ਹੁਸ਼ਿਆਰਪੁਰ ਲੋਕ ਸਭਾ ਤੋਂ ਐਮ.ਪੀ. ਦੀ ਚੌਣ ਲੜਨ ਲਈ ਕਾਂਗਰਸੀ ਕੌਂਸਲਰ ਗੁਰਮੀਤ ਰਾਮ ਸਿੱਧੂ ਨੇ ਟਿਕਟ ਕੀਤੀ  ਅਪਲਾਈ

ਹੁਸ਼ਿਆਰਪੁਰ ਲੋਕ ਸਭਾ ਤੋਂ ਐਮ.ਪੀ. ਦੀ ਚੌਣ ਲੜਨ ਲਈ ਕਾਂਗਰਸੀ ਕੌਂਸਲਰ ਗੁਰਮੀਤ ਰਾਮ ਸਿੱਧੂ ਨੇ ਟਿਕਟ ਅਪਲਾਈ ਕੀਤੀ 
                                     
ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਸੀਨਿਅਰ ਕਾਂਗਰਸੀ ਆਗੂ ਅਤੇ ਵਾਰਡ ਨੰਬਰ 50 ਤੋਂ ਕੌਂਸਲਰ ਗੁਰਮੀਤ ਰਾਮ ਸਿੱਧੂ ਨੇ ਐਮ.ਪੀ.ਦੀ ਚੌਣ ਲੜਨ ਵਾਸਤੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਟਿਕਟ ਅਪਲਾਈ ਕੀਤੀ ਹੈ । ਜਿਕਰਯੋਗ ਹੈ ਕਿ ਇੱਕ ਆਮ ਪਰਿਵਾਰ ਤੋਂ ਉੱਠ ਕੇ ਆਪਣੀ ਮੇਹਨਤ ਅਤੇ ਲਗਨ ਨਾਲ ਗੁਰਮੀਤ ਰਾਮ ਸਿੱਧੂ ਨੇ ਸਮਾਜ ਵਿੱਚ ਆਪਣੀ ਅਲੱਗ ਪਹਿਚਾਨ ਬਣਾਈ ਹੈ । ਇਸ ਬਾਬਤ ਹਲਕਾ ਸ਼ਾਮ ਚੌਰਾਸੀ, ਹੁਸ਼ਿਆਰਪੁਰ ਅਤੇ ਦਸੂਹਾ ਦੇ ਕਾਂਗਰਸੀ ਵਰਕਰਾਂ ਵਿੱਚ ਭਾਰੀ ਉਤਸਾਹ ਹੈ ਅਤੇ ਲੋਕ ਵੀ ਚਾਹੁੰਦੇ ਹਨ ਕਿ ਇਸ ਵਾਰ ਕਾਂਗਰਸ ਹਾਈ ਕਮਾਨ ਗੁਰਮੀਤ ਰਾਮ ਸਿੱਧੂ ਨੂੰ ਹੀ ਹੁਸ਼ਿਆਰਪੁਰ ਤੋਂ ਐਮ.ਪੀ.ਦੀ ਚੋਣ ਲੜਾਵੇ ।
 
ਟਿਕਟ ਅਪਲਾਈ ਕਰਨ ਤੋਂ ਬਾਅਦ ਗੁਰਮੀਤ ਰਾਮ ਸਿੱਧੂ ਲਗਾਤਾਰ ਹਾਈ ਕਮਾਨ ਦੇ ਸੰਪਰਕ ਵਿੱਚ ਹਨ ਅਤੇ ਆਪਣੀ ਦਾਵੇਦਾਰੀ ਉਹਨਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਬਾਕੀ ਲੀਡਰਸ਼ਿਪ ਅੱਗੇ ਰੱਖੀ ਹੈ ਅਤੇ ਉਹਨਾਂ ਨੇ ਵੀ ਗੁਰਮੀਤ ਰਾਮ ਸਿੱਧੂ ਨੂੰ ਭਰੋਸਾ ਦਿੱਤਾ ਹੈ ਕਿ ਉਹ ਉਹਨਾਂ ਦੀ ਦਾਵੇਦਾਰੀ ਨੂੰ ਕਾਂਗਰਸ ਹਾਈ ਕਮਾਨ ਦੇ ਅੱਗੇ ਪੇਸ਼ ਕਰਨਗੇ ਤਾਂ ਜੋ ਯੋਗ ਉਮੀਦਵਾਰ ਨੂੰ ਹੀ ਹੁਸ਼ਿਆਰਪੁਰ ਤੋਂ ਟਿਕਟ ਮਿਲੇ ।
 
ਗੁਰਮੀਤ ਰਾਮ ਸਿੱਧੂ ਨੇ ਆਪਣੀ ਟਿਕਟ ਦੀ ਫਾਇਲ ਪ੍ਰਦੇਸ਼ ਕਾਂਗਰਸ ਦਫਤਰ ਚੰਡੀਗੜ੍ਹ ਵਿਖੇ ਜਮਾਂ ਕਰਵਾ ਦਿੱਤੀ ਹੈ ਅਤੇ ਉਹਨਾਂ ਸਮੂਚੀ ਲੀਡਰਸ਼ਿਪ ਨੂੰ ਭਰੋਸਾ ਦਿੱਤਾ ਹੈ ਕਿ ਜੇਕਰ ਕਾਂਗਰਸ ਪਾਰਟੀ ਉਹਨਾਂ ਨੂੰ ਹੁਸ਼ਿਆਰਪੁਰ ਤੋ ਐੰਮ.ਪੀ. ਵਾਸਤੇ ਟਿਕਟ ਦਿੰਦੀ ਹੈ ਤਾਂ ਉਹ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ ਅਤੇ ਆਪਣੇ ਕੰਡੀ ਦੇ ਇਲਾਕੇ ਦੀਂਆਂ ਸਮੱਸਿਆਵਾਂ, ਵਪਾਰੀ ਵਰਗ, ਕਿਸਾਨ ਮਜਦੂਰ ਦੀਆਂ ਸਮੱਸਿਆਵਾਂ ਅਤੇ ਲੱਕੜ ਮੰਡੀ ਦੀਆਂ ਸਮੱਸਿਆਵਾਂ ਨੂੰ ਸੰਸਦ ਵਿੱਚ ਪੁਰਜੋਰ ਤਰੀਕੇ ਨਾਲ ਚੁੱਕਣਗੇ ।

Related posts

Leave a Reply