ਵੱਡੀ ਖ਼ਬਰ : ਸਿੱਧੂ ਤੇ ਪ੍ਰਗਟ ਸਿੰਘ ਤੋਂ ਬਾਅਦ ਹੁਣ ਚੰਨੀ ਦੀ ਵਾਰੀ, ਚੰਨੀ ਦੇ ਖਿਲਾਫ 2018 ਵਿੱਚ ਇੱਕ ਵੋਮੈਨ ਅਫਸਰ ਵੱਲੋਂ ਛੇੜਛਾੜ ਦੇ ਇਲਜ਼ਾਮ ਲਗਾਏ ਜਾਣ ਮਸਲਾ ਮੁੜ ਉੱਠਿਆ

ਚੰਡੀਗੜ੍ਹ, 17 ਮਈ  -ਜਿਸ ਤਰ੍ਹਾਂ 2022 ਦੀਆਂ ਚੋਣਾਂ ਦਾ ਸਮਾਂ ਆ ਰਿਹਾ ਹੈ, ਰਾਜਨੀਤਕ  ਪਾਰਾ ਵੀ ਚੜ੍ਹਦਾ ਜਾ ਰਿਹਾ ਹੈ। ਅੱਜ ਕਲ ਬਾਕੀ ਪਾਰਟੀਆਂ ਇਕ ਦੂਜੇ ਖਿਲਾਫ ਓਹਨੀ ਦੂਸ਼ਣਬਾਜੀ ਤੇ ਬਦਲਾਖੋਰੀ ਨਹੀਂ ਕਰ ਰਹੀਆਂ ਜਿਨ੍ਹਾਂ ਘਮਸਾਨ ਕਾਂਗਰਸ ਚ ਚਲ ਰਿਹਾ ਹੈ।  ਪੁਰਾਣੇ ਮੁਦੇ ਜ਼ਿੰਦਾ ਕਰਨ ਚ ਕਾਂਗਰਸ, ਭਾਜਪਾ ਨੂੰ ਵੀ ਰਾਕਟ ਰਫ਼ਤਾਰ ਨਾਲ ਪਿੱਛੇ ਛੱਡਦੀ ਜਾ ਰਹੀ ਹੈ। 
     

ਬੀਤੀ ਦਿਨੀਂ ਨਵਜੋਤ ਸਿੰਘ ਸਿੱਧੂ ਦੇ ਕਰੀਬੀਆਂ ਦੇ ਖ਼ਿਲਾਫ ਵਿਜੀਲੈਂਸ ਦੀ ਜਾਂਚ ਦੀਆਂ ਫਾਈਲਾਂ ਖੋਲ੍ਹੀਆਂ ਗਈਆਂ,  

ਇਸ ਦੇ ਨਾਲ ਹੀ ਅੱਜ ਵਿਧਾਇਕ ਪਰਗਟ ਸਿੰਘ ਵੱਲੋਂ ਵੀ ਖੁਦ ਸੀ.ਐਮ ਕੈਪਟਨ ਅਮਰਿੰਦਰ ਸਿੰਘ ਵੱਲੋਂ ਧਮਕੀ ਦੇਣ ਦੇ ਇਲਜ਼ਾਮ ਲਗਾਏ ਗਏ ਅਤੇ

ਹੁਣ ਚਰਨਜੀਤ ਚੰਨੀ ਦੇ ਖਿਲਾਫ 2018 ਵਿੱਚ ਇੱਕ ਵੋਮੈਨ ਅਫਸਰ ਵੱਲੋਂ ਛੇੜਛਾੜ ਦੇ ਇਲਜ਼ਾਮ ਲਗਾਏ ਗਏ ਸਨ, ਜਿਸਦਾ ਮਸਾਲਾ ਮੁੜ ਉਠ ਗਿਆ ਹੈ। 

ਹੁਣ ਇਸ ਮਾਮਲੇ ਦੀਆਂ ਫਾਈਲਾਂ ਮੁੜ ਮਹਿਲਾ ਕਮਿਸ਼ਨ ਵੱਲੋਂ ਖੋਲ੍ਹ ਦਿੱਤੀਆਂ ਗਈਆਂ ਹਨ। ਇਸ ਸਬੰਧੀ ਪੰਜਾਬ ਮਹਿਲਾ ਕਮਿਸ਼ਨ ਦੀ ਮੁਖੀ ਮਨੀਸ਼ਾ ਗੁਲਾਟੀ ਵੱਲੋਂ ਇਸ ਮਸਲੇ ਵਿੱਚ ਸਰਕਾਰ ਨੂੰ ਮੁੜ ਚਿੱਠੀ ਲਿਖਕੇ ਇੱਕ ਹਫਤੇ ਵਿੱਚ ਸਪੱਸ਼ਟੀਕਰਨ ਮੰਗਿਆ ਗਿਆ ਹੈ।

ਮਨੀਸ਼ਾ ਗੁਲਾਟੀ ਵੱਲੋਂ ਕਿਹਾ ਗਿਆ ਕਿ ਜੇ ਸਰਕਾਰ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਸੋਮਵਾਰ ਤੋਂ ਭੁੱਖ ਹੜਤਾਲ ’ਤੇ ਵੀ ਬੈਠ ਜਾਣਗੇ। 

          ਇਸ ਸੰਬੰਧੀ ਉਨ੍ਹਾਂ ਕਿਹਾ ਕਿ ਸੂਬੇ ਦੇ ਕਈ ਅਫਸਰਾਂ ਵੱਲੋਂ ਫੋਨ ਕਰਕੇ ਉਨ੍ਹਾਂ ਨੂੰ ਇਸ ਸਬੰਧੀ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ ਗਏ, ਜਿਸਦੇ ਚੱਲਦਿਆਂ ਉਨ੍ਹਾਂ ਵੱਲੋਂ ਮੁੜ ਇਸ ਮਾਸਲੇ ’ਤੇ ਪੰਜਾਬ ਸਰਕਾਰ ਨੂੰ ਲਿਖਿਆ ਗਿਆ ਹੈ,  ਪਰ ਜਿਸ ਤਰ੍ਹਾਂ ਚੋਣਾਂ ਨੇੜੇ ਆਉਣ ’ਤੇ ਵਜ਼ੀਰਾਂ ਅਤੇ ਕਾਂਗਰਸੀ ਵਿਧਾਇਕਾਂ ਦੇ ਮਸਲੇ ਮੁੜ ਚੁੱਕੇ ਜਾ ਰਹੇ ਹਨ, ਓਥੋਂ ਲੱਗਦਾ ਹੈ ਕਿ ਕਾਂਗਰਸ ਆਪਣੀ ਕਬਰ ਆਪ ਪੁੱਟਣ ਚ ਲੱਗ ਗਈ ਹੈ ।

Related posts

Leave a Reply