ਹੁਸ਼ਿਆਰਪੁਰ ‘ਚ ਫਾਇਨਾਂਸਰਾਂ ਤੋਂ ਤੰਗ ਆ ਕੇ 21 ਸਾਲਾ ਲੜਕੀ ਨੇ ਕੀਤੀ ਆਤਮਹੱਤਿਆ

ਹੁਸ਼ਿਆਰਪੁਰ 13 ਜੂਨ (ਚੌਧਰੀ ) ਹੁਸ਼ਿਆਰਪੁਰ ਦੇ ਮੁਹੱਲਾ ਭਗਤ ਨਗਰ ਦੀ ਰਹਿਣ ਵਾਲੀ ਇਕ 21 ਸਾਲਾਂ ਲੜਕੀ ਵਲੋਂ ਫਾਈਨਾਂਸਰਾਂ ਤੋਂ ਤੰਗ ਆ ਕੇ ਜ਼ਹਿਰੀਲੀ ਵਸਤੂ ਨਿਗਲ ਕੇ ਆਤਮ ਹੱਤਿਆ ਕਰ ਲਈ ਹੈ ।ਸਥਾਨਕ ਸਿਵਲ ਹਸਪਤਾਲ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਮਨੀਸ਼ਾ ਕੁਮਾਰੀ ਵਲੋਂ ਵਿਦੇਸ਼ ਜਾਣ ਲਈ 2 ਵਿਅਕਤੀਆਂ ਕੋਲੋ ਕਿ ਫਾਈਨਾਂਸ ਦਾ ਕੰਮ ਕਰਨੇ ਨੇ, ਉਨ੍ਹਾਂ ਤੋਂ ਪੈਸੇ ਲਏ ਹੋਏ ਸਨ ਤੇ ਜਿਨ੍ਹਾਂ ਵਲੋਂ ਮਨੀਸ਼ਾ ਕੁਮਾਰੀ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਉਕਤ ਫਾਈਨਾਂਸਰਾਂ ਤੋਂ ਤੰਗ ਆ ਕੇ ਮਨੀਸ਼ਾ ਕੁਮਾਰੀ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਗਈ । ਜਿਸ ਤੋਂ ਤੁਰੰਤ ਬਾਅਦ ਮਨੀਸ਼ਾ ਕੁਮਾਰੀਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ। ਜਿਥੇ ਕਿ ਉਸਦੀ ਹਾਲਤ ਨੂੰ ਨਾਜ਼ੁਕ ਦੇਖਦਿਆਂ ਡਾਕਟਰਾਂ ਵਲੋਂ ਉਸਨੂੰ ਨਿੱਜੀ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ ਜਿਥੇ ਮਨੀਸ਼ਾ ਕੁਮਾਰੀ ਦੀ ਮੌਤ ਹੋ ਗਈ।ਇਸ ਮੌਕੇ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਨੂੰ ਕਥਿਤ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਅਪੀਲ ਕਰਦਿਆਂ ਇਨਸਾਫ ਦੀ ਮੰਗ ਕੀਤੀ ਹੈ ।ਜਾਣਕਾਰੀ ਦਿੰਦਿਆਂ ਥਾਣਾ ਮਾਡਲ ਟਾਊਨ ਦੇ ਐਸ ਐਚ ਓ ਕਰਨੈਲ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਕਥਿਤ ਦੋਸ਼ੀਆਂ ਜਤਿੰਦਰ ਕਲਿਆਣ ਉਰਫ ਨਾਣੂ ਅਤੇ ਮੋਹਿਤ ਚੱਢਾ ਖਿਲਾਫ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ

Related posts

Leave a Reply