ਸਲਾਮ… ਤਿਰੰਗੇ ‘ਚ ਲਿਪਟਿਆ ਘਰ ਪੁਹੰਚਿਆ ਸ਼ਹੀਦ ਸਿਪਾਹੀ ਪ੍ਰਗਟ ਸਿੰਘ,ਦੋ ਭੈਣਾਂ ਦੇ ਇਕਲੌਤੇ ਭਰਾ ਦਾ ਸੈਨਿਕ ਸਨਮਾਣ ਨਾਲ ਹੋਇਆਂ ਅੰਤਿਮ ਸੰਸਕਾਰ


ਗੁਰਦਾਸਪੁਰ 9 ਮਈ ( ਅਸ਼ਵਨੀ ) : 25 ਅਪ੍ਰੈਲ ਨੂੰ ਸੰਸਾਰ ਦੇ ਸਭ ਤੋਂ ਉੱਚੇ ਗਲੇਸ਼ੀਅਰ ਵਿੱਚ ਆਏ ਬਰਫੀਲੇ ਤੁਫ਼ਾਨ ਕਾਰਨ ਪੰਜਾਬ ਦੀ 21 ਪੰਜਾਬ ਯੂਨਿਟ ਦੇ ਤਿੰਨ ਜਵਾਨ ਜਿਲਾ ਬਰਨਾਲਾ ਦੇ ਪਿੰਡ ਕਰਮਗੜ ਦਾ ਸਿਪਾਹੀ ਅਮਰਦੀਪ ਸਿੰਘ , ਜਿਲਾ ਮਾਨਸਾ ਦੇ ਪਿੰਡ ਹਾਕਮਵਾਲਾ ਦੇ ਸਿਪਾਹੀ ਪ੍ਰਭਜੋਤ ਸਿੰਘ ਦੇ ਨਾਲ ਕੱਸਬਾ ਕਲਾਨੋਰ ਦੇ ਪਿੰਡ ਦਬੁਰਜੀ ਦਾ 24 ਸਾਲ ਉਮਰ ਦਾ ਸਿਪਾਹੀ ਪ੍ਰਗਟ ਸਿੰਘ ਵੀ ਬਰਫ਼ੀਲੇ ਤੁਫ਼ਾਨ ਦੀ ਚਪੇਟ ਵਿੱਚ ਆ ਗਿਆ ਸੀ।ਇਸ ਵਿੱਚ ਅਮਰਦੀਪ ਸਿੰਘ ਅਤੇ ਪ੍ਰਭਜੋਤ ਸਿੰਘ ਮੋਕਾ ਤੇ ਹੀ ਸ਼ਹੀਦ ਹੋ ਗਏ ਸਨ ਜਦੋਕਿ ਪ੍ਰਗਟ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਸੀ ਇਸ ਨੂੰ ਇਲਾਜ ਕਰਾਉਣ ਲਈ ਚੰਡੀਗੜ ਦੇ ਕਮਾਂਡ ਹੱਸਪਤਾਲ ਵਿੱਚ ਦਾਖਲ ਕਰਵਾਇਆਂ ਗਿਆ ਸੀ ਜਿੱਥੇ ਜ਼ਿੰਦਗੀ ਮੋਤ ਦੀ ਜੰਗ ਲੜਦੇ ਹੋਏ ਪ੍ਰਗਟ ਸਿੰਘ ਸ਼ਹੀਦ ਹੋ ਗਿਆ । ਇਸ ਦੀ ਮਿ੍ਰਤਕ ਸਰੀਰ ਤਿਰੰਗੇ ਵਿੱਚ ਲਪੇਟ ਕੇ ਪਿੰਡ ਲਿਆਂਦਾ ਗਿਆ ਜਿੱਥੇ ਸੈਨਿਕ ਸਨਮਾਨਾਂ ਦੇ ਨਾਲ ਇਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ । ਸ਼ਹੀਦ ਦੀ ਮਾਤਾ ਸੁਖਵਿੰਦਰ ਕੋਰ ਅਤੇ ਭੈਣਾਂ ਕਿਰਨਦੀਪ ਅਤੇ ਅਮਨਦੀਪ ਦਾ ਰੋ ਰੋ ਕੇ ਬੁਰਾ ਹਾਲ ਸੀ ਇਹਨਾਂ ਦੀ ਹਾਲਤ ਵੇਖੀ ਨਹੀਂ ਜਾ ਰਹੀ ਸੀ।
         
