ਅਾਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਅੱਖੋਂ ਪਰੋਖੇ ਕਰਨ ਦੀ ਨਿਖ਼ੇਧੀ , 27 ਅਪ੍ਰੈਲ ਨੂੰ ਵਿਰੋਧ ਦਿਵਸ ਮਨਾੳੁਣ ਦਾ ਸੱਦਾ

ਅਾਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਅੱਖੋਂ ਪਰੋਖੇ ਕਰਨ ਦੀ  ਨਿਖ਼ੇਧੀ , 27 ਅਪ੍ਰੈਲ ਨੂੰ ਵਿਰੋਧ ਦਿਵਸ ਮਨਾੳੁਣ ਦਾ ਸੱਦਾ

 ਗੁਰਦਾਸਪੁਰ 25 ਅਪ੍ਰੈਲ ( ਅਸ਼ਵਨੀ )

:- ਅਾਸ਼ਾ ਵਰਕਰਜ਼ ਤੇ ਫੈਸਿਲੀਟੇਟਰ ਯੂਨੀਅਨ’ ਦੀ ਸੂਬਾ ਕਮੇਟੀ ਨੇ ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਵਿੱਚ ਕੰਮ ਕਰ ਰਹੀਅਾਂ 22 ਹਜ਼ਾਰ ਅਾਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਅੱਖੋਂ ਪਰੋਖੇ ਕਰਨ ਦਾ ਸਖ਼ਤ ਨੋਟਿਸ ਲਿਅਾ ਹੈ ,  ਸਿਹਤ ਵਿਭਾਗ ਵਿੱਚ ਪਿਛਲੇ 14-14 ਸਾਲਾਂ ਤੋਂ ਨਿਗੂਣੇ ਭੱਤਿਅਾਂ ‘ਤੇ ਸੇਵਾਵਾਂ ਨਿਭਾਅ ਰਹੀਅਾਂ ਿੲਹਨਾ ਵਰਕਰਾਂ ਨੂੰ ਸਰਕਾਰ ਵੱਲੋਂ ਘੱਟੋ ਘੱਟ ੳੁਜ਼ਰਤਾਂ ਵੀ ਨਹੀਂ ਦਿੱਤੀਅਾਂ ਜਾ ਰਹੀਅਾਂ ।
                  ਯੂਨੀਅਨ ਦੀ ਸੂਬਾ ਕਮੇਟੀ ਦੀ ਅਾਨ ਲਾੲੀਨ ਮੀਟਿੰਗ ਕਰਨ ੳੁਪਰੰਤ ਵੱਲੋਂ ਜਾਰੀ ਬਿਅਾਨ ਵਿੱਚ ਸੂਬਾ ਅਾਗੂ ਪਰਮਜੀਤ ਕੌਰ ਮਾਨ ਅਤੇ ਸ਼ਕੁੰਤਲਾ ਦੇਵੀ ਨੇ ਕਿਹਾ ਕਿ ਕਰੋਨਾ ਵਾੲਿਰਸ ਦੇ ਖ਼ਤਰੇ ਨਾਲ ਪਹਿਲੀ ਕਤਾਰ ਵਿੱਚ ਜੂਝ ਰਹੀਅਾਂ ਅਾਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਸੇਫਟੀ ਕਿੱਟਾਂ ਦੀ ਘਾਟ ਦੇ ਬਾਵਜ਼ੂਦ ਵੀ ਆਪਣੇ ਪਿੰਡਾਂ ਅਤੇ ਮੁਹੱਲਿਅਾਂ ਵਿੱਚ ਘਰੋ ਘਰੀ ਜਾ ਕੇ ਸਰਵੇਖਣ ਕਰਨ ਦੇ ਨਾਲ ਨਾਲ ਲੋਕਾਂ ਨੂੰ ਿੲਸ ਵਾੲਿਰਸ ਪ੍ਰਤੀ ਜਾਗਰੂਕ ਕਰ ਰਹੀਅਾਂ ਹਨ ।
       ਸੂਬਾ ਕਮੇਟੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਕੀਤੀ ਜਾ ਰਹੀ ਅਾਰਜੀ ਭਰਤੀ ਵਿੱਚ ਦਰਜਾ-4 ਵਰਕਰ ਨੂੰ 750/- ਰੁਪੲੇ ਦਿਹਾੜੀ ‘ਤੇ ਰੱਖਿਅਾ ਜਾ ਰਿਹਾ ਹੈ, ਜਦ ਕਿ ਪਿੰਡਾਂ ਅਤੇ ਮੁਹੱਲਿਅਾਂ ਵਿੱਚ ਲੋਕਾਂ ਦੇ ਘਰੋ ਘਰੀ ਜਾ ਕੇ ਕੰਮ ਕਰ ਰਹੀਅਾਂ ਅਾਸ਼ਾ ਵਰਕਰਾਂ ਨੂੰ 33/- ਰੁਪੲੇ ਅਤੇ ਫੈਸਿਲੀਟੇਟਰਾਂ ਨੂੰ 16/- ਰੁਪੲੇ ਦਿਹਾੜੀ ਦਿੱਤੀ ਜਾ ਰਹੀ ਹੈ ।
