” ਅਸੀਂ ਮੁੱਕਦੇ ਨਹੀਂ ” ਕਿਸਾਨੀ ਸੰਘਰਸ਼ ਨੂੰ ਸਮਰਪਿਤ ਸਿੰਗਲ ਟਰੈਕ ਗੀਤ ਸ਼ੋਸ਼ਲ ਮੀਡੀਆ ਤੇ ਬਣਿਆ ਲੋਕਾਂ ਦੀ ਪਹਿਲੀ ਪਸੰਦ

ਗੜ੍ਹਦੀਵਾਲਾ 30 ਮਾਰਚ (ਚੌਧਰੀ) : ਸੁਰੀਲੀ ਆਵਾਜ਼ ਦੇ ਮਾਲਕ ਅਤੇ ਸੁਰ ਦੀ ਸਮਝ ਰੱਖਣ ਵਾਲੇ ਅਤੇ ਸਰੋਤਿਆਂ ਨੂੰ ਆਪਣੇ ਗੀਤਾਂ ਨਾਲ ਆਪਣੇ ਵੱਲ ਨੂੰ ਖਿਚਣ ਵਾਲੇ ਮਸ਼ਹੂਰ ਗਾਇਕ ਮਲਕੀਤ ਬੁੱਲਾ ਦਾ ਇਕ ਸਿੰਗਲ ਟਰੈਕ ਗੀਤ ਰਲੀਜ਼ ਹੋ ਚੁੱਕਾ ਹੈ, ਜੋ ਕਿਸਾਨੀ ਸੰਘਰਸ਼ ਨੂੰ ਸਮਰਪਿਤ ਪਹਿਲਾ ਗੀਤ ਹੈ।” ਅਸੀਂ ਮੁੱਕਦੇ ਨਹੀਂ ”ਗੀਤ ਨੂੰ ਅਵਾਜ਼ ਦਿੱਤੀ ਹੈ ਜਿਲਾ ਹੁਸ਼ਿਆਰਪੁਰ ਮਸ਼ਹੂਰ ਗਾਇਕ ਮਲਕੀਤ ਬੁੱਲਾ ਨੇ ਅਤੇ ਸੰਗੀਤ ਨਾਲ ਸ਼ਿੰਗਾਰਿਆ ਹੈ ਵਿਕਟਰ ਕੰਪੋਜ ਨੇ। ਜਿਸ ਨੂੰ ਕਲਮ ਵਧ ਕੀਤਾ ਹੈ ਨਿਰਮਲ ਸਿੰਘ ਜਰਮਨੀ ਨੇ। ਜਿਸ ਨੂੰ ਵੱਖ-ਵੱਖ ਲੋਕੇਸ਼ਨਾਂ ਤੇ ਸ਼ੂਟ ਕੀਤਾ ਗਿਆ ਹੈ। ਡਾਇਰੈਕਟਰ ਰਣਜੀਤ ਉੱਪਲ ਨੇ ਜਿਸ ਨੂੰ ਮਾਰਕਿਟ ਵਿੱਚ ਉਤਾਰਿਆ ਹੈ। ਐਮ ਬੀ ਮਿਊਜ਼ਿਕ ਮਿਡਿਆ ਵਲੋਂ ਇਸ ਗੀਤ ਤੇ ਬਹੁਤ ਮਿਹਨਤ ਕੀਤੀ ਗਈ ਹੈ। ਜਿਸ ਨੂੰ ਸ਼ੋਸ਼ਲ ਮੀਡੀਆ ਤੇ ਲੋਕਾਂ ਵਲੋਂ ਭਰਪੂਰ ਪਿਆਰ ਮਿਲ ਰਿਹਾ ਹੈ।

Related posts

Leave a Reply