ਅਧਿਆਪਕਾਂ ਤੇ ਕਿਸਾਨਾਂ ਵਾਸਤੇ ਜੂਝਣ ਵਾਲੇ ਜੂਝਾਰੂ ਨੇਤਾ ਸਿਮਰਜੀਤ ਬੈਂਸ ਹੁਸ਼ਿਆਰਪੁਰ ਲਈ ਰਵਾਨਾ, ਪਾਰਟੀ ਅਹੁਦੇਦਾਰਾਂ ਦੀ ਨਵੀਂ ਸੂਚੀ ਕਰ ਸਕਦੇ ਨੇ ਜਾਰੀ

ਹੁਸਿਆਰਪੁਰ (ਆਦੇਸ਼ ਪਰਮਿੰਦਰ ਸਿੰਘ) ਅਧਿਆਪਕਾਂ ਤੇ ਕਿਸਾਨਾਂ ਵਾਸਤੇ ਕਿਸੇ ਵੀ ਹੱਦ ਤੱਕ ਜੂਝਣ ਵਾਲੇ ਲੋਕ ਇਨਸਾਫ ਪਾਰਟੀ ਦੇ ਕੌਮੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਲੁਧਿਆਣਾ ਤੋਂ ਕੁਝ ਮਿੰਟ ਪਹਲਾਂ ਹੁਸ਼ਿਆਰਪੁਰ ਲਈ ਰਵਾਨਾ ਹੋ ਚੁਕੇ ਹਨ।

ਭਰੋਸੇਯੋਗ ਸੂਤਰਾਂ ਮੁਤਾਬਿਕ ਅੱਜ ਉਹ ਪਾਰਟੀ ਦੇ ਨੌਜਵਾਨ ਵਿੰਗ ਅਤੇ ਹੋਰ ਅਹੁਦੇਦਾਰਾਂ ਦਾ ਹੁਸ਼ਿਆਰਪੁਰ ਤੋਂ ਐਲਾਨ ਕਰ ਸਕਦੇ ਹਨ। ਬੈਂਸ ਦੀ ਇਸ ਕੋਸ਼ਿਸ਼ ਨੂੰ ਲੋਕ ਸਭਾ ਚੋਣਾਂ ਦੀ ਤਿਆਰੀ ਨੂੰ ਜੋੜ ਕੇ ਵੇੱਖਆ ਜਾ ਰਿਹਾ ਹੈ।

 

ਇਸ ਦੌਰਾਨ ਉਹ ਸਿੱਖਿਆ ਵਿਭਾਗ ਵਲੋਂ ਮੁਅੱਤਲ ਕੀਤੇ ਗਏ ਅਧਿਆਪਕਾਂ ਆਗੂਆਂ ਨਾਲ ਬੈਠਕ ਵੀ ਕਰ ਸਕਦੇ ਹਨ। ਗੌਰਤਲਬ ਹੈ ਕਿ ਬੀਤੇ ਦਿਨੀਂ  ਸਿਮਰਜੀਤ ਸਿੰਘ ਬੈਂਸ ਸਿੱਖਿਆ ਸਕੱਤਰ ਦੀ ਝਾੜ-ਚੰਬ ਕਰਨ ਤੋਂ ਬਾਅਦ ਅਧਿਆਪਕ ਵਰਗ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਲੱਗਭੱਗ 12-30 ਵਜੇ ਉਂੱਨਾ ਦੀ ਗੁਰਦੁਆਰਾ ਕਲਗੀਧਰ ਸਾਹਿਬ ਮਾਡਲ ਟਾਉੂਨ ਹੁਸ਼ਿਆਰਪੁਰ ਪਹੁੰਚ ਜਾਣ ਦੀ ਸੰਭਾਵਨਾ ਹੈ।

ਆਪਣੀ ਬੈਠਕ ਤੋਂ ਬਾਅਦ ਉਹ 3 ਵਜੇ ਪੱਤਕਾਰਾਂ ਨੂੰ ਸੰਬੋਧਨ ਕਰਨਗੇ। ਉਂੱਨਾ ਦੀ ਹੁਸ਼ਿਆਰਪੁਰ ਫੇਰੀ ਨੂੰ ਲੈ ਕੇ ਵਰਕਰਾਂ ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਬੈਠਕ ਨੂੰ ਜਿਲਾ ਪ੍ਰਧਾਨ ਜਗਵਿੰਦਰ ਸਿੰਘ ਅਤੇ ਹਰਦੇਵ ਸਿੰਘ ਕੌਂਸਲਰ ਵੀ ਸੰਬੋਧਨ ਕਰਨਗੇ।

Related posts

Leave a Reply