ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰੇਮ ਸਬੰਧਾਂ ਨੂੰ ਲੈ ਕੇ ਨਵਾਂ ਖੁਲਾਸਾ

ਵਾਸ਼ਿੰਗਟਨ: ਟਰੰਪ ਟਾਵਰ ਦੇ ਸਾਬਕਾ ਕਰਮਚਾਰੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰੇਮ ਸਬੰਧਾਂ ਨੂੰ ਲੈ ਕੇ ਨਵਾਂ ਖੁਲਾਸਾ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਉਹ ਟਰੰਪ ਤੇ ਸਾਬਕਾ ਹਾਊਸ ਸਪੀਕਰ ਵਿਚਾਲੇ ਕਥਿਤ ਪ੍ਰੇਮ ਸਬੰਧਾਂ ਬਾਰੇ ਜਾਣਦਾ ਹੈ ਤੇ ਦੋਵਾਂ ਦਾ ਇਸ ਸਬੰਧ ਤੋਂ ਇੱਕ ਬੱਚਾ ਵੀ ਹੈ।

 

ਸੀਐਨਐਨ ਮੁਤਾਬਕ ਸਾਬਕਾ ਕਰਮਚਾਰੀ ਡਿਨੋ ਸਜੂਦੀਨ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਦੇ ਮੁਅੱਕਲ ਹੁਣ ਇਸ ਸਮਝੌਤੇ ਤੋਂ ਮੁਕਤ ਹਨ ਜੋ ਉਨ੍ਹਾਂ ਅਮਰੀਕਨ ਮੀਡੀਆ ਇੰਕ ਨਾਲ ਕੀਤਾ ਸੀ। ਇਸ ਸਮਝੌਤੇ ਤਹਿਤ ਉਹ ਕਿਸੇ ਦੇ ਸਾਥ ਬਾਰੇ ਗੱਲ ਨਹੀਂ ਕਰ ਸਕਦੇ ਸਨ।

 

ਇਹ ਸਮਝੌਤਾ 15 ਨਵੰਬਰ, 2015 ਨੂੰ ਕੀਤਾ ਗਿਆ ਸੀ ਤੇ ਇਸ ‘ਚ ਕਿਹਾ ਗਿਆ ਸੀ ਕਿ ਸਜੂਦੀਨ ਦੀ ਇਸ ਕਹਾਣੀ ਨੂੰ ਲੈ ਕੇ ਏਐਮਆਈ ਕੋਲ ਵਿਸ਼ੇਸ਼ ਅਧਿਕਾਰ ਹਨ ਪਰ ਇਸ ਕਹਾਣੀ ਬਾਰੇ ਵਿਸਥਾਰ ਨਾਲ ਜ਼ਿਕਰ ਨਾ ਕਰਦਿਆਂ ਕਿਹਾ ਗਿਆ ਹੈ ਕਿ ਸੂਤਰ ਡੋਨਲਡ ਟਰੰਪ ਦੀ ਪ੍ਰੇਮ ਸਬੰਧਾਂ ਤੋਂ ਪੈਦਾ ਹੋਈ ਔਲਾਦ ਬਾਰੇ ਜਾਣਕਾਰੀ ਏਐਮਆਈ ਨੂੰ ਦੇਣਗੇ। ਇਹ ਵੀ ਖੁਲਾਸਾ ਹੋਇਆ ਕਿ ਸਜੂਦੀਨ ਨੂੰ ਚੁੱਪ ਰਹਿਣ ਲਈ 30,000 ਡਾਲਰ ਦਿੱਤੇ ਗਏ ਸਨ।

 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਟਰੰਪ ਦੇ ਕਈ ਅਫੇਅਰਸ ਦੀ ਗੱਲ ਸਾਹਮਣੇ ਆ ਚੁੱਕੀ ਹੈ। ਇਨ੍ਹਾਂ ‘ਚ ਐਡਲਟ ਸਟਾਰ ਸਟਾਰਮੀ ਡੇਨੀਅਲ ਨਾਲ ਟਰੰਪ ਦਾ ਅਫੇਅਰ ਸਭ ਤੋਂ ਵਿਵਾਦਤ ਰਿਹਾ ਤੇ ਹਾਲ ਹੀ ‘ਚ ਉਨ੍ਹਾਂ ਦੇ ਵਕੀਲ ਕੋਹੇਨ ਨੇ ਸਟਾਰਮੀ ਨੂੰ ਪੈਸੇ ਦੇਣ ਦੀ ਗੱਲ ਵੀ ਸਵੀਕਾਰੀ। ਕਿਹਾ ਜਾਂਦਾ ਹੈ ਕਿ ਸਟਾਰਮੀ ਨੂੰ ਪੈਸੇ ਇਸ ਲਈ ਦਿੱਤੇ ਗਏ ਕਿਉਂਕਿ ਜੇ ਉਹ ਮੂੰਹ ਖੋਲ੍ਹਦੀ ਤਾਂ ਟਰੰਪ ਨੂੰ ਰਾਸ਼ਟਰਪਤੀ ਚੋਣ ‘ਚ ਨੁਕਸਾਨ ਹੋ ਸਕਦਾ ਸੀ।

Related posts

Leave a Reply