ਆਬਕਾਰੀ ਵਿਭਾਗ ਵੱਲੋਂ ਨਜ਼ਾਇਜ਼ ਸ਼ਰਾਬ ਵਿਰੁੱਧ ਛਾਪੇਮਾਰੀ


ਗੁਰਦਾਸਪੁਰ , 12 ਅਪ੍ਰੈਲ ( ਅਸ਼ਵਨੀ ) : ਮੈਡਮ ਰਾਜਵਿੰਦਰ ਕੌਰ ਬਾਜਵਾ,ਸਹਾਇਕ ਕਮਿਸ਼ਨਰ (ਆਬਕਾਰੀ ) ਗੁਰਦਾਸਪੁਰ ਰੇਂਜ,ਗੁਰਦਾਸਪੁਰ ਦੇ ਦਿਸ਼ਾਂ -ਨਿਰਦੇਸ਼ਾਂ ਤੇ ਕਾਰਵਾਈ ਕਰਦੇ ਹੋਏ ਰਜਿੰਦਰ ਤਨਵਰ,ਆਬਕਾਰੀ ਅਫ਼ਸਰ ਗੁਰਦਾਸਪੁਰ ਦੀ ਅਗਵਾਈ ਹੇਠ ਮਿਤੀ 10 ਅਪ੍ਰੈਲ,2021 ਨੂੰ ਗੁਲਜਾਰ ਮਸੀਹ,ਆਬਕਾਰੀ ਨਿਰੀਖਕ ਵੱਲੋਂ ਆਬਕਾਰੀ ਪੁਲਿਸ ਸਟਾਫ਼ ਦੇ ਏ.ਐਸ.ਆਈ. ਜਸਪਿੰਦਰ ਸਿੰਘ,ਏ.ਐਸ.ਆਈ ਹਰਵਿੰਦਰ ਸਿੰਘ,ਏ.ਐਸ. ਆਈ ਸੁਰਿੰਦਰਪਾਲ,ਹੈਡ ਕਾਂਸਟੇਬਲ ਹਰਜੀਤ ਸਿੰਘ ਅਤੇ ਐਲ.ਸੀ.ਟੀ. ਸਬਰਜੀਤ ਕੌਰ ਅਤੇ ਹੋਰ ਪੁਲਿਸ ਮੁਲਾਜਮਾਂ ਦੀ ਸਹਾਇਤਾ ਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਸ੍ਰੀ ਹਰਗੋਬਿੰਦਪੁਰ ਆਬਕਾਰੀ ਗਰੁੱਪ ਵਿੱਚ ਪੈਂਦੇ ਪਿੰਡ ਅੱਤੇਪੁਰ ,ਉਧਣਵਾਲ,ਖਜਾਲਾ,ਭਰਥ,ਮਠੌਲਾ,ਧੰਦੋਈ,ਕੋਹਾਲੀ,ਹਰਪੁਰਾਂ,ਧਾਰੀਵਾਲ ਸੋਹੀਆਂ,ਭਗਤੁਪੁਰਾਂ ਅਤੇ ਕੰਡੀਲਾ ਆਦਿ ਵਿੱਚ ਸੱਕੀ ਵਿਅਕਤੀਆਂ ਦੇ ਘਰਾਂ ਅਤੇ ਸਾਮਲਾਟ ਥਾਵਾਂ ਤੇ ਰੇਡ ਕੀਤੇ ਗਏ। ਜਿਸ ਵਿੱਚ ਪਿੰਡ ਭਗਤੁਪੁਰਾਂ ਦੇ ਬਾਹਰ ਸਾਮਲਾਟ ਜਗ੍ਹਾਂ ਤੋ 05 ਲੋਹੇ ਦੇ ਡਰੱਮਾਂ ਤੇ 2 ਪਲਾਸਟਿਕ ਡਰੱਮ ਵਿੱਚੋਂ 700  ਕਿਲੋਗ੍ਰਾਮ ਲਾਹਣ ਬਰਾਮਦ ਕੀਤੀ ਜੋ ਮੌਕੇ ਤੇ ਨਸ਼ਟ ਕਰ ਦਿੱਤੀ ਗਈ ਅਤੇ ਪਿੰਡ ਕੰਡੀਲਾਂ ਦੇ ਗੁਰਬਾਜ ਸਿੰਘ ਪੁੱਤਰ ਜੋਗਿੰਦਰ ਸਿੰਘ ਦੇ ਘਰੋ 07 ਬੋਤਲਾਂ ਨਜਾਇਜ ਦੇਸੀ ਸਰਾਬ (ਰੁਡੀ ਮਾਰਕਾ) ਬਰਾਮਦ ਕੀਤੀ ਗਈ ਅਤੇ ਆਬਕਾਰੀ ਨਿਰੀਖਕ ਵੱਲੋਂ ਮੋਕੇ ਤੇ ਦੋਸੀ ਖਿਲਾਫ਼ ਆਬਕਾਰੀ ਐਕਟ ਅਧੀਨ ਬਣਦੀ ਕਾਰਵਾਈ ਲਈ ਸਬੰਧਤ ਥਾਣਾਂ ਨੂੰ ਦੋਸੀ ਸਮੇਤ ਸਰਾਬ ਸੁਪਰਦ (ਹਵਾਲੇ ) ਕਰ ਦਿੱਤੀ ਗਈ।

