ਅਸਮਾਨੀ ਬਿਜਲੀ ਡਿੱਗਣ ਨਾਲ ਵਿਅਕਤੀ ਦੀ ਹੋਈ ਮੌਤ

ਗੜ੍ਹਦੀਵਾਲਾ 2 ਮਈ (ਚੌਧਰੀ) : ਹਰਿਆਣਾ ਦੇ ਕਸਬਾ ਢੋਲਬਹਾ ਵਿੱਚ ਕਣਕ ਦੀ ਕਤਰਾਈ ਦੌਰਾਨ  ਇਕ ਵਿਅਕਤੀ ਦੀ ਬਿਜਲੀ ਪੈਣ ਨਾਲ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਮੇਹਰ ਚੰਦ ਨੇ ਦੱਸਿਆ ਕਿ ਮੰਗਤ ਰਾਮ (44) ਪੁੱਤਰ ਘਸੀਟਾ ਰਾਮ ਵਾਸੀ  ਰਵਿਦਾਸ ਨਗਰ ਢੋਲਬਾਹਾ ਬੀਤੀ ਰਾਤ 7:30 ਵਜੇ ਦੀ ਕਰੀਬ ਆਪਣੇ ਖੇਤਾਂ ਵਿਚ ਆਪਣੇ ਸਾਥੀਆਂ ਰਾਜ ਕੁਮਾਰ,ਰਵਿੰਦਰ ਕੁਮਾਰ,ਹਰਕ੍ਰਿਸ਼ਨ ਸਿੰਘ,ਸੁਨੀਤਾ ਦੇਵੀ ਆਦਿ ਸਮੇਤ ਖੇਤਾਂ ਵਿਚ ਕਣਕ ਦੀ ਕਤਰਾਈ ਕਰ ਰਿਹਾ ਸੀ। ਅਚਾਨਕ ਮੌਸਮ ਖਰਾਬ ਹੋਣ ਦੇ ਕਾਰਨ ਇਕ ਦਮ ਅਸਮਾਨ ਵਿਚ ਬਿਜਲੀ ਦਾ ਜਬਰਦਸਤ ਕੜਾਕਾ ਹੋਇਆ ਤੇ ਇੱਕ ਦਮ ਮੰਗਤ ਰਾਮ ਪੁੱਤਰ ਘਸੀਟਾ ਰਾਮ ਤੇ ਅਸਮਾਨੀ ਬਿਜਲੀ ਆ ਡਿੱਗੀ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਉਸ ਨਾਲ ਕੰਮ ਕਰ ਰਹੇ ਸਾਥੀਆਂ ਨੂੰ ਵੀ ਝਟਕਾ ਲੱਗਾ। 

Related posts

Leave a Reply