ਹੁਸ਼ਿਆਰਪੁਰ : ਵਿਆਹ ਦੀਆਂ ਤਿਆਰੀਆਂ ਸਬੰਧੀ ਘਰ ਤੋਂ ਨਿਕਲੀਆਂ ਨਨਾਣ-ਭਰਜਾਈ ਦੀ ਸੜਕ ਹਾਦਸੇ ‘ਚ ਮੌਤ, ਦਿਓਰ ਗੰਭੀਰ ਜ਼ਖ਼ਮੀ

ਚੱਬੇਵਾਲ / ਹੁਸ਼ਿਆਰਪੁਰ (ਮੋਹਿਤ ਕੁਮਾਰ ) :  ਵਿਆਹ ਦੀਆਂ ਤਿਆਰੀਆਂ ਸਬੰਧੀ ਖਰੀਦਦਾਰੀ ਕਰਨ ਘਰ ਤੋਂ ਨਿਕਲੀਆਂ ਨਨਾਣ-ਭਰਜਾਈ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਇਹ ਹਾਦਸਾ ਹੁਸ਼ਿਆਰਪੁਰ- ਚੰਡੀਗੜ੍ਹ ਰੋਡ ਉਤੇ ਸਥਿਤ ਕਸਬਾ ਚੱਬੇਵਾਲ ਵਿਖੇ  ਵਾਪਰੇ ਇਕ ਸੜਕ ਹਾਦਸੇ ਵਿਚ ਟਰੱਕ ਦੀ ਫੇਟ ਵੱਜਣ ਨਾਲ ਮੋਟਰਸਾਈਕਲ ਸਵਾਰ ਦੋ ਔਰਤਾਂ ਦੀ ਮੌਤ ਤੇ ਇਕ ਨੌਜਵਾਨ ਦੇ ਗੰਭੀਰ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

 ਜਾਣਕਾਰੀ ਅਨੁਸਾਰ ਰੋਹਿਤ (18)  ਚੱਬੇਵਾਲ, ਰਜਨੀ (16) ਪੱਤਰੀ ਸੇਮਾ ਵਾਸੀ ਮਹਿਨਾ,  ਤੇ ਕਸ਼ਮੀਰੋ (27) ਪਤਨੀ ਰਾਜੇਸ਼ ਕੁਮਾਰ ਵਾਸੀ ਪਿੰਡ ਮਹਿਨਾ, ਥਾਣਾ ਚੱਬੇਵਾਲ, ਜ਼ਿਲਾ ਹੁਸ਼ਿਆਰਪੁਰ ਜੋ ਕਿ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਪਣੇ ਪਿੰਡ ਮਹਿਨਾ ਤੋਂ ਕਸਬਾ ਚੱਬੇਵਾਲ ਨੂੰ ਜਾ ਰਹੇ ਸਨ ਅਤੇ ਜਦੋਂ ਉਹ ਕਸਬਾ ਚੱਬੇਵਾਲ ਨਜ਼ਦੀਕ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਨੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ।

ਜਿਸ ਨਾਲ ਮੋਟਰਸਾਈਕਲ ਸਵਾਰ ਕਸ਼ਮੀਰੋ ਪਤਨੀ ਰਾਜੇਸ਼ ਕੁਮਾਰ ਵਾਸੀ ਪਿੰਡ ਮਹਿਨਾ,  ਚੱਬੇਵਾਲ , ਰਜਨੀ ਵਾਸੀ ਪਿੰਡ ਮਹਿਨਾ,  ਚੱਬੇਵਾਲ ਦੀ ਮੌਤ ਹੋ ਗਈ ਹੈ ਅਤੇ ਰੋਹਿਤ ਪੁੱਤਰ ਸਿੰਘ ਵਾਸੀ ਪਿੰਡ ਮਹਿਣਾ ਥਾਣਾ ਚੱਬੇਵਾਲ ਗੰਭੀਰ ਜ਼ਖਮੀ ਹੋ ਗਿਆ।

ਥਾਣਾ ਚੱਬੇਵਾਲ ਦੀ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਹਾਦਸੇ ਵਿਚ ਮਾਰੀਆਂ ਗਈਆਂ ਕਸ਼ਮੀਰੋ ਅਤੇ ਰਜਨੀ ਦੀਆਂ ਲਾਸ਼ਾਂ ਨੂੰ ਅਤੇ ਜ਼ਖਮੀ ਹੋਏ ਰੋਹਿਤ ਨੂੰ ਸਿਵਲ ਹਸਪਤਾਲ  ਵਿਖੇ ਪਹੁੰਚਾਇਆ ਗਿਆ।  ਪੁਲਸ ਵੱਲੋਂ ਟਰੱਕ ਡਰਾਈਵਰ ਅੰਮ੍ਰਿਤਪਾਲ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਚੱਕ ਬਰਾਹਮਣੀ, ਥਾਣਾ ਸ਼ਾਹਕੋਟ ਜਿਲਾ ਜਲੰਧਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਦਾ ਟਰੱਕ ਕਬਜ਼ੇ ਵਿੱਚ ਲੈ ਲਿਆ ਗਿਆ  ਹੈ  ।

NEWS WILL BE UPDATED SOON.

Related posts

Leave a Reply