ਅਕਾਲੀ ਦਲ ਨੇ ਹਮੇਸ਼ਾ ਭਾਈਚਾਰਕ ਸਾਂਝ ਦੀ ਮਜਬੂਤੀ ਲਈ ਕਦਮ ਉਠਾਏ -ਲਾਲੀ ਬਾਜਵਾ

ਅਕਾਲੀ ਦਲ ਨੇ ਹਮੇਸ਼ਾ ਭਾਈਚਾਰਕ ਸਾਂਝ ਦੀ ਮਜਬੂਤੀ ਲਈ ਕਦਮ ਉਠਾਏ-ਲਾਲੀ ਬਾਜਵਾ

-ਕਾਂਗਰਸ ਵੱਲੋਂ ਵਾਲਮੀਕਿ ਭਾਈਚਾਰੇ ਨੂੰ ਦਬਾਉਣ ਦੀ ਸਾਜਿਸ਼ ਕੀਤੀ ਗਈ-ਵਿਜੇ ਦਾਨਵ

ਹੁਸ਼ਿਆਰਪੁਰ :  ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਵਿਜੇ ਦਾਨਵ ਦਾ ਅੱਜ ਇੱਥੇ ਜਿਲ੍ਹਾ ਅਕਾਲੀ ਦਲ ਦੇ ਪ੍ਰਧਾਨ ਸ.ਜਤਿੰਦਰ ਸਿੰਘ ਲਾਲੀ ਬਾਜਵਾ ਦੇ ਗ੍ਰਹਿ ਵਿਖੇ ਪਹੁੰਚਣ ’ਤੇ ਅਕਾਲੀ ਦਲ ਦੇ ਵਰਕਰਾਂ ਤੇ ਆਗੂਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ, ਇਸ ਮੌਕੇ ਅਕਾਲੀ ਦਲ ਦੇ ਨਵ-ਨਿਯੁਕਤ ਕੌਮੀ ਜਥੇਬੰਦਕ ਸਕੱਤਰ ਭਾਰਤੀ ਕੈਨੇਡੀ ਵੀ ਵਿਸ਼ੇਸ਼ ਤੌਰ ’ਤੇ ਹਾਜਰ ਰਹੇ। ਇਸ ਸਮੇਂ ਆਪਣੇ ਸੰਬੋਧਨ ਵਿਚ ਲਾਲੀ ਬਾਜਵਾ ਨੇ ਕਿਹਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਸਮਾਜ ਦੇ ਸਭ ਵਰਗਾਂ ਨੂੰ ਬਰਾਬਰ ਮਾਣ-ਸਤਿਕਾਰ ਦਿੱਤਾ ਜਾਂਦਾ ਹੈ ਤੇ ਭਵਿੱਖ ਵਿਚ ਵੀ ਇੰਝ ਹੀ ਸਭ ਦਾ ਸਤਿਕਾਰ ਹੋਵੇਗਾ ਜਦੋਂ ਕਿ ਕਾਂਗਰਸ ਵੱਲੋਂ ਭਾਈਚਾਰਕ ਸਾਂਝ ’ਤੇ ਸੱਟ ਮਾਰਨ ਦੀ ਹਮੇਸ਼ਾ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ।