              ਯੂਨੀਅਨ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ  ਨਵੇਂ ਰੱਖੇ ਜਾ ਰਹੇ ਅਾਰਜੀ ਦਰਜਾ-4 ਵਰਕਰਾਂ ਵਾਂਗ ਅੈਮਰਜੈਂਸੀ ਸੇਵਾਵਾਂ ਨਿਭਾਅ ਰਹੀਅਾਂ ਅਾਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਵੀ ਘੱਟੋ ਘੱਟ 750/- ਰੁਪੲੇ ਦਿਹਾੜੀ ਦਿੱਤੀ ਜਾਵੇ। ਅਾਸ਼ਾ ਵਰਕਰਾਂ ਨੂੰ ਲੋੜ ਅਨੁਸਾਰ ਸੇਫਟੀ ਸਮਾਨ ਦਿੱਤਾ ਜਾਵੇ ਅਤੇ ਹਾਟ ਸਪਾਟ ਜ਼ਿਲ੍ਹਿਅਾਂ ਅੰਦਰ ਕੰਮ ਕਰ ਰਹੀਅਾਂ ਅਾਸ਼ਾ ਵਰਕਰਾਂ ਨੂੰ ਪੀ.ਪੀ.ੲੀ. ਕਿੱਟਾਂ ਦਿੱਤੀਅਾਂ ਜਾਣ । ਅਾਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ‘ਤੇ ਘੱਟੋ ਘੱਟ ੳੁਜ਼ਰਤਾਂ ਲਾਗੂ ਕਰਕੇ ਪੱਕਾ ਕੀਤਾ ਜਾਵੇ ।
ਸੂਬਾ ਕਮੇਟੀ ਨੇ ਪੰਜਾਬ ਭਰ ਦੀਅਾਂ ਅਾਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ 24 ਅਪ੍ਰੈਲ ਤੋਂ ਹਰ ਰੋਜ਼ ਕਾਲੇ ਬਿੱਲੇ ਲਗਾ ਕੇ ਅਤੇ ਕਾਲੇ ਦੁਪੱਟੇ ਲੈ ਕੇ ਅਾਪਣੇ ਰੋਸ ਦਾ ਪ੍ਰਗਟਾਵਾ ਕਰਦੇ ਹੋੲੇ ਕੰਮ ਕਰਨ ਦੀ ਅਪੀਲ ਕੀਤੀ ,  27 ਅਪ੍ਰੈਲ  ਨੂੰ ਸਵੇਰੇ 9 ਵਜੇ ਤੋਂ 10 ਵਜੇ ਤੱਕ ਅਾਪੋ ਅਾਪਣੇ ਸਬ ਸੈਂਟਰਾਂ ‘ਤੇ ਹੱਥਾਂ ਵਿੱਚ ਯੂਨੀਅਨ ਦੇ ਝੰਡੇ ਲਹਿਰਾ ਕੇ, ੳੁਹਨਾ ਦੀਅਾਂ ਤਸਵੀਰਾਂ ਸੋਸ਼ਲ ਮੀਡੀਅਾ ‘ਤੇ ਪਾੳੁਣ ਅਤੇ ਅਖ਼ਬਾਰਾਂ ਰਾਹੀਂ ਸਰਕਾਰ ਤੱਕ ਪਹੁੰਚਾੳੁਣ ਦੀ ਅਪੀਲ ਕੀਤੀ ਸੂਬਾ ਕਮੇਟੀ ਵੱਲੋਂ ਕੀਤੀ ਗਈ ਆਨ ਲਾਈਨ ਮੀਟਿੰਗ  ਵਿੱਚ ਸਰਬਜੀਤ ਕੌਰ ਅੰਮ੍ਰਿਤਸਰ, ਰਾਜਵਿੰਦਰ ਕੌਰ ਗੁਰਦਾਸਪੁਰ, ਰਜਨੀ ਘਰੋਟਾ, ਗੁਰਜੀਤ ਕੌਰ ਸ਼ਾਹਕੋਟ, ਸਰਬਜੀਤ ਕੌਰ ਮਚਾਕੀ, ਰਣਜੀਤ ਦੁਲਾਰੀ, ਹਰਜੀਤ ਕੌਰ ਚੋਹਲਾ, ਅੰਮ੍ਰਿਤਪਾਲ ਕੌਰ ਜਲੰਧਰ, ਲਖਵਿੰਦਰ ਕੌਰ ਨਾਰਲੀ, ਪੁਸ਼ਪਿੰਦਰ ਕੌਰ ਕਪੂਰਥਲਾ, ਕੁਲਵਿੰਦਰ ਕੌਰ ਫਗਵਾੜਾ, ਕਰਮਜੀਤ ਕੌਰ ਮੁਕਤਸਰ, ਸੁਰੰਜਨਾਂ ਬਠਿੰਡਾ ਅਤੇ ਬਲਵਿੰਦਰ ਕੌਰ ਅਲੀਸ਼ੇਰ ਆਦਿ ਨੇ ਹਿੱਸਾ ਲਿਅਾ ।

Related posts

Leave a Reply