​ਇਸ ਤਰ੍ਹਾਂ ਦੂਜੀ ਟੀਮ ਸੁਖਬੀਰ ਸਿੰਘ ਆਬਕਾਰੀ ਨਿਰੀਖਕ ਅਤੇ ਅਜੇ ਕਮੁਾਰ ਆਬਕਾਰੀ ਨਿਰੀਖਕ ਵੱਲੋਂ ਆਬਕਾਰੀ ਪੁਲਿਸ ਸਟਾਫ਼ ਦੇ ਏ.ਐਸ.ਆਈ. ਕਮਲਜੀਤ ਸਿੰਘ, ਹੈਡ ਕਾਂਸਟੇਬਲ ਸੀ ਨਰਿੰਦਰ ਸਿੰਘ, ਹੈੱਡ ਕਾਂਸਟੇਬਲ ਇੰਦਰਜੀਤ ਸਿੰਘ, ਹੈੱਡ ਕਾਂਸਟੇਬਲ ਹਰਜਿੰਦਰ ਸਿੰਘ ਅਤੇ ਐਲ.ਸੀ.ਟੀ. ਜਗਦੀਸ਼ ਸਿੰਘ ਅਤੇ ਹੋਰ ਪੁਲਿਸ ਮੁਲਾਜਮਾਂ ਦੀ ਸਹਾਇਤਾ ਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਕਾਹਨੂੰਵਾਨ ਆਬਕਾਰੀ ਗਰੁੱਪ ਪਿੰਡ ਮੋਜਪੁਰ ਅਤੇ ਨਾਲ ਲੱਗਦੇ ਬਿਆਸ ਦਰਿਆ ਦੇ ਕੋਲ ਰੇਡ ਕੀਤਾ ਗਿਆ , ਜਿੱਥੋ ਕਾਫ਼ੀ ਮਾਤਰਾ ਵਿੱਚ ਲਵਾਰਸ ਥਾਵਾਂ ਤੋਂ ਲਾਹਣ ਅਤੇ ਨਜਾਇਜ਼ ਸਰਾਬ ਬਰਾਮਦ ਕੀਤੀ ਗਈ । ਜਿਸ ਵਿੱਚ ਪਲਾਸਟਿਕ ਦੇ ਕੈਨੀਆਂ,ਪਲਾਸਟਿਕ ਤਰਪਾਲਾਂ , ਲੋਹੇ ਦੀ ਡਰੱਮਾਂ ਅਤੇ ਹੋਰ ਸਮਾਨ ਆਦਿ ਵਿੱਚੋਂ ਤਕਰੀਬਨ 25200 ਕਿਲੋਗ੍ਰਾਮ ਲਾਹਣ ਅਤੇ  80 ਬੋਤਲਾਂ ਨਜਾਇਜ ਸਰਾਬ ਬਰਾਮਦ ਕੀਤੀ ਗਈ ਅਤੇ ਜੋ ਆਬਕਾਰੀ ਨਿਰੀਖਕ ਦੀ ਨਿਗਰਾਨੀ ਹੇਠ ਮੌਕੇ ਤੇ ਹੀ ਨਸ਼ਟ ਕਰ ਦਿੱਤੀ ਗਈ।ਆਬਕਾਰੀ ਵਿਭਾਗ ਗੁਰਦਾਸਪੁਰ ਰੇਂਜ ਗੁਰਦਾਸਪੁਰ ਵੱਲੋਂ ਜ਼ਿਲ੍ਹੇ ਵਿੱਚ ਸ਼ਰਾਬ ਦੀ ਨਜ਼ਾਇਜ਼ ਵਰਤੋਂ ਨੂੰ ਰੋਕਣ ਲਈ ਲਗਾਤਾਰ ਕੋਸ਼ਿਸ਼ ਜਾਰੀ ਹੈ ਅਤੇ ਵੱਖ-ਵੱਖ ਟੀਮਾਂ ਦੁਆਰਾ ਲਗਾਤਾਰ ਚੈਕਿੰਗ ਜਾਰੀ ਰੱਖਦੇ ਹੋਏ ਸ਼ਰਾਬ ਦੀ ਨਜ਼ਾਇਜ਼ ਵਿਕਰੀ ਨੂੰ ਰੋਕਣ ਲਈ ਮੁਕੰਮਲ ਪ੍ਰਬੰਧ ਕੀਤੇ ਗਏ ਹਨ।

Related posts

Leave a Reply