ਆਜ਼ਾਦੀ ਦੇ 75ਵੇਂ ਦਿਹਾੜੇ ਤੇ 120 ਫੁੱਟ ਲੰਬਾ ਤਰੰਗਾ ਬਣਿਆ ਖਿੱਚ ਦਾ ਕੇਂਦਰ, ਮੌਕੇ ਤੇ ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਪਹੁੰਚੇ

ਆਜ਼ਾਦੀ ਦੇ 75ਵੇਂ ਦਿਹਾੜੇ ਤੇ 120 ਫੁੱਟ ਲੰਬਾ ਤਰੰਗਾ ਬਣਿਆ ਖਿੱਚ ਦਾ ਕੇਂਦਰ 

 ਪਠਾਨਕੋਟ, ਅਗਸਤ (ਰਾਜਿੰਦਰ ਸਿੰਘ ਰਾਜਨ)
ਭਾਜਪਾ ਯੁਵਾ ਮੋਰਚਾ ਪਠਨਕੋਟ ਵੱਲੋਂ ਆਜ਼ਾਦੀ ਦੇ 75ਵੇਂ ਦਿਹਾੜੇ ਉੱਤੇ ਇਕ ਵਿਸ਼ਾਲ ਸੰਕਲਪ ਯਾਤਰਾ ਦਾ ਆਯੋਜਨ ਕੀਤਾ ਗਿਆ। ਇਹ ਸੰਕਲਪ ਯਾਤਰਾ ਉਸ ਵਕਤ ਇਕ ਖੂਬਸੂਰਤ ਖਿੱਚ ਦਾ ਕੇਂਦਰ ਬਣ ਗਈ ਜਦੋਂ ਇਸ ਯਾਤਰਾ ਵਿੱਚ 120 ਫੁੱਟ ਲੰਬਾ ਤਰੰਗਾ ਲੈ ਕੇ ਯੁਵਾ ਆਗੂਆਂ ਵੱਲੋਂ “ਭਾਰਤ ਮਾਤਾ ਦੀ ਜੈ” ਦੇ ਨਾਅਰੇ ਲਾਏ ਗਏ।
ਇਸ ਯਾਤਰਾ ਦੇ ਮੌਕੇ  ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਸ਼ਰਮਾ, ਭਾਜਪਾ ਪੰਜਾਬ ਯੁਵਾ ਮੋਰਚਾ ਦੇ ਜਰਨਲ ਸਕੱਤਰ ਦੀਪਾਂਸ਼ੂ ਘਈ, ਭਾਜਪਾ ਦੇ ਮਹਾਮੰਤਰੀ ਸੁਰੇਸ਼, ਯੂਵਾ ਪ੍ਰਭਾਰੀ ਰਮੇਸ਼ ਸ਼ਰਮਾ, ਜ਼ਿਲ੍ਹਾ ਪ੍ਰਧਾਨ ਵਰੁਣ ਵਿੱਕੀ ਦੇ ਇਲਾਵਾ ਮੰਡਲ ਪ੍ਰਧਾਨ ਅਹੁੱਦੇਦਾਰ, ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ। 

Related posts

Leave a Reply