ਆਟੋਮੈਟਿਵ ਡਰਾਈਵਿੰਗ ਟਰੇਨਿੰਗ ਟੈਸਟ ਟਰੈਕ ’ਚ 18-19 ਉਮਰ ਵਰਗ ਦੇ ਲਈ ਲਗਾਇਆ ਗਿਆ ਸਪੈਸ਼ਲ ਕਾਂਊਂਟਰ

ਆਟੋਮੈਟਿਵ ਡਰਾਈਵਿੰਗ ਟਰੇਨਿੰਗ ਟੈਸਟ ਟਰੈਕ ’ਚ 18-19 ਉਮਰ ਵਰਗ ਦੇ ਲਈ ਲਗਾਇਆ ਗਿਆ ਸਪੈਸ਼ਲ ਕਾਂਊਂਟਰ
ਹੁਸ਼ਿਆਰਪੁਰ, 14 ਜੁਲਾਈ : ਮੁੱਖ ਚੋਣ ਅਫ਼ਸਰ ਪੰਜਾਬ ਦੇ ਨਿਰਦੇਸ਼ਾਂ ’ਤੇ ਸਕੱਤਰ ਰਿਜ਼ਨਲ ਟਰਾਂਸਪੋਰਟ ਅਥਾਰਥੀ ਪ੍ਰਦੀਪ ਢਿੱਲੋਂ ਦੀ ਅਗਵਾਈ ਵਿੱਚ ਅੱਜ ਆਟੋਮੈਟਿਵ ਡਰਾਈਵਿੰਗ ਟਰੇਨਿੰਗ ਟੈਸਟ ਟਰੈਕ ਹੁਸ਼ਿਆਰਪੁਰ ਵਿੱਚ 18-19 ਉਮਰ ਵਰਗ ਦੇ ਨੌਜਵਾਨਾਂ ਦੇ ਲਈ ਸਪੈਸ਼ਲ ਕਾਂਊਂਟਰ ਲਗਾਇਆ ਗਿਆ। ਇਸ ਮੌਕੇ ’ਤੇ ਚੋਣ ਕਾਨੂੰਗੋ ਸੁਖਦੇਵ ਸਿੰਘ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ ਪੰਜਾਬ ਦੇ ਹੁਕਮ ਪ੍ਰਾਪਤ ਹੋਏ ਹਨ ਕਿ 18-19 ਉਮਰ ਵਰਗ ਦੇ ਜੋ ਨੌਜਵਾਨ ਆਪਣਾ ਲਾਈਸੈਂਸ ਬਣਵਾਉਣ ਆਉਂਦੇ ਹਨ, ਉਨ੍ਹਾਂ ਲਈ ਵੱਖਰਾ ਕਾਂਊਂਟਰ ਲਗਾਇਆ ਜਾਵੇੇ।

ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਕਾਂਊਂਟਰ ’ਤੇ ਜੇਕਰ ਲਾਈਸੈਂਸ ਬਣਾਉਣ ਦੇ ਲਈ ਆਏ ਵਿਅਕਤੀ ਦੀ ਵੋਟ ਨਹੀਂ ਬਣੀ ਹੋਈ ਤਾਂ ਉਸ ਨੂੰ ਵੋਟ ਬਣਾਉਣ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਮੌਕੇ ’ਤੇ ਨਵੀਂ ਵੋਟ ਬਣਾਉਣ ਦਾ ਫਾਰਮ ਭਰਵਾਇਆ ਜਾ ਰਿਹਾ ਹੈ ਅਤੇ ਆਨਲਾਈਨ ਵੋਟ ਬਣਾਉਣ ਦਾ ਤਰੀਕਾ ਵੀ ਦੱਸਿਆ ਜਾ ਰਿਹਾ ਹੈ। ਇਸ ਮੌਕੇ ’ਤੇ ਚੋਣ ਕਾਨੂੰਗੋ ਸੁਖਦੇਵ ਸਿੰਘ ਵਲੋਂ ਵੈਬਸਾਈਟ http://voterportal.eci.gov.inhttp://nvsp.in/ ਅਤੇ ਵੋਟਰ ਹੈਲਪਲਾਈਨ ਮੋਬਾਇਲ ਐਪ ਦੀ ਜਾਣਕਾਰੀ ਦਿੱਤੀ ਗਈ ਅਤੇ ਈ-ਐਪਿਕ ਡਾਊਨਲੋਡ ਕਰਨ ਦੀ ਵਿਧੀ ਵੀ ਦੱਸੀ ਗਈ। ਇਸ ਮੌਕੇ ’ਤੇ ਰਮਨ ਕੁਮਾਰ, ਹਰਪ੍ਰੀਤ ਸਿੰਘ ਅਤੇ ਅੰਕਿਲ ਕੁਮਾਰ ਵੀ ਹਾਜ਼ਰ ਸਨ।
++++++++++++

Related posts

Leave a Reply