ਅਮਰਜੀਤ ਸਿੰਘ ਸੁਪਰਡੈਂਟ ਪਸ਼ੂ ਪਾਲਣ ਵਿਭਾਗ ਦੇ ਬਣੇ ਅਮਲਾ ਅਫ਼ਸਰ  

ਅਮਰਜੀਤ ਸਿੰਘ ਸੁਪਰਡੈਂਟ ਪਸ਼ੂ ਪਾਲਣ ਵਿਭਾਗ ਦੇ ਬਣੇ ਅਮਲਾ ਅਫ਼ਸਰ  

 
ਪਠਾਨਕੋਟ ( ਰਾਜਿੰਦਰ ਸਿੰਘ ਰਾਜਨ ) ਅੱਜ ਅਮਰਜੀਤ ਸਿੰਘ ਸੁਪਰਡੈਂਟ 1 ਨੂੰ ਤਰੱਕੀ ਦੇ ਅਮਲਾ ਅਫ਼ਸਰ ਪਸ਼ੂ ਪਾਲਣ ਵਿਭਾਗ ਮੁੱਖ ਦਫ਼ਤਰ ਲਾਈਵ ਸਟਾਕ ਕੰਪਲੈਕਸ ਸੈਕਟਰ 68 ਨਿਯੁਕਤ ਕੀਤਾ ਹੈ ।
 
ਜਾਣਕਾਰੀ ਮੁਤਾਬਕ ਪਸ਼ੂ ਪਾਲਣ ਵਿਭਾਗ ਦੇ ਕੈਬਨਿਟ ਮੰਤਰੀ ਸ੍ਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਜੇ ਕੁਮਾਰ ਜੰਜੂਆ ਆਈ ਏ ਐਸ ਨੇ ਆਪਣੇ ਹੁੱਕਮ ਨੰਬਰ 4032 ਮਿਤੀ 23 -7 -2021 ਦੇ ਅਨੁਸਾਰ ਅੱਜ ਅਮਰਜੀਤ ਸਿੰਘ ਸੁਪਰਡੈਂਟ 1 ਨੂੰ ਤਰੱਕੀ ਦੇ ਅਮਲਾ ਅਫ਼ਸਰ ਪਸ਼ੂ ਪਾਲਣ ਵਿਭਾਗ ਮੁੱਖ ਦਫ਼ਤਰ ਲਾਈਵ ਸਟਾਕ ਕੰਪਲੈਕਸ ਸੈਕਟਰ 68 ਨਿਯੁਕਤ ਕੀਤਾ ਹੈ।ਵਰਣਨਯੋਗ ਹੈ ਕਿ ਇਹ ਤਰੱਕੀ 2002 ਤੋਂ ਬੰਦ ਪ‌ਈ ਸੀ। 
 
ਕੈਬਨਿਟ ਮੰਤਰੀ ਸ੍ਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਵਧੀਕ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਆਈ ਏ ਐਸ ਦੀਆਂ ਅਣਥੱਕ ਕੋਸਿਸਾਂ ਸਦਕਾ ਇਹ ਤਰੱੱਕੀ ਚਾਲੂ ਹੋਈ ਹੈ। ਤਰੱਕੀ ਹੋਣ ਉਪਰੰਤ ਅਮਰਜੀਤ ਸਿੰਘ ਅਤੇ ਸਮੂੱਚੇ ਦਫਤਰ ਡਾਇਰੈਕਟੋਏਟ ਪਸ਼ੂ ਪਾਲਣ ਵਿਭਾਗ ਦੇ ਕਰਮਚਾਰੀਆਂ ਨੇ ਪਸ਼ੂ ਪਾਲਣ ਮੰਤਰੀ ਪੰਜਾਬ ਸ੍ਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ,  ਵਧੀਕ ਮੁੱਖ ਸਕੱਤਰ ਸ੍ਰੀ ਵਿਜੇ ਕੁਮਾਰ ਜੰਜੂਆ ਆਈ ਏ ਐਸ, ਵਿਭਾਗ ਦੀ ਡਿਪਟੀ ਸੈਕਟਰੀ ਮੈਡਮ ਸੁਰਿੰਦਰ ਕੌਰ ਅਤੇ ਵਿਭਾਗ ਦੇ ਡਾਇਰੈਕਟਰ ਡਾ: ਐਚ ਐਸ ਕਾਹਲੋਂ ਸੰਯੁਕਤ ਨਿਰਦੇਸ਼ਕ ਡਾ: ਸੁਭਾਸ ਗੋਇਲ, ਡਾ: ਨਰਿੰਦਰ ਸਿੰਘ, ਡਾ: ਮਹਿੰਦਰ ਪਾਲ, ਡਾ: ਨਰੇਸ਼ ਕੋਛਰ ਸੁਪਰਡੈਟ, ਅਵਤਾਰ ਸਿੰਘ ਭੰਗੂ ਪੀ ਏ, ਹਰਵਿੰਦਰ ਕੋਰ ਦਾ ਧੰਨਵਾਦ ਕੀਤਾ ਹੈ।

Related posts

Leave a Reply