ਹੁਸ਼ਿਆਰਪੁਰ ਵਿੱਚ ਪੈਂਦੇ ਡੱਬੀ ਬਜ਼ਾਰ ਨੂੰ ਹੇਰਿਟੇਜ ਬਣਾਇਆ ਜਾਵੇਗਾ

ਹੁਸ਼ਿਆਰਪੁਰ ਵਿੱਚ ਪੈਂਦੇ ਡੱਬੀ ਬਜ਼ਾਰ ਨੂੰ ਹੇਰਿਟੇਜ ਬਣਾਇਆ ਜਾਵੇਗਾ

ਹੁਸ਼ਿਆਰਪੁਰ  (ਆਦੇਸ਼ ) ਸ਼੍ਰੀਮਤੀ ਆਸ਼ਿਕਾ ਜੈਨ ਆਈ.ਏ.ਐਸ ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ
ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਜੀ ਦੇ ਆਦੇਸ਼ ਅਨੁਸਾਰ
ਹੁਸ਼ਿਆਰਪੁਰ ਵਿੱਚ ਪੈਂਦੇ ਡੱਬੀ ਬਜ਼ਾਰ ਜੋ ਕਿ ਹੈਰੀਟੇਜ਼ ਸਟ੍ਰੀਟ ਹੈ ਨੂੰ ਸੁੰਦਰੀਕਰਨ ਕਰਨ ਲਈ ਬਾਜ਼ਾਰ ਦੇ ਦੁਕਾਨਦਾਰ
ਨਾਲ ਮੀਟਿੰਗ ਕੀਤੀ ਗਈ , ਮੀਟਿੰਗ ਵਿੱਚ ਨੁਮਾਇੰਦਿਆਂ ਦੇ ਨਾਲ ਡੱਬੀ ਬਾਜ਼ਾਰ ਨੂੰ ਹੈਰੀਟੇਜ਼ ਬਣਾਉਣ ਲਈ ਸ਼੍ਰੀ
ਪਿਊਸ਼ ਗੋਇਲ ਨਾਲ ਡਿਸਕੱਸ ਕੀਤਾ ਗਿਆ।

ਡੱਬੀ ਬਾਜ਼ਾਰ ਦੇ ਵਿੱਚੋਂ ਫਿਸੀਲਿਟਸ, ਡੈਕੋਰੈਟਿਵ ਲਾਈਟਸ, ਇਸ ਤਰ੍ਹਾ ਦੇ
ਸਾਈਨ ਬੋਰਡ ਤੇ ਫਰਸ਼ ਤੇ ਨਵਾਂ ਪੱਥਰ ਅਤੇ ਫਲੌਰ ਲਾਈਟਸ ਆਦਿ ਨਾਲ ਡੱਬੀ ਬਾਜ਼ਾਰ ਨੂੰ ਸੁੰਦਰ ਬਣਾਇਆ
ਜਾਵੇਗਾ। ਉਹਨਾ ਅੱਗੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੌਂਸਲਰ ਅਨੋਮਲ ਜੈਨ ਅਤੇ ਸਮੂਹ ਦੁਕਾਨਦਾਰਾਂ ਵੱਲੋਂ
ਡਿਪਟੀ ਕਮਿਸ਼ਨਰ ਜੀ ਨੂੰ ਇਸ ਸਬੰਧੀ ਆਪਣੀ ਸਹਿਮਤੀ ਪ੍ਰਗਟਾਈ ਗਈ। ਡਿਪਟੀ ਕਮਿਸ਼ਨਰ ਜੀ ਵੱਲੋਂ ਨਗਰ
ਨਿਗਮ ਨੂੰ ਆਦੇਸ਼ ਦਿੱਤੇ ਗਏ ਕਿ ਡੱਬੀ ਬਾਜ਼ਾਰ ਦੇ Estimate ਤਿਆਰ ਕਰਨ ਦੀ ਪ੍ਰਤੀਕਿਰਿਆ ਸ਼ੁਰੂ ਕੀਤੀ ਜਾਵੇ,
ਅਧਿਕਾਰੀਆਂ ਨੂੰ ਹਦਾਇਤ ਕਰ ਦਿੱਤੀ ਗਈ ਹੈ।

Related posts

Leave a Reply