ਅੱਡਾ ਸਤਨੌਰ ਵਿਖੇ ਤਿੰਨ ਦੁਕਾਨਾਂ ਚ’ ਚੋਰੀ, ਲੋਕਾਂ ਚ ਸਹਿਮ ਦਾ ਬਣਿਆ ਮਾਹੌਲ

ਅੱਡਾ ਸਤਨੌਰ ਵਿਖੇ ਤਿੰਨ ਦੁਕਾਨਾਂ ਚ’ ਚੋਰੀ, ਲੋਕਾਂ ਚ ਸਹਿਮ ਦਾ ਬਣਿਆ ਮਾਹੌਲ 

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) : ਚੋਰੀ ਦੀਆਂ ਦਿਨੋਂ ਦਿਨ ਵਧ ਰਹੀਆਂ ਵਾਰਦਾਤਾਂ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ l ਗੜ੍ਹਸ਼ੰਕਰ ਤੋਂ ਹੁਸ਼ਿਆਰਪੁਰ ਮੇਨ ਰੋਡ ਤੇ ਪੈਂਦੇ ਅੱਡਾ ਸਤਨੌਰ ਵਿਖੇ  ਸਥਿੱਤ ਤਿੰਨ ਦੁਕਾਨਾਂ ਵਿੱਚ ਬੀਤੀ ਰਾਤ ਡੇਢ ਵਜੇ ਦੇ ਕਰੀਬ ਚੋਰਾਂ ਵਲੋਂ  ਚੋਰੀ ਕੀਤੀ  ਗਈ ਜਿਸ ਵਿੱਚ ਦੁਕਾਨ ਮਾਲਕ ਵਿਵੇਕ ਕੁਮਾਰ ਕੰਡਾ ਪੁੱਤਰ ਯਸ਼ ਪਾਲ ਕੰਡਾ ਵਾਸੀ ਅੱਡਾ ਸਤਨੌਰ  ਨੇ ਦੱਸਿਆ ਕਿ ਘਰ ਵਿੱਚ ਤਿੰਨ ਦੁਕਾਨਾਂ ਇਕੱਠੀਆਂ ਹਨ l

ਇਕ ਦੁਕਾਨ ਕੰਡਾ ਟੈਲੀਕਾਮ, ਕੰਡਾ ਜਿਊਲਰ ਅਤੇ ਕੰਡਾ ਬੁੱਕ ਡੀਪੂ ਜਿਨ੍ਹਾਂ ਵਿਚੋਂ 12 ਮੋਬਾਈਲ ਫੋਨ, ਸਵਾ ਕਿਲੋ ਦੇ ਕਰੀਬ ਚਾਂਦੀ ਦੇ ਗਹਿਣੇ ਅਤੇ ਕੁੱਝ ਨਗਦੀ ਅਤੇ ਹੋਰ ਵੀ ਕਾਫ਼ੀ ਕੀਮਤੀ ਸਮਾਨ ਲੈ ਗਏ ਚੋਰ ਦੁਕਾਨਾਂ ਦੇ ਬਾਹਰਬਾਰ ਉਪਰੋਂ ਅੰਦਰ ਦਾਖਲ ਹੋਏ ਅਤੇ ਤਿੰਨਾਂ ਦੁਕਾਨਾਂ ਦੇ ਅੰਦਰੋ ਬਣੇ ਦਰਵਾਜਿਆਂ ਰਾਹੀਂ ਸਮਾਨ ਚੋਰੀ ਕਰਕੇ ਮੇਨ ਗੇਟ ਰਾਹੀਂ ਵਾਪਸ ਚਲੇ ਗਏ l

ਇਸ ਦੀ ਜਾਣਕਾਰੀ ਗੜ੍ਹਸ਼ੰਕਰ ਪੁਲਿਸ ਨੂੰ ਦੇ ਦਿੱਤੀ ਗਈ ਅਤੇ ਮੌਕੇ ਤੇ ਪਹੁੰਚੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਘਟਨਾ ਦੀ ਜਾਣਕਾਰੀ ਲਈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ l ਇੱਥੇ ਹੋਰ ਦੱਸਣਯੋਗ ਗੱਲ ਹੈ ਕਿ 19 ਮਾਰਚ ਨੂੰ ਵੀ ਅੱਡਾ ਸਤਨੌਰ ਵਿਖੇ ਅਰੋੜਾ ਟੈਲੀਕਾਮ ਤੇ 16 ਟੱਚ ਮੋਬਾਈਲ ਫ਼ੋਨ ਅਤੇ ਡੇਢ ਲੱਖ ਦੀ ਨਗਦੀ ਚੋਰੀ ਹੋਈ ਸੀ ਉਸ ਦਾ ਵੀ ਅੱਜ ਤੱਕ ਕੁੱਝ ਪਤਾ ਨਹੀਂ ਲੱਗਿਆ l ਚੋਰੀ ਦੀਆਂ ਵਾਰਦਾਤਾਂ ਨੂੰ ਲੈ ਕੇ ਸਾਰੇ ਦੁਕਾਨਦਾਰ ਕਾਫ਼ੀ ਸਹਿਮੇ ਹੋਏ ਹਨ l

Related posts

Leave a Reply