ਅਧਿਆਪਕਾ ਤੇ ਜਾਨਲੇਵਾ ਹਮਲੇ ਦੀ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਹੁਸ਼ਿਆਰਪੁਰ ਵੱਲੋਂ ਘੋਰ ਨਿੰਦਾ


ਗੜ੍ਹਦੀਵਾਲਾ 12 ਅਪ੍ਰੈਲ(ਚੌਧਰੀ ) : ਸਰਕਾਰੀ ਸੈਕਡੰਰੀ ਸਕੂਲ ਪੰਜਗਰਾਈਆਂ(ਜਿਲਾ ਗੁਰਦਾਸਪੁਰ)ਦੀ ਮੈੱਥ ਮਿਸਟ੍ਰਸ ਤੇ ਇਕ ਪੂਰਬ ਵਿਦਿਆਰਥੀ ਦੁਆਰਾ ਸਿਰ ਵਿਚ ਦਾਤ ਮਾਰ ਕੇ ਕੀਤੇ ਜਾਨਲੇਵਾ ਹਮਲੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਹੁਸ਼ਿਆਰਪੁਰ,ਵਲੋਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਜਿਲਾ ਪ੍ਰਧਾਨ ਸੰਜੀਵ ਧੂਤ ਅਤੇ ਜਨਰਲ ਸਕੱਤਰ ਤਿਲਕ ਰਾਜ ਨੇ ਸਾਂਝੇ ਪ੍ਰੈਸ ਬਿਆਨ ਵਿਚ ਕੀਤਾ।

ਉਨਾਂ ਜਲਦੀ ਤੋਂ ਜਲਦੀ ਸੰਬੰਧਿਤ ਦੋਸ਼ੀ ਨੂੰ ਫੜ੍ਹ ਕੇ ਸਖਤ ਤੋਂ ਸਖਤ ਸਜਾ ਦੇਣ ਦੀ ਮੰਗ ਕੀਤੀ ਅਤੇ ਸਰਕਾਰ ਤੋਂ ਇਹ ਅਪੀਲ ਕੀਤੀ ਕਿ ਰਾਸਟਰ ਨਿਰਮਾਤਾ ਅਧਿਆਪਕਾ ਦੇ ਜੀਵਨ ਦੀ ਰੱਖਿਆ ਕਰਨਾ ਰਾਜ ਸਰਕਾਰ ਦਾ ਇਕ ਅਹਿਮ ਫਰਜ ਬਣਦਾ ਹੈ,ਅਤੇ ਸਰਕਾਰ ਆਪਣਾ ਇਹ ਫਰਜ ਪੂਰਾ ਕਰੇ। ਉਨ੍ਹਾਂ ਨੇ ਗੰੰਭੀ ਰਜਖਮੀ ਹੋਈ ਜੇਰੇ ਇਲਾਜ (ਅੰਮ੍ਰਿਤਸਰ ਵਿਖੇ)ਮੈਡਮ ਦੀ ਸਿਹਤਯਾਬੀ ਲਈ ਪਰਮਾਤਮਾ ਤੋਂ ਅਰਦਾਸ ਵੀ ਕੀਤੀ।

Related posts

Leave a Reply