ਅੰਮ੍ਰਿਤਪਾਲ ‘ਤੇ NSA ਲਗਾਇਆ ਗਿਆ, ਹਾਲੇ ਵੀ ਫਰਾਰ

ਚੰਡੀਗੜ੍ਹ :  ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਸੁਣਵਾਈ ਹੋਈ। ਅੰਮ੍ਰਿਤਪਾਲ ਦੇ ਪਿਤਾ ਨੇ ਅਦਾਲਤ ‘ਚ ਦਾਇਰ ਪਟੀਸ਼ਨ ‘ਚ ਸਵਾਲ ਉਠਾਇਆ ਕਿ ਜਦ ਸਾਰੇ ਸਾਥੀ ਗ੍ਰਿਫ਼ਤਾਰ ਹੋ ਗਏ ਤਾਂ ਫਿਰ ਅੰਮ੍ਰਿਤਪਾਲ ਕਿੱਥੇ ਗਿਆ? ਐਡਵੋਕੇਟ ਜਨਰਲ ਵਿਨੋਦ ਘਈ ਨੇ ਹਾਈ ਕੋਰਟ ‘ਚ ਜਵਾਬ ਦਾਇਰ ਕਰਦਿਆਂ ਕਿਹਾ ਕਿ ਅੰਮ੍ਰਿਤਪਾਲ ‘ਤੇ NSA ਲਗਾਇਆ ਗਿਆ ਹੈ ਪਰ ਉਹ ਹਾਲੇ ਵੀ ਫਰਾਰ ਹੈ। ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਕਿ 80,000 ਪੁਲਿਸ ਮੁਲਾਜ਼ਮ ਕੀ ਕਰ ਰਹੇ ? ਹੁਣ ਇਸ ਮਾਮਲੇ ਦੀ ਸੁਣਵਾਈ ਚਾਰ ਦਿਨਾਂ ਬਾਅਦ  25 ਮਾਰਚ ਨੂੰ ਹੋਵੇਗੀ।

 ਖਾਲਿਸਤਾਨ ਪੱਖੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਆਪਣੇ ਪੁੱਤਰ ਦੇ ਐਨਕਾਊਂਟਰ ਦੇ ਖ਼ਦਸ਼ੇ ਨੂੰ ਲੈ ਕੇ ਚਿੰਤਤ ਹਨ। 

Related posts

Leave a Reply