ਅਹਿਮ ਖ਼ਬਰ : ਆਖਿਰ ਕਿਉਂ ! ਐੱਸਐੱਸਪੀ ਗੁਰਮੀਤ ਸਿੰਘ ਚੌਹਾਨ, ਡੀਐੱਸਪੀ ਢਿੱਲੋ ਤੇ ਐੱਸਐੱਚਓ ਗੁਰਚਰਨ ਸਿੰਘ ਨੇ ਅਧਿਕਾਰ ਕਮੇਟੀ ਤੋਂ ਮਾਫ਼ੀ ਮੰਗੀ ?

ਚੰਡੀਗੜ੍ਹ:

ਤਰਨ ਤਾਰਨ ਦੇ ਸਾਬਕਾ ਐੱਸਐੱਸਪੀ ਗੁਰਮੀਤ ਸਿੰਘ ਚੌਹਾਨ, ਡੀਐੱਸਪੀ ਜਸਪਾਲ ਸਿੰਘ ਢਿੱਲੋ ਤੇ ਐੱਸਐੱਚਓ ਗੁਰਚਰਨ ਸਿੰਘ ਨੇ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਤੋਂ ਮਾਫ਼ੀ ਮੰਗ ਲਈ ਹੈ।

 ਪੁਲਿਸ ਅਧਿਕਾਰੀਆਂ ਨੇ ਹਲਕੇ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਤੋਂ ਵੀ ਮਾਫ਼ੀ ਮੰਗਣ ਦਾ ਭਰੋਸਾ ਕਮੇਟੀ ਨੂੰ ਦਿੱਤਾ ਹੈ। ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਕੁਲਵੰਤ ਸਿੰਘ  ਨੇ ਤਿੰਨਾ ਪੁਲਿਸ ਅਧਿਕਾਰੀਆਂ ਦੇ ਕਮੇਟੀ ਅੱਗੇ ਪੇਸ਼ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕਮੇਟੀ ਮੈਂਬਰਾਂ ਨੇ ਪੁਲਿਸ ਅਧਿਕਾਰੀਆਂ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਵਿਧਾਇਕ ਨੂੰ ਸਤੁੰਸਟ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।

ਵਿਧਾਇਕ ਕਸ਼ਮੀਰ ਸਿੰਘ ਸੋਹਲ ਨੇ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਦਿੱਤੀ ਸ਼ਿਕਾਇਤ ’ਚ ਪੁਲਿਸ ਅਧਿਕਾਰੀਆਂ ’ਤੇ ਦੁਰਵਿਹਾਰ ਕਰਨ ਦਾ ਦੋਸ਼ ਲਾਇਆ ਸੀ। ਵਿਧਾਇਕ ਨੇ ਕਿਹਾ ਸੀ ਕਿ ਉਨ੍ਹਾਂ ਨੇ ਹਲਕੇ ਦੀਆਂ ਸਮੱਸਿਆਵਾਂ ਸਬੰਧੀ 31 ਜੁਲਾਈ ਨੂੰ ਡੀਐੱਸਪੀ, ਤਿੰਨ ਐੱਸਐੱਚਓ ਤੇ ਪੁਲਿਸ ਚੌਂਕੀਆਂ ਦੇ ਇੰਚਾਰਜਾਂ ਦੀ ਮੀਟਿੰਗ ਬੁਲਾਈ ਸੀ।