ਉਨ੍ਹਾਂ ਕਿਹਾ ਕਿ ਵਿਜੇ ਦਾਨਵ ਜੀ ਵੱਲੋਂ ਹਮੇਸ਼ਾ ਅਕਾਲੀ ਦਲ ਦੀ ਚੜ੍ਹਦੀਕਲਾ ਲਈ ਯਤਨ ਕੀਤੇ ਗਏ ਤੇ ਇਨ੍ਹਾਂ ਦੀਆਂ ਸਾਰਥਿਕ ਕੋਸ਼ਿਸ਼ਾਂ ਦਾ ਨਤੀਜਾ ਹੀ ਹੈ ਕਿ ਸੂਬੇ ਦਾ ਵਾਲਮੀਕਿ ਭਾਈਚਾਰਾ ਅਕਾਲੀ ਦਲ ਨਾਲ ਡੱਟ ਕੇ ਖੜ੍ਹਾ ਹੈ ਤੇ ਆਉਣ ਵਾਲੇ ਸਮੇਂ ਵਿਚ ਅਕਾਲੀ ਦਲ-ਬਸਪਾ ਗੱਠਜੋੜ ਦੀ ਸਰਕਾਰ ਬਣਨੀ ਵੀ ਤੈਅ ਹੈ। ਲਾਲੀ ਬਾਜਵਾ ਨੇ ਕਿਹਾ ਕਿ ਜੋ ਲੋਕ ਸਮਾਜ ਵਿਚ ਵੰਡੀਆਂ ਪਾਉਦੇ ਹਨ ਉਹ ਕਦੇ ਕਿਸੇ ਦਾ ਭਲਾ ਨਹੀਂ ਕਰ ਸਕਦੇ ਤੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਅਜਿਹੇ ਲੋਕਾਂ ਤੇ ਪਾਰਟੀਆਂ ਦੀ ਪਹਿਚਾਣ ਕਰਕੇ ਇਨਾਂ ਤੋਂ ਦੂਰੀ ਬਣਾਈ ਜਾਵੇ ਤਾਂ ਜੋ ਸਾਡੀ ਭਾਈਚਾਰਕ ਸਾਂਝ ਪਹਿਲਾ ਵਾਂਗ ਬਣੀ ਰਹੇ। ਇਸ ਮੌਕੇ ਵਿਜੇ ਦਾਨਵ ਨੇ ਕਿਹਾ ਕਿ ਅਕਾਲੀ ਦਲ ਸਭ ਧਰਮਾਂ ਤੇ ਸਭ ਵਰਗਾਂ ਦੀ ਸਾਂਝੀ ਪਾਰਟੀ ਹੈ ਤੇ ਪਾਰਟੀ ਪਲੇਟਫਾਰਮ ’ਤੇ ਹਰ ਵਰਗ ਨੂੰ ਬਰਾਬਰ ਸਮਝਿਆ ਜਾਂਦਾ ਹੈ,ਉਨ੍ਹਾਂ ਕਿਹਾ ਕਿ ਸੂਬੇ ਦੇ ਵਾਲਮੀਕਿ ਭਾਈਚਾਰੇ ਨੂੰ ਪਤਾ ਲੱਗ ਚੁੱਕਾ ਹੈ ਕਿ ਕਾਂਗਰਸ ਵੱਲੋਂ ਹਮੇਸ਼ਾ ਸਾਨੂੰ ਦਬਾਇਆ ਗਿਆ ਹੈ ਤੇ ਜਦੋਂ ਵੀ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣੀ ਤਦ ਵਾਲਮੀਕਿ ਭਾਈਚਾਰੇ ਦੇ ਵਿਕਾਸ ਲਈ ਵਿਸ਼ੇਸ਼ ਕਦਮ ਉਠਾਏ ਗਏ ਤੇ ਇਸੇ ਕਾਰਨ ਮੌਜੂਦਾ ਸਮੇਂ ਵਾਲਮੀਕਿ ਭਾਈਚਾਰਾ ਅਕਾਲੀ ਦਲ-ਬਸਪਾ ਗੱਠਜੋੜ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਪੂਰਾ ਜੋਰ ਲਗਾ ਰਿਹਾ ਹੈ।

ਇਸ ਮੌਕੇ ਸਾਬਕਾ ਕੌਂਸਲਰ ਰੂਪ ਲਾਲ ਥਾਪਰ, ਅਨਿਲ ਸੱਭਰਵਾਲ, ਵਿਪਨ ਕੁਮਾਰ ਗੱਬਰ, ਰਣਧੀਰ ਸਿੰਘ ਭਾਰਜ, ਮਨਸਾ ਰਾਮ, ਰਵੀ ਕੁਮਾਰ ਬਬਲੂੂ, ਹਰਜਿੰਦਰ ਸਿੰਘ ਵਿਰਦੀ, ਸ਼ਮਸ਼ੇਰ ਸਿੰਘ ਭਾਰਦਵਾਜ, ਕੁਲਦੀਪ ਸਿੰਘ ਬਜਵਾੜਾ, ਪ੍ਰਭਪਾਲ ਬਾਜਵਾ, ਸੁਖਵਿੰਦਰ ਸੁੱਖੀ, ਸਤਵਿੰਦਰ ਸਿੰਘ ਆਹਲੂਵਾਲੀਆ, ਵਿਸ਼ਾਲ ਆਦੀਆ, ਰਵਿੰਦਰਪਾਲ ਮਿੰਟੂ, ਮੁਕੇਸ਼ ਸੂਰੀ, ਹਰਲਵ ਸਿੰਘ ਪਲਾਹਾ, ਗੁਰਸਾਗਰ ਸਿੰਘ, ਜਪਿੰਦਰ ਅਟਵਾਲ ਆਦਿ ਵੀ ਮੌਜੂਦ ਸਨ।

Related posts

Leave a Reply