DASUYA : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਮੀਣ ਵਿਖੇ ਕੁਇਜ਼ ਮੁਕਾਬਲੇ ਕਰਵਾਏ ਗਏ ਜਿਹਨਾਂ ਵਿੱਚ ਵਿੱਦਿਆਰਥੀਆਂ ਵੱਲੋਂ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ ਗਿਆ। ਜਿਕਰਯੋਗ ਹੈ ਕਿ ਵਿਭਾਗੀ ਹਦਾਇਤਾਂ ਅਨੁਸਾਰ ਕਰਵਾਏ ਗਏ “ਕੁਇਜ਼ ਮੁਕਾਬਲੇ” ਦੀਆਂ ਜੇਤੂ ਟੀਮਾਂ ਦੇ ਵਿੱਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਵਿੱਦਿਆਰਥੀਆਂ ਦੀਆਂ ਟੀਮਾਂ ਵੱਲੋਂ ਇੱਕ ਦੂਸਰੇ ਨੂੰ ਸਖ਼ਤ ਟੱਕਰ ਦਿੱਤੀ ਗਈ ਜਿਸ ਕਰਕੇ ਇਹ ਮੁਕਾਬਲੇ ਕਾਫੀ ਰੋਚਕ ਰਹੇ। ਸਕੂਲ ਪ੍ਰਿੰਸੀਪਲ ਸ਼੍ਰੀ ਰਜਿੰਦਰ ਕੁਮਾਰ ਜੀ ਅਤੇ ਸਮੂਹ ਸਟਾਫ ਮੈਂਬਰਾ ਵੱਲੋਂ ਵਿੱਦਿਆਰਥੀਆਂ ਨੂੰ ਸ਼ਾਬਾਸ਼ੀ ਦਿੱਤੀ ਗਈ ਅਤੇ ਭਵਿੱਖ ਵਿੱਚ ਵਧੇਰੇ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸ਼੍ਰੀ ਮੋਹਨ ਲਾਲ, ਰਾਕੇਸ਼ ਗੁਲੇਰੀਆ, ਗੁਰਜੀਤ ਕਤਨੌਰ, ਪਰਮਜੀਤ ਸਿੰਘ ਘੁੰਮਣ, ਜਸਵੰਤ ਸਿੰਘ, ਖੁਸ਼ਵੰਤ ਸਿੰਘ, ਅੰਜਨਾ ਕੁਮਾਰੀ, ਸਰੋਜ ਠਾਕੁਰ, ਸਰੋਜ ਰਾਣੀ, ਨਿਰਮਲਾ ਦੇਵੀ, ਸੁਸ਼ਮਾ, ਲਵਲੀਨ ਰਾਣੀ, ਗੁਰਵਿੰਦਰ ਕੌਰ, ਕਿਰਨਦੀਪ, ਮਨਪ੍ਰੀਤ ਕੌਰ, ਗੁਰਪ੍ਰੀਤ ਕੌਰ, ਰੇਖਾ ਰਾਣੀ, ਬਲਬੀਰ ਕੌਰ, ਸੁਮਨ ਕੁਮਾਰੀ, ਅਨਾਮਿਕਾ ਆਦਿ ਮੌਜੂਦ ਰਹੇ।
- PARMJIT SINGH

EDITOR
CANADIAN DOABA TIMES
Email: editor@doabatimes.com
Mob:. 98146-40032 whtsapp