ਦੀ ਮੀਟਿੰਗ ਤੋਂ ਪਹਿਲਾਂ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਪ੍ਰਮੁੱਖ ਰਣਨੀਤਕ ਸਲਾਹਕਾਰ ਮੁਹੰਮਦ ਮੁਸਤਫ਼ਾ ਨੇ ਚੁਣੇ ਹੋਏ ਕਾਂਗਰਸੀ ਵਿਧਾਇਕਾਂ ਨੂੰ ਕਿਹਾ ਕਿ ਪਾਰਟੀ ਦਾ ਮਾਣ ਬਹਾਲ ਕਰਨ ਦਾ ਸਮਾਂ ਆ ਗਿਆ  ਹੈ।

ਆਪਣੇ ਪਹਿਲੇ ਟਵੀਟ ਵਿੱਚ, ਓਹਨਾ ਲਿਖਿਆ ਕਿ 2017 ਵਿੱਚ, ਪੰਜਾਬ ਨੇ ਕਾਂਗਰਸ ਨੂੰ 80 ਵਿਧਾਇਕ ਦਿੱਤੇ ਸਨ। ਮੁਸਤਫਾ ਨੇ ਕਿਹਾ ਕਿ ਕੱਟੜ ਕਾਂਗਰਸੀਆਂ ਨੂੰ ਹਾਲੇ ਤੱਕ ਕਾਂਗਰਸ ਦਾ ਮੁੱਖ ਮੰਤਰੀ ਨਹੀਂ ਮਿਲਿਆ ਹੈ।

ਉਨ੍ਹਾਂ ਚੁਣੇ ਹੋਏ ਕਾਂਗਰਸੀ ਵਿਧਾਇਕਾਂ ਨੂੰ  ਕਿਹਾ ਕਿ ਸਾਢੇ ਚਾਰ ਸਾਲਾਂ ਦੀ ਲੰਮੀ ਉਡੀਕ ਤੋਂ ਬਾਅਦ ਅਜਿਹੇ ਮੁੱਖ ਮੰਤਰੀ ਦੀ ਚੋਣ ਕਰਨ ਦਾ ਸਮਾਂ ਆ ਗਿਆ ਹੈ ਅਤੇ ਹੁਣ ਕਾਂਗਰਸ ਨੂੰ  ਪੰਜ ਸਾਲਾਂ ਲਈ ਪਾਰਟੀ ਨੂੰ ਅਜਿਹਾ ਮੁੱਖ ਮੰਤਰੀ ਚਾਹੀਦਾ ਹੈ ਜੋ ਪੰਜਾਬ ਅਤੇ ਪੰਜਾਬੀਆਂ ਦਾ ਦਰਦ ਸਮਝੇ ।

 

 

Related posts

Leave a Reply