ਅਕਾਲੀ ਦਲ(ਬ) ਦੀ ਸਰਕਾਰ 2022 ‘ਚ ਆਉਣੀ ਤੈਅ : ਕਮਲਜੀਤ ਕੁਲਾਰ

ਗੜ੍ਹਦੀਵਾਲਾ 8 ਜੂਨ (ਚੌਧਰੀ) : ਅੱਜ ਗੜ੍ਹਦੀਵਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਯੂਥ ਵਰਕਰਾਂ ਵਲੋਂ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਕੌਮੀ ਜਰਨਲ ਸਕੱਤਰ ਕਮਲਜੀਤ ਸਿੰਘ ਕੁਲਾਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੀਟਿੰਗ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਯੂਥ ਨੂੰ ਕਮਰ ਕੱਸਣ ਦੀ ਅਪੀਲ ਕੀਤੀ। ਇਸ ਮੌਕੇ ਕਮਲਜੀਤ ਸਿੰਘ ਕੁਲਾਰ ਵਲੋਂ ਪਿੰਡ-ਪਿੰਡ ਜਾ ਕੇ ਵੀ ਯੂਥ ਦੇ ਯੂਨਿਟ ਬਣਾ ਕੇ ਅਗਾਮੀ ਚੋਣਾਂ ਵਿੱਚ ਵੱਧ ਚੜ੍ਹ ਕੇ ਹਿਸਾ ਲੈਣ ਲਈ ਲਾਮਬੰਦ ਕੀਤਾ। ਇਸ ਮੌਕੇ ਤੇ ਬੋਲਦੇ ਹੋਏ ਕਮਲਜੀਤ ਸਿੰਘ ਕੁਲਾਰ ਨੇ ਪੰਜਾਬ ਸਰਕਾਰ ਨੂੰ ਲੰਬੇ ਹੱਥੀ ਲੈਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੇ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਅਦ ਵੀ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਹੂਲਤ ਜਾਂ ਕਿਸੇ ਨੂੰ ਨੌਕਰੀ ਨਹੀਂ ਦਿੱਤੀ। ਇਸ ਮੌਕੇ ਤੇ ਉਨ੍ਹਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਮਹਿਲਾਵਾਂ ਅਤੇ ਬੇਰੁਜ਼ਗਾਰਾਂ ਨੂੰ ਭੱਤਾ ਦਿੱਤਾ ਜਾਵੇ ਅਤੇ ਦੁਕਾਨਦਾਰਾਂ ਨੂੰ ਇਸ ਸਾਲ ਦਾ ਸਾਰਾ ਟੈਕਸ ਮੁਆਫ਼ ਕੀਤਾ ਜਾਵੇ। ਇਸ ਮੌਕੇ ਤੇ ਕੰਢੀ ਸਰਕਲ ਪ੍ਰਧਾਨ ਸੰਜੀਵ ਸਿੰਘ ਕੋਈ, ਅਮਨਦੀਪ ਸਿੰਘ ਅੰਬਾਲਾ ਜੱਟਾਂ, ਕੁਲਵੀਰ ਡੱਫਰ, ਸੋਨੂ, ਦੀਪ ਮਾਂਗਾ, ਨਵੀ ਅਟਵਾਲ, ਰਵੀ,ਜਸਕਰਨ ਭਾਨਾ, ਜਸਕਰਨ, ਆਦਿ ਹਾਜ਼ਰ ਸਨ।

Related posts

Leave a Reply