ਵੱਡੀ ਖ਼ਬਰ : DGP ਇਕਬਾਲ ਪ੍ਰੀਤ ਸਹੋਤਾ ਦੀ ਥਾਂ ਵਿਜੀਲੈਂਸ ਚੀਫ਼ ਸਿਧਾਰਥ ਚਟੋਪਾਧਿਆਇਆ  ਬਣੇ ਪੰਜਾਬ ਦੇ ਨਵੇਂ DGP

ਚੰਡੀਗੜ੍ਹ : ਪੰਜਾਬ ਸਰਕਾਰ ਨੇ ਇਕਬਾਲ ਪ੍ਰੀਤ ਸਹੋਤਾ ਦੀ ਥਾਂ ਵਿਜੀਲੈਂਸ ਚੀਫ਼ ਸਿਧਾਰਥ ਚਟੋਪਾਧਿਆਇਆ  ਨੂੰ ਪੰਜਾਬ ਦਾ ਨਵਾਂ ਡੀ ਜੀ ਪੀ ਲਾ ਦਿੱਤਾ ਹੈ . ਉਨ੍ਹਾਂ  ਨੂੰ ਇਹ ਚਾਰਜ ਐਡੀਸ਼ਨਲ ਵਜੋਂ ਉਸੇ ਤਰ੍ਹਾਂ ਦਿੱਤਾ ਗਿਆ ਹੈ.

ਜਾਣਕਾਰੀ ਅਨੁਸਾਰ  ਯੂ ਪੀ ਐਸ ਸੀ ਵੱਲੋਂ ਪੰਜਾਬ ਦੇ ਨਵੇਂ ਡੀ ਜੀ ਪੀ ਡੀ ਰੈਗੂਲਰ ਨਿਯੁਕਤੀ ਲਈ ਪੈਨਲ ਦੀ ਚੋਣ ਕਰਨ ਲਈ 21 ਦਸੰਬਰ ਨੂੰ ਮੀਟਿੰਗ ਰੱਖੀ ਹੈ . ਨਵੇਂ ਪੈਨਲ ਲਈ ਕੱਟ ਆਫ਼ ਡੇਟ 5 ਅਕਤੂਬਰ ਰੱਖੀ ਗਈ ਹੈ ਜਿਸ ਦੇ ਸਿੱਟੇ ਵਜੋਂ ਸਿਧਾਰਥ ਚਟੋਪਾਧਿਆਇਆ ਅਤੇ ਰੋਹਿਤ ਚੌਧਰੀ ਪੈਨਲ ਦੇ ਮਾਪਦੰਡ ਚੋਂ ਬਾਹਰ ਹੋ ਸਕਦੇ ਹਨ ਕਿਉਂਕਿ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਇਸ ਪੈਨਲ ਵਿਚ ਚੋਣ ਲਈ ਕਿਸੇ ਵੀ ਆਈ ਪੀ ਐਸ ਦੀ ਘੱਟੋ-ਘੱਟ  6 ਮਹੀਨੇ ਦੀ ਸਰਵਿਸ ਬਾਕੀ ਹੋਣੀ ਲਾਜ਼ਮੀ ਹੈ। 

 ਕੁਲ 10 ਪੁਲਸ ਅਫ਼ਸਰਾਂ ਦਾ ਪੈਨਲ ਪੰਜਾਬ ਸਰਕਾਰ ਨੇ ਕੇਂਦਰ ਨੂੰ ਭੇਜਿਆ ਸੀ .ਸ਼ਾਇਦ ਇਸੇ ਲਈ ਡੀ ਜੀ ਪੀ ਬਦਲਣ ਦਾ ਨਿਰਣਾ ਕੀਤਾ ਗਿਆ ਹੈ .

ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੇ ਤੌਰ ’ਤੇ ਹਟਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਜਦੋਂ ਸੀਐੱਮ ਬਣੇ ਤਾਂ ਉਨ੍ਹਾਂ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਹਟਾ ਕੇ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਕਾਰਜਕਾਰੀ ਡੀਜੀਪੀ ਲਾ ਦਿੱਤਾ। ਇਸ ਨਾਲ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਰਾਜ਼ ਹੋ ਗਏ, ਉਹ 1986 ਬੈਚ ਦੇ ਆਈਪੀਐੱਸ ਅਫਸਰ ਐੱਸ ਚਟੋਪਾਧਿਆਏ ਨੂੰ ਲਾਉਣਾ ਚਾਹੁੰਦੇ ਸੀ। ਆਪਣੀ ਗੱਲ ਬਣਦੀ ਨਾ ਦੇਖ ਕੇ ਉਨ੍ਹਾਂ ਨੇ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ।

ਕਾਂਗਰਸ ਹਾਈ ਕਮਾਨ ਨੇ ਉਸ ਦੇ ਅੱਗੇ ਝੁਕਦੇ ਹੋਏ ਮੁੱਖ ਮੰਤਰੀ ਤੇ ਸਿੱਧੂ ਦੇ ਵਿਚਾਲੇ ਬੈਠਕ ਕਰਵਾਈ ਤੇ ਤੈਅ ਹੋਇਆ ਕਿ 30 ਸਤੰਬਰ ਤੋਂ ਪਹਿਲਾਂ-ਪਹਿਲਾਂ ਪੈਨਲ ਯੂਪੀਐੱਸਸੀ ਨੂੰ ਭੇਜਿਆ ਜਾਵੇ ਤਾਂਕਿ ਐੱਸ ਚਟੋਪਾਧਿਆਏ ਦੇ ਨਾਂ ’ਤੇ ਵੀ ਵਿਚਾਰ ਹੋ ਸਕੇ। ਇਸੇ ਤਰ੍ਹਾਂ ਉਦੋਂ ਦੇ ਡੀਜੀਪੀ ਦਿਨਕਰ ਗੁਪਤਾ ਇਕ ਹਫਤੇ ਲਈ ਛੁੱਟੀ ’ਤੇ ਚਲੇ ਗਏ। ਹੁਣ ਪੈਨਲ ਸਿਲੈਕਟ ਕਰਨ ’ਚ ਇਹ ਦੁਵਿਧਾ ਬਣੀ ਹੋਈ ਹੈ ਕਿ ਪੰਜਾਬ ਸਰਕਾਰ ਵੱਲੋਂ ਜੋ ਪੈਨਲ ਭੇਜਿਆ ਗਿਆ ਹੈ ਉਸ ’ਚ ਡੀਜੀਪੀ ਨੂੰ ਖਾਲੀ ਕਦੋਂ ਤੋਂ ਮੰਨਿਆ ਜਾਵੇ।

ਡੀਜੀਪੀ ਦਿਨਕਰ ਗੁਪਤਾ ਇਕ ਹਫਤੇ ਲਈ ਛੁੱਟੀ ’ਤੇ ਚਲੇ ਗਏ। ਹੁਣ ਪੈਨਲ ਸਿਲੈਕਟ ਕਰਨ ’ਚ ਇਹ ਦੁਵਿਧਾ ਬਣੀ ਹੋਈ ਹੈ ਕਿ ਪੰਜਾਬ ਸਰਕਾਰ ਵੱਲੋਂ ਜੋ ਪੈਨਲ ਭੇਜਿਆ ਗਿਆ ਹੈ ਉਸ ’ਚ ਡੀਜੀਪੀ ਨੂੰ ਖਾਲੀ ਕਦੋਂ ਤੋਂ ਮੰਨਿਆ ਜਾਵੇ। ਜੇਕਰ ਸਰਕਾਰ ਵੱਲੋਂ 30 ਸਤੰਬਰ ਨੂੰ ਦੇਰ ਰਾਤ ਭੇਜੇ ਗਏ ਪੈਨਲ ਨੂੰ ਕੱਟ ਆਫ ਡੇਟ ਮੰਨ ਲਿਆ ਜਾਂਦਾ ਹੈ ਤਾਂ ਐੱਸ ਚਟੋਪਾਧਿਆਏ ਪੈਨਲ ’ਚ ਆ ਸਕਦੇ ਹਨ ਪਰ ਉਸ ਦਿਨ ਇਹ ਅਹੁਦਾ ਖਾਲੀ ਨਹੀਂ ਸੀ ਦਿਨਕਰ ਗੁਪਤਾ ਸਿਰਫ ਹਫਤੇ ਦੀ ਛੁੱਟੀ ’ਤੇ ਗਏ ਸੀ। ਚਾਰ ਅਕਤੂਬਰ ਨੂੰ ਸਰਕਾਰ ਨੇ ਉਸ ਦਾ ਤਬਾਦਲਾ ਕਰਕੇ ਸਹੋਤਾ ਨੂੰ ਕਾਰਜਕਾਰੀ ਡੀਜੀਪੀ ਲਗਾ ਦਿੱਤਾ। ਜੇਕਰ ਡੀਜੀਪੀ ਅਹੁਦਾ 5 ਅਕਤੂਬਰ ਤੋਂ ਖਾਲੀ ਹੋਇਆ ਮੰਨਿਆ ਜਾਂਦਾ ਹੈ ਤਾਂ ਐੱਸ ਚਟੋਪਾਧਿਆਏ ਸਮੇਤ ਉਹ ਅਧਿਕਾਰੀ ਬਾਹਰ ਹੋ ਜਾਣਗੇ ਜੋ 31 ਮਾਰਚ 2022 ਤੋਂ ਪਹਿਲਾਂ ਰਿਟਾਇਰ ਹੋ ਰਹੇ ਹਨ।

Related posts

Leave a Reply