ਮਹੋਲ ਉਸ ਸਮੇਂ ਬੇਹੱਦ ਗ਼ਮਗੀਨ ਹੋ ਗਿਆ ਜਦੋਂ ਸ਼ਹੀਦ ਦੀ ਮਾਤਾ ਸੁਖਵਿੰਦਰ ਕੋਰ ਨੇ ਆਪਣੇ ਅਨਵਿਆਹੇ ਸ਼ਹੀਦ ਬੇਟੇ ਦੇ ਸਿਰ ਉੱਪਰ ਸਿਹਰਾ ਲਾ ਕੇ ਉਸ ਦੀ ਅਰਥੀ ਨੂੰ ਮੋਢਾ ਦੇ ਸ਼ਮਸ਼ਾਨ-ਘਾਟ ਪੁਹਚਾਇਆ ਇਸ ਮੋਕੇ ਸੁਖਵਿੰਦਰ ਕੋਰ ਨੇ ਰੌਦੇ ਹੋਏ ਦਸਿਆਂ ਕਿ ਤਿੰਨ ਸਾਲ ਪਹਿਲਾ 21 ਸਾਲ ਦੀ ਉਮਰ ਵਿੱਚ 21 ਪੰਜਾਬ ਰੈਜੀਮੈਂਟ ਵਿੱਚ ਭਰਤੀ ਹੋਇਆਂ ਸੀ ਪਿੱਛਲੇ ਸਾਲ ਆਪਣੀ ਭੈਣ ਤੇ ਵਿਆਹ ਤੇ ਇਕ ਮਹੀਨੇ ਦੀ ਛੁੱਟੀ ਲੈ ਕੇ ਪਿੰਡ ਆਇਆ ਸੀ । ਤਿਬੱੜੀ ਕੈਂਟ ਗੁਰਦਾਸਪੁਰ ਤੋਂ ਆਈ 20 ਡੋਗਰਾ ਰੈਜੀਮੈਂਟ ਦੇ ਜਵਾਨਾ ਨੇ ਹਥਿਆਰ ਉਲਟੇ ਕਰਕੇ,ਬਿਗਲ ਦੀ ਸੋਗਮਈ ਧੂਨ ਦੇ ਨਾਲ ਹਵਾ ਵਿੱਚ ਗੋਲ਼ੀਆਂ ਚਲਾ ਕੇ ਸ਼ਹੀਦ ਨੂੰ ਸਲਾਮੀ ਦਿੱਤੀ ।

ਪਿਤਾ ਪ੍ਰੀਤਮ ਸਿੰਘ ਨੇ ਸ਼ਹੀਦ ਬੇਟੇ ਦੀ ਚਿੱਖਾ ਨੂੰ ਅੱਗ ਵਿਖਾਈ । ਸ਼ਹੀਦ ਦੀ ਯੂਨਿਟ ਵੱਲੋਂ ਸੂਬੇਦਾਰ ਪੁਸ਼ਪਿੰਦਰ ਸਿੰਘ,20 ਡੋਗਰਾ ਯੂਨਿਟ ਦੇ ਸੂਬੇਦਾਰ ਦਵਿੰਦਰ ਸਿੰਘ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਗਵਰਨਰ ਪੰਜਾਬ ਵੀ ਪੀ ਸਿੰਘ ਬਦਨੋਰ ਦੇ ਵਲੋ ਕੈਬਨਿਟ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ , ਜਿਲਾ ਪ੍ਰਸ਼ਾਸਨ ਵਲੋ ਡਿਪਟੀ ਕਮਿਸ਼ਨਰ ਮੁਹੰਮਦ ਅਸ਼ਫਾਕ , ਐਸ ਡੀ ਐਮ ਅਰਸ਼ਦੀਪ ਸਿੰਘ ਲੁਬਾਣਾ , ਤਹਿਸੀਲਦਾਰ ਨਵਦੀਪ ਸਿੰਘ ਅਤੇ ਸ਼ਹੀਦ ਸੈਨਿਕ ਭਲਾਈ ਪਰਿਵਾਰ ਸੁਰਖਿਆ ਪ੍ਰਰੀਸ਼ਦ ਦੇ ਕੁਵੰਰ ਰਵਿੰਦਰ ਵਿੱਕੀ ਨੇ ਸ਼ਹੀਦ ਨੂੰ ਰੀਥ ਚੜਾਂ ਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ ।
             
ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸ਼ਹੀਦ ਕੋਮ ਤੇ ਰਾਸ਼ਟਰ ਦਾ ਸ਼ਰਮਾਇਆ ਹੂੰਦੇ ਹਨ । ਇਹਨਾਂ ਦੀ ਸ਼ਹਾਦਤ ਦਾ ਮੁੱਲ ਤਾਰਿਆ ਨਹੀਂ ਜਾ ਸਕਦਾ ਉਹਨਾਂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਹੀਦ ਪਰਿਵਾਰ ਨੂੰ 50 ਲੱਖ ਰੁਪਏ ਦੀ ਐਕਸ ਗ੍ਰੈਸ਼ੀਆ ਗਰਾਂਟ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੋਕਰੀ ਦੇਣ ਦਾ ਐਲਾਨ ਕੀਤਾ ।

Related posts

Leave a Reply