ਵੱਡੀ ਖ਼ਬਰ : ਮੁੱਖ ਮੰਤਰੀ ਚੰਨੀ ਦੇ ਬਿਆਨ ਤੇ ਕਿਸਾਨ ਆਗੂ ਬਲਬੀਰ ਰਾਜੇਵਾਲ ਦੀ ਚੇਤਾਵਨੀ, ਜੋ ਤਾਰੀਕ ਤੈਅ ਕੀਤੀ ਸੀ ਉਸੇ ਦਿਨ ਹੀ ਮੀਟਿੰਗ ਕੀਤੀ ਜਾਵੇਗੀ

ਚੰਡੀਗੜ੍ਹ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 17 ਦਸੰਬਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਮੀਟਿੰਗ ਰੱਖੀ ਸੀ। ਅੱਜ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੇ ਹਾਲੇ ਦਰਬਾਰ ਸਾਹਿਬ ਗੁਰੂ ਘਰ ਨਤਮਸਤਕ ਹੋਣ ਜਾਣਾ ਹੈ।

ਇਸ ਲਈ ਜੋ ਮੀਟਿੰਗ 17 ਦਸੰਬਰ ਨੂੰ ਰੱਖੀ ਗਈ ਸੀ ਉਸ ਦੀ ਤਰੀਕ 20 ਕਰ ਦਿੱਤੀ ਗਈ। ਇਸ ਤੇ  ਬਲਬੀਰ ਰਾਜੇਵਾਲ ਨੇ ਇਕ ਪੋਰਟਲ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰ ਨੇ ਮੀਟਿੰਗ ਲਈ ਜੋ ਤਾਰੀਕ ਤੈਅ ਕੀਤੀ ਸੀ ਉਸੇ ਦਿਨ ਹੀ ਮੀਟਿੰਗ ਕੀਤੀ ਜਾਵੇਗੀ।

ਇਸ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੀਟਿੰਗ ਮੁਲਤਵੀ ਹੋਣ ਦੀ ਕੋਈ ਸੂਚਨਾ ਨਹੀਂ । ਇਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਸਰਕਾਰ ਨੇ ਤਰੀਕ ਬਦਲੀ ਤਾਂ ਅਸੀਂ ਬਾਈਕਾਟ ਕਰਾਂਗੇ।

Related posts

Leave a Reply