UPDATED: ਵਿਧਾਇਕ ਅਮਿਤ ਵਿਜ ਨੌਜਵਾਨਾਂ  ਵੱਲੋਂ ਲਾਏ ਗ‌ਏ ਖੂਨਦਾਨ ਕੈਂਪ ਵਿਚ ਪੁੱਜੇ

ਨੌਜਵਾਨਾਂ  ਵੱਲੋਂ ਲਾਏ ਗ‌ਏ ਖੂਨਦਾਨ ਕੈਂਪ ਵਿਚ ਪੁੱਜੇ ਵਿਧਾਇਕ ਅਮਿਤ ਵਿਜ

ਪਠਾਨਕੋਟ, 7 ਜੂਨ ( ਰਾਜਿੰਦਰ ਸਿੰਘ ਰਾਜਨ ) ਅੱਜ ਵਾਰਡ ਨੰਬਰ 32 ਦੇ 100 ਦੇ ਕਰੀਬ ਨੌਜਵਾਨਾਂ ਨੇ ਪ੍ਰਧਾਨ ਵਾਰਡ ਨੰਬਰ 32 ਰਾਜੀਵ ਮਹਾਜ਼ਨ ਬੰਟੀ ਦੀ ਅਗਵਾਈ ਹੇਠ ਅਗਰਵਾਲ ਭਵਨ ਵਿਖੇ ਇਕ ਵਿਸਾਲ ਖੂਨਦਾਨ ਕੈਂਪ ਲਗਾਇਆ ਗਿਆ.
 
ਇਹ ਖੂਨਦਾਨ ਕੈਂਪ ਫਰੈਂਡਜ ਆਫ ਨੇਚਰ ਸੰਸਥਾ ਵੱਲੋਂ ਲਾਇਆ ਗਿਆ.
 
ਜਿਸ ਦਾ ਉਦਘਾਟਨ ਅਮਿਤ ਵਿਜ ਵਿਧਾਇਕ ਪਠਾਨਕੋਟ ਅਤੇ ਮੇਅਰ ਨਗਰ ਨਿਗਮ ਪਠਾਨਕੋਟ  ਪੰਨਾ ਲਾਲ ਭਾਟੀਆ ਨੇ ਸਾਂਝੇ ਤੌਰ ਤੇ ਕੀਤਾ। ਇਸ ਕੈਂਪ ਵਿਚ ਸੀਨੀਅਰ ਕਾਂਗਰਸੀ ਆਗੂ ਆਸੀਸ ਵਿਜ ਵਿਸ਼ੇਸ ਤੌਰ ਤੇ ਹਾਜ਼ਰ ਹੋਏ ਖੂਨਦਾਨ ਕੈਂਪ ਦੇ ਉਦਘਾਟਨੀ ਮੌਕੇ ਵਿਧਾਇਕ ਅਮਿਤ ਵਿਜ ਨੇ ਕਿਹਾ ਕਿ ਨੌਜਵਾਨਾਂ ਵੱਲੋਂ ਕੀਤੇ ਗ‌ਏ ਇਸ ਖੂਨਦਾਨ ਨਾਲ ਮਰੀਜਾਂ ਨੂੰ ਨਵਾਂ ਜੀਵਨ ਮਿਲੇਗਾ। ਉਹਨਾਂ ਨੌਜਵਾਨਾਂ ਨੂੰ ਨੌਜਵਾਨ ਸਭਾਵਾਂ ਬਣਾ ਕੇ ਇਸ ਕੰਮ ਅਗੇ ਆਉਣ ਲਈ  ਕਿਹਾ।
 
ਉਹਨਾਂ ਕਿਹਾ ਕਿ ਨੌਜਵਾਨਾਂ ਦੀ ਭਲਾਈ ਲਈ ਸਪੋਰਟਸ ਕਿਟਾਂ ਸਰਕਾਰ ਮੁਹੱ‌ਇਆ ਕਰਵਾਏਗੀ। ਉਹਨਾਂ ਨੌਜਵਾਨਾਂ ਨੂੰ ਨਸਿਆਂ ਵਰਗੀਆਂ ਲਾਹਮਤਾ ਤੋਂ ਦੂਰ ਰਹਿਣ ਦਾ ਸੱਦਾ ਦਿਤਾ ਤਾਂ ਕਿ ਸਾਡਾ ਦੇਸ਼ ਖਾਸ ਕਰਕੇ ਪੰਜਾਬ ਤਰੱਕੀ ਕਰ ਸਕੇ।
 
ਖੂਨਦਾਨ ਕੈਂਪ ਵਿਚ ਪ੍ਰਧਾਨ ਅਭੇ ਕੌਸਲ,  ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਮੁਕੇਸ ਮਹਾਜ਼ਨ, ਹੈਪੀ ਕ੍ਰਿਸ਼ਨਾ ਵਿਜ਼, ਅੰਸ਼ ਮਹਾਜ਼ਨ, ਪ੍ਰਤੀਕ ਮਹਾਜ਼ਨ, ਕੌਸਲ ਪੁਨੀਤ ਮਹਾਜ਼ਨ, ਵਿਸਾਲ ਭੁਟੇਜਾ, ਅਮਿਤ ਭੁਟੇਜਾ, ਕ੍ਰਿਸ਼ਨਾ ਮਹਾਜ਼ਨ, ਸਕਸ਼ਮ ਮਹਾਜ਼ਨ, ਵਿਕਰਾਂਤ ਸਰਮਾ, ਨਿਖਲ ਮਹਾਜ਼ਨ ਰਿਕੀ, ਅਭੀ ਮਹਾਜ਼ਨ, ਲੱਕੀ ਜੋਸੀ, ਸਾਹਿਲ ਮਹਾਜ਼ਨ, ਰਾਜ ਕੁਮਾਰ ਖੇੜਾ ਆਦਿ ਨੇ ਖੂਨਦਾਨ ਕੀਤਾ।  

Related posts

Leave a Reply