ਆਪਣੇ ਹੀ ਟ੍ਰੈਕਟਰ ਹੇਠ ਆ ਕੇ 35 ਸਾਲ ਦੇ ਨੌਜਵਾਨ ਦੀ ਮੌਤ

ਗੜ੍ਹਸ਼ੰਕਰ / ਹੁਸ਼ਿਆਰਪੁਰ : ਅੱਜ  ਨੰਗਲ ਰੋਡ ‘ਤੇ ਹੋਏ ਇਕ ਸੜਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਗੜ੍ਹਸ਼ੰਕਰ ਤੋਂ ਬੀਨੇਵਾਲ ਤੋਂ ਆ ਰਹੀ ਬੱਜਰੀ ਨਾਲ ਭਰੀ ਟਰਾਲੀ ਸ਼ਾਹਪੁਰ ਦੇ ਮੋੜ ਤੇ ਪਲਟ ਗਈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਟਰੈਕਟਰ ਦੇ ਪਹੀਏ  ਵਿਚ ਤਕਨੀਕੀ ਨੁਕਸ ਪੈ ਜਾਣ ਕਾਰਨ ਟਰੈਕਟਰ ਬੇਕਾਬੂ ਹੋ ਕੇ ਪਲਟ ਗਿਆ ਅਤੇ ਚਾਲਕ ਟਰੈਕਟਰ ਦੇ ਹੇਠਾਂ ਆ ਗਿਆ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਮ੍ਰਿਤਕ ਦੀ ਪਛਾਣ ਦਾਰੀ ਉਮਰ 35 ਸਾਲ ਪਿੰਡ ਹਾਪੋਵਾਲ ਥਾਣਾ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਵਜੋਂ ਹੋਈ ਹੈ।

Related posts

Leave a Reply