ਮੀਟਿੰਗ ’ਚ ਹਲਕੇ ਦੇ ਇਕ ਵਲੰਟੀਅਰ ਨੇ ਪੁਲਿਸ ’ਤੇ ਪੱਖਪਾਤ ਕਰਨ ਤੇ ਇਨਸਾਫ਼ ਨਾ ਦੇਣ ਦਾ ਦੋਸ਼ ਲਗਾਇਆ। ਡਾ. ਕਸ਼ਮੀਰ ਸਿੰਘ ਮੁਤਾਬਕ ਉਨ੍ਹਾਂ ਡੀਐੱਸਪੀ ਤੇ ਐੱਸਐੱਚਓ ਨੂੰ ਪੀੜਤ ਨੂੰ ਨਿਆਂ ਦੇਣ ਦੀ ਗੱਲ ਕਹੀ ਤਾਂ ਡੀਐੱਸਪੀ ਤੇ ਐੱਸਐੱਚਓ ਨੇ ਪੀੜਤ ਨੂੰ ਉਨ੍ਹਾਂ ਦੇ ਸਾਹਮਣੇ ਹੀ ਦੂਰ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਵਿਧਾਇਕ ਨੇ ਕਿਹਾ ਕਿ ਉਨ੍ਹਾਂ ਪੁਲਿਸ ਅਧਿਕਾਰੀਆਂ ਦੇ ਇਸ ਵਿਹਾਰ ’ਤੇ ਇਤਰਾਜ਼ ਕੀਤਾ ਤੇ ਕਿਹਾ ਕਿ ਤੁਸੀਂ ਉਸਦੇ ਦਫ਼ਤਰ ’ਚ ਹੀ ਪੀੜਤ ਨੂੰ ਗਾਲ੍ਹਾ ਕੱਢ ਰਹੇ ਹੋ ਤੇ ਬਾਹਰ ਲੋਕਾਂ ਨਾਲ ਕਿਸ ਤਰ੍ਹਾਂ ਦਾ ਵਿਹਾਰ ਕਰਦੇ ਹੋਵੋਗੇ ? ਇਸ ਤੋਂ ਬਾਅਦ ਡੀਐੱਸਪੀ ਨੇ ਕਿਹਾ ਕਿ ਉਹ ਇਸ ਡਿਵੀਜਨ ’ਚ ਕੰਮ ਨਹੀਂ ਕਰਨਗੇ।

ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਤੁਰੰਤ ਐੱਸਐੱਸਪੀ ਨੂੰ ਫੋਨ ਕੀਤਾ ਪਰ ਉਨ੍ਹਾਂ ਅੰਮ੍ਰਿਤਸਰ ਹੋਣ ਦੀ ਗੱਲ ਕਹੀ। ਦੂਜੇ ਦਿਨ ਸਵੇਰੇ ਫਿਰ ਫੋਨ ਕੀਤਾ ਤਾਂ ਐੱਸਐੱਸਪੀ ਨੇ ਕਿਸੇ ਹੋਰ ਥਾਂ ਵਿਅਸਤ ਹੋਣ ਦੀ ਗੱਲ ਕੀਤੀ। ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਮੁਤਾਬਕ ਅਖੀਰ ਐੱਸਐੱਸਪੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਅਫ਼ਸਰਾਂ ਦੀ ਐੱਮਐੱਲਏ ਤੋਂ ਗੇ੍ਰਡੇਸ਼ਨ ਨਹੀਂ ਕਰਵਾਉਣੀ। ਡਾ. ਸੋਹਲ ਨੇ ਪੁਲਿਸ ਦੇ ਇਸ ਰਵੱਈਏ ਦੀ ਤੇ ਮਰਿਆਦਾ ਦੀ ਉਲੰਘਣਾ ਦੀ ਸ਼ਿਕਾਇਤ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਕੀਤੀ ਸੀ। ਕਮੇਟੀ ਨੇ ਤਿੰਨਾਂ ਪੁਲਿਸ ਅਧਿਕਾਰੀਆਂ ਨੂੰ ਮੰਗਲਵਾਰ ਨੂੰ ਤਲਬ ਕੀਤਾ ਸੀ। ਆਈਪੀਐੱਸ ਅਧਿਕਾਰੀ ਗੁਰਮੀਤ ਚੌਹਾਨ ਮੰਗਲਵਾਰ ਨੂੰ ਦੂਜੀ ਵਾਰ ਤੇ ਡੀਐੱਸਪੀ ਤੇ ਐੱਸਐੱਚਓ ਤੀਸਰੀ ਵਾਰ ਕਮੇਟੀ ਅੱਗੇ ਪੇਸ਼ ਹੋਏ।

ਕਮੇਟੀ ਮੈਂਬਰਾਂ ਨੇ ਪੁਲਿਸ ਅਧਿਕਾਰੀਆਂ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਵਿਧਾਇਕ ਨੂੰ ਸਤੁੰਸਟ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।

Related posts

Leave a Reply