ਵੱਡੀ ਖ਼ਬਰ : ਹੁਸ਼ਿਆਰਪੁਰ ਤਇਨਾਤ ਰਹੇ ADC ਵਿਸ਼ੇਸ਼ ਸਾਰੰਗਲ ਹੁਣ ਨਵੇਂ ਡਿਪਟੀ ਕਮਿਸ਼ਨਰ ਬਣੇ, ਅਹੁਦਾ ਸੰਭਾਲਿਆ

ਸ਼ਹੀਦ ਭਗਤ ਸਿੰਘ ਨਗਰ: 2013 ਬੈਚ ਦੇ ਆਈਏਐਸ ਅਧਿਕਾਰੀ ਸ੍ਰੀ ਵਿਸ਼ੇਸ਼ ਸਾਰੰਗਲ ਸੋਮਵਾਰ ਨੂੰ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਦਾ ਅਹੁਦਾ ਸੰਭਾਲ ਲਿਆ ਹੈ  । ਸ੍ਰੀ ਸਾਰੰਗਲ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ (ਜ) ਹੁਸ਼ਿਆਰਪੁਰ ਵਜੋਂ ਤਾਇਨਾਤ ਸਨ।

ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਜਲੰਧਰ ਵਿਖੇ ਏਡੀਸੀ (ਡੀ) ਵਜੋਂ ਸੇਵਾਵਾਂ ਨਿਭਾਈਆਂ ਸਨ। ਸਾਰੰਗਲ ਨੇ ਐਸਡੀਐਮ ਮਲੋਟ, ਲੁਧਿਆਣਾ ਵਿਖੇ ਵਧੀਕ ਕਮਿਸ਼ਨਰ, ਸੀਈਓ ਸਮਾਰਟ ਸਿਟੀ ਜਲੰਧਰ, ਵਧੀਕ ਕਮਿਸ਼ਨਰ ਐਮਸੀ ਜਲੰਧਰ ਅਤੇ ਏਡੀਸੀ (ਡੀ) ਅੰਮ੍ਰਿਤਸਰ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ।

ਵਿਸ਼ੇਸ਼ ਸਾਰੰਗਲ ਨੇ ਥਾਪਰ ਇੰਸਟੀਚਿਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੌਜੀ, ਪਟਿਆਲਾ ਤੋਂ ਇਲੈਕਟ੍ਰੌਨਿਕਸ ਅਤੇ ਸੰਚਾਰ ਵਿੱਚ ਬੀ.ਟੈਕ ਕੀਤੀ ਅਤੇ ਇੰਡੀਅਨ ਇੰਸਟੀਚਿਟ ਆਫ਼ ਟੈਕਨਾਲੌਜੀ, ਮੁੰਬਈ ਤੋਂ ਐਮਬੀਏ ਕੀਤਾ.

Related posts

Leave a Reply