ਹੈਰੋਇਨ ਅਤੇ ਨਸ਼ੀਲੀਆਂ ਗੋਲ਼ੀਆਂ ਸਮੇਤ 2 ਕਾਬੂ


ਹੈਰੋਇਨ ਅਤੇ ਨਸ਼ੀਲੀਆਂ ਗੋਲ਼ੀਆਂ ਸਮੇਤ 2 ਕਾਬੂ
ਗੁਰਦਾਸਪੁਰ 8 ਅਕਤੂਬਰ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵੱਲੋਂ 7 ਗ੍ਰਾਮ ਹੈਰੋਇਨ ਅਤੇ 240 ਨਸ਼ੀਲੀਆ ਗੋਲ਼ੀਆਂ ਸਮੇਤ 2 ਵਿਅਕਤੀਆਂ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।
   ਸਹਾਇਕ ਸਬ ਇੰਸਪੈਕਟਰ ਕਸ਼ਮੀਰ ਸਿੰਘ ਸੀ ਆਈ ਏ ਸਟਾਫ਼ ਗੁਰਦਾਸਪੁਰ ਨੇ ਦਸਿਆਂ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਸਾਹਮਣੇ ਬੱਸ ਸਟੈਂਡ ਗੁਰਦਾਸਪੁਰ ਤੋ ਪ੍ਰਦੀਪ ਰਾਜ ਉਰਫ ਟੋਨੂੰ  ਪੁਤਰ ਜਗਦੀਸ਼ ਰਾਜ ਵਾਸੀ ਗੁਰਦਾਸਪਰ ਨੂੰ ਸ਼ੱਕ ਪੈਣ ਉੱਪਰ ਕਿ ਉਸ ਪਾਸ ਨਸ਼ੀਲਾ ਪਦਾਰਥ ਹੋ ਸਕਦਾ ਹੈ ਨੂੰ ਮੋਟਰ-ਸਾਈਕਲ ਨੰਬਰ ਡੀ ਐਲ  ਅੈਸ ਐਸ ਅਾਰ 4018 ਸਮੇਤ ਕਾਬੂ ਕਰਕੇ ਇਸ ਬਾਰੇ ਸੂਚਨਾ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਦਿੱਤੀ ਜਿਸ ਤੇ ਕਾਰਵਾਈ ਕਰਦੇ ਹੋਏ ਏ ਐਸ ਆਈ ਸੋਮ ਪਾਲ ਨੇ ਪੁਲਿਸ ਪਾਰਟੀ ਸਮੇਤ ਮੋਕਾ ਤੇ ਪੁੱਜ ਕੇ ਕਾਬੂ ਕੀਤੇ ਪ੍ਰਦੀਪ ਰਾਜ ਪਾਸੋ 7 ਗ੍ਰਾਮ ਹੈਰੋਇਨ ਬਰਾਮਦ ਕੀਤੀ ਪ੍ਰਦੀਪ ਰਾਜ ਨੇ ਪੁੱਛ-ਗਿੱਛ ਦੋਰਾਨ ਦਸਿਆਂ ਕਿ ਇਹ ਹੈਰੋਇਨ ਉਸ ਦੇ ਭਰਾ ਗੁਰਦੀਪ ਰਾਜ ਨੇ ਹਿਮਾਚਲ ਤੋ ਲਿਆ ਕੇ ਉਸ ਨੂੰ ਵੇਚਣ ਲਈ ਦਿੱਤੀ ਸੀ ।
         
 ਸਹਾਇਕ ਸਬ ਇੰਸਪੈਕਟਰ ਕੁਲਦੀਪ ਸਿੰਘ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਪਿੰਡ ਟੀ ਪੁਆਇੰਟ ਜੋਈਆਂ  ਤੋ ਕਾਕਾ ਰਾਮ ਪੁੱਤਰ ਖਾਨੰ ਰਾਮ ਵਾਸੀ ਜੋੜਾ

ਛੱਤਰਾ ਨੂੰ ਸ਼ੱਕ ਪੈਣ ਉੱਪਰ ਕਾਬੂ ਕੀਤਾ ਕਿ ਏਸ ਪਾਸ ਮੋਮੀ ਲਿਫਾਫੇ ਵਿੱਚ ਨਸ਼ੀਲਾ ਪਦਾਰਥ ਦਾ ਸ਼ੱਕ ਹੋਣ ਤੇ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਸੁਚਿਤ ਕੀਤਾ ਜਿਸ ਤੇ ਕਾਰਵਾਈ ਕਰਦੇ ਹੋਏ ਐਸ ਆਈ ਹਰਮੇਸ਼ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਮੋਕਾ ਤੇ ਪੁੱਜ ਕੇ ਕਾਬੂ ਕੀਤੇ ਕਾਕਾ ਰਾਮ  ਪਾਸੋ ਬਰਾਮਦ ਮੋਮੀ ਲਿਫਾਫੇ ਨੂੰ ਚੈੱਕ ਕੀਤਾ ਤਾਂ ਇਸ ਵਿੱਚੋਂ 240 ਨਸ਼ੀਲੀਆਂ ਗੋਲ਼ੀਆਂ ਬਰਾਮਦ ਹੋਈਆ ।

Edit by: jasvir purewal

Related posts

Leave a Reply