ਆਬਕਾਰੀ ਵਿਭਾਗ ਵੱਲੋਂ ਪਿੰਡਾਂ ਵਿੱਚ ਛਾਪੇਮਾਰੀ,ਵੱਡੀ ਮਾਤਰਾ ‘ਚ ਸ਼ਰਾਬ ਬਰਾਮਦ


ਗੁਰਦਾਸਪੁਰ,26 ਅਪ੍ਰੈਲ (ਅਸ਼ਵਨੀ) : ਰਾਜਵਿੰਦਰ ਕੌਰ ਬਾਜਵਾ , ਸਹਾਇਕ ਕਮਿਸ਼ਨਰ (ਆਬਕਾਰੀ) ਗੁਰਦਾਸਪੁਰ ਰੇਂਜ,ਗੁਰਦਾਸਪੁਰ ਦੇ ਦਿਸ਼ਾਂ ਨਿਰਦੇਸ਼ਾਂ ਤੇ ਕਾਰਵਾਈ ਕਰਦੇ ਹੋਏ ਰਜਿੰਦਰ ਤਨਵਰ,ਆਬਕਾਰੀ ਅਫ਼ਸਰ, ਗੁਰਦਾਸਪੁਰ ਦੀ ਅਗਵਾਈ ਹੇਠ ਸੁਖਬੀਰ ਸਿੰਘ,ਆਬਕਾਰੀ ਨਿਰੀਖਕ ਅਤੇ ਗੁਲਜ਼ਾਰ ਮਸੀਹ  , ਆਬਕਾਰੀ ਨਿਰੀਖਕ ਵੱਲੋਂ ਆਬਕਾਰੀ ਪੁਲਿਸ ਸਟਾਫ਼ ਦੇ ਏ.ਐਸ਼.ਆਈ. ਜਸਪਿੰਦਰ ਸਿੰਘ, ਏ. ਐਸ.ਆਈ. ਹਰਵਿੰਦਰ ਸਿੰਘ,ਏ.ਐਸ. ਆਈ. ਹਰਿੰਦਰ ਸਿੰਘ ,ਹੈੱਡ ਕਾਂਸਟੇਬਲ ਹਰਜਿੰਦਰ ਸਿੰਘ, ਹੈੱਡ ਕਾਂਸਟੇਬਲ ਸਮਰਜੀਤ ਸਿਘ ਅਤੇ ਐਲ.ਸੀ.ਟੀ.ਸਰਬਜੀਤ ਕੌਰ ਅਤੇ ਹੋਰ ਪੁਲਿਸ ਮੁਲਾਜਮਾਂ ਦੀ ਸਹਾਇਤ ਨਾਲ ਜ਼ਿਲ੍ਹਾ ਗੁਰਦਾਸਪੁਰ –2 ਅਧੀਨ ਆਉਂਦੇ ਆਬਕਾਰੀ ਹੋਰ ਪੁਲਿਸ ਮੁਲਾਜਮਾਂ ਦੀ ਸਹਾਇਤਾ ਨਾਲ ਜ਼ਿਲ੍ਹਾ ਗੁਰਦਾਸਪੁਰ –2 ਅਧੀਨ ਆਉਂਦੇ ਆਬਕਾਰੀ ਗਰੁੱਪ ਕੋਟਲੀ ਸੂਰਤ ਮੱਲ੍ਹੀ ਅਤੇ ਫਹਿਤਗੜ੍ਹ ਚੂੜ੍ਹੀਆਂ ਵਿੱਚ ਪੈਂਦੇ ਵੱਖ-ਵੱਖ ਪਿੰਡਾਂ ਹਰੂਵਾਲ,ਅਲੀਵਾਲ,ਮੋਲੇਵਾਲ,ਲਾਲੇ ਨੰਗਲ,ਅਵਾਣ,ਗੁੱਜਰਪੁਰਾਂ,ਚੰਦੂ ਸੂਜਾ,ਮਾਨ ਅਤੇ ਖਹਿਰਾ ਆਦਿ ਵਿੱਚ ਸ਼ਕੀ ਵਿਅਕਤੀਆਂ ਦੇ ਘਰਾਂ ਅਤੇ ਸਾਮਲਾਟ ਥਾਵਾਂ ਤੇ ਰੇਡ ਕੀਤੇ ਗਏ । ਜਿਸ ਵਿੱਚ ਪਿੰਡ ਅਵਾਣ,ਖਹਿਰਾ,ਹਰੂਵਾਲ , ਅਲੀਵਾਲ ਅਤੇ ਚੰਦੂ ਸੂਜਾ ਆਦਿ ਪਿੰਡਾਂ ਦੀਆਂ ਸਾਮਲਾਟ ਥਾਵਾਂ ਅਤੇ ਨਹਿਰ ਦੇ ਪਾਸਿਉ ਲਵਾਰਸ ਥਾਵਾਂ ਤੋਂ ਪਲਾਸਟਿਕ ਦੇ ਕੈਨਾਂ, ਲੋਹੇ ਤੇ ਡਰੱਮਾਂ ਅਤੇ ਸਿਲਵਰ ਦੇ ਪਤੀਲਿਆਂ ਵਿੱਚੋਂ  1200 ਕਿਲੋਗ੍ਰਾਮ ਲਾਹਣ ਅਤੇ 45 ਲੀਟਰ ਨਜਾਇਜ ਦੇਸ਼ੀ ਰੂੜੀ ਮਾਰਕਾ ਸਰਾਬ ਬਰਾਮਦ ਕੀਤੀ ਗਈ । ਜੋ ਮੌਕੇ ਤੇ ਆਬਕਾਰੀ ਨਿਰੀਖਕਾਂ ਦੀ ਨਿਗਰਾਨੀ ਹੇਠ ਨਸ਼ਟ ਕਰ ਦਿੱਤੀ ਗਈ। ਆਬਾਕਾਰੀ ਵਿਭਾਗ,ਗੁਰਦਾਸਪੁਰ ਰੇਂਜ ਗੁਰਦਾਸਪੁਰ ਵੱਲੋਂ ਜ਼ਿਲ੍ਹੇ ਵਿੱਚ ਸ਼ਰਾਬ ਦੀ ਨਜ਼ਾਇਜ ਵਰਤੋਂ ਨੂੰ ਰੋਕਣ ਲਈ ਲਗਾਤਾਰ ਕੋਸ਼ਿਸ਼ ਜਾਰੀ ਹੈ ਅਤੇ ਵੱਖ ਵੱਖ ਟੀਮਾਂ ਦੁਆਰਾ ਲਗਾਤਾਰ ਚੈਕਿੰਗ ਜਾਰੀ ਰੱਖਦੇ ਹੋਏ ਸ਼ਰਾਬ ਦੀ ਨਜਾਇਜ਼ ਵਿਕਰੀ ਨੂੰ ਰੋਕਣ ਲਈ ਮੁਕੰਮਲ ਪ੍ਰਬੰਧ ