ਅੱਜ 10 ਜੂਨ ਨੂੰ ਸੂਰਜ ਗ੍ਰਹਿਣ ਦਾ ਨਜ਼ਾਰਾ ਦੇਖਣ ਨੂੰ ਮਿਲੇਗਾ, ਸੂਰਜ ਗ੍ਰਹਿਣ ਦੁਪਹਿਰੇ 1.42 ਮਿੰਟ ਤੋਂ ਸ਼ਾਮ ਦੇ 6.41 ਮਿੰਟ ਤਕ

ਨਵੀਂ ਦਿੱਲ੍ਹੀ : ਅੱਜ 10 ਜੂਨ ਨੂੰ ਸੂਰਜ ਗ੍ਰਹਿਣ ਦਾ ਨਜ਼ਾਰਾ ਦੇਖਣ ਨੂੰ ਮਿਲੇਗਾ। ਸਾਲ ਦਾ ਪਹਿਲਾ ਸੂਰਜ ਗ੍ਰਹਿਣ ਜੇਠ ਮਹੀਨੇ ਦੀ ਮੱਸਿਆ ਤਿਥੀ ਨੂੰ ਲੱਗਣ ਜਾ ਰਿਹਾ ਹੈ। ਇਸੇ ਦਿਨ ਵਟ ਸਾਵਿੱਤਰੀ ਵਰਤ (Vat Savitri Vrat 2021) ਤੇ ਸ਼ਨੀ ਜੈਅੰਤੀ (Shani Jayanti) ਵੀ ਹਨ। ਸੂਰਜ ਗ੍ਰਹਿਣ ਦੁਪਹਿਰੇ 1.42 ਮਿੰਟ ਤੋਂ ਸ਼ਾਮ ਦੇ 6.41 ਮਿੰਟ ਤਕ ਰਹੇਗਾ। ਵਲਯਾਕਾਰ ਸੂਰਜ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਚੰਦਰਮਾ ਸੂਰਜ ਦੇ 97% ਵਿਚਕਾਰਲੇ ਹਿੱਸੇ ਨੂੰ ਢੱਕ ਲੈਂਦਾ ਹੈ ਤੇ ਸਿਰਫ਼ ਉਸ ਦੇ ਕਿਨਾਰੇ ਹੀ ਪ੍ਰਕਾਸ਼ਮਾਨ ਰਹਿੰਦੇ ਹਨ।

ਇਹ ਗ੍ਰਹਿਣ ਭਾਰਤ, ਪਾਕਿਸਤਾਨ, ਅਫ਼ਗਾਨਿਸਤਾਨ, ਫਿਜ਼ੀ, ਸ੍ਰੀਲੰਕਾ, ਨੇਪਾਲ, ਮੌਰਿਸ਼ਿਸ, ਸੰਯੁਕਤ ਅਰਬ ਅਮੀਰਾਤ, ਅਫਰੀਕਾ, ਦੱਖਣੀ ਅਮਰੀਕਾ ਤੇ ਆਸਟ੍ਰੇਲੀਆ ਮਹਾਦੀਵ ਦੇ ਦੇਸ਼ਆਂ ‘ਚ ਦਿਖਾਈ ਨਹੀਂ ਦੇਵੇਗਾ। ਵਲਯਾਕਾਰ ਸੂਰਜ ਗ੍ਰਹਿਣ ਕੈਨੇਡਾ, ਗ੍ਰੀਨਲੈਂਡ ਤੇ ਰੂਸ ਦੇ ਕਈ ਖੇਤਰਾਂ ‘ਚ ਨਜ਼ਰ ਆਵੇਗਾ। ਅੰਸ਼ਕ ਸੂਰਜ ਗ੍ਰਹਿਣ ਉੱਤਰੀ ਅਮਰੀਕਾ ਦੇ ਜ਼ਿਆਦਾਤਰ ਹਿੱਸਿਆਂ, ਯੂਰਪ ਤੇ ਉੱਤਰੀ ਏਸ਼ੀਆ ਵਿਚ ਕੁਝ ਥਾਵਾਂ ‘ਤੇ ਨਜ਼ਰ ਆਵੇਗਾ। ਟੋਰਾਂਟੋ, ਨਿਊਯਾਰਕ, ਗ੍ਰੀਨਲੈਂਡ ‘ਚ ਨੂਕ, ਵਾਸ਼ਿੰਗਟਨ ਡੀਸੀ, ਲੰਡਨ, ਯਾਕੁਤਸਕ ਆਦਿ ਕੁਝ ਮਸ਼ਹੂਰ ਸ਼ਹਿਰਾਂ ‘ਚ ਅੰਸ਼ਕ ਸੂਰਜ ਗ੍ਰਹਿਣ ਨਜ਼ਰ ਆਵੇਗਾ।

ਵਿਗਿਆਨੀਆਂ ਅਨੁਸਾਰ ਸੂਰਜ ਗ੍ਰਹਿਣ ਉਦੋਂ ਲਗਦਾ ਹੈ ਜਦੋਂ ਧਰਤੀ, ਚੰਦਰ ਤੇ ਸੂਰਜ ਤਿੰਨੋਂ ਇਕ ਸਿੱਧੀ ਲਾਈਨ ‘ਚ ਆ ਜਾਂਦੇ ਹਨ। ਇਸ ਸੂਰਤ ‘ਚ ਚੰਦਰਮਾ ਸੂਰਜ ਤੇ ਧਰਤੀ ਵਿਚਕਾਰ ਆ ਜਾਂਦਾ ਹੈ ਜਿਸ ਨਾਲ ਸੂਰਜ ਦੀ ਰੋਸ਼ਨੀ ਪ੍ਰਭਾਵਿਤ ਹੁੰਦੀ ਹੈ। ਇਸ ਸਥਿਤੀ ‘ਚ ਸੂਰਜ ਦਾ ਸੰਪੂਰਨ ਪ੍ਰਕਾਸ਼ ਧਰਤੀ ਤਕ ਨਹੀਂ ਪਹੁੰਚਦਾ ਜਿਸ ਨਾਲ ਸੂਰਜ ਦਾ ਕੁਝ ਹਿੱਸਾ ਜਾਂ ਪੂਰਨ ਹਿੱਸਾ ਚੰਦਰਮਾ ਦੇ ਪਰਛਾਵੇਂ ਨਾਲ ਢੱਕ ਜਾਂਦਾ ਹੈ। ਇਸੇ ਸਥਿਤੀ ਨੂੰ ਸੂਰਜ ਗ੍ਰਹਿਣ ਕਹਿੰਦੇ ਹਨ।

Related posts

Leave a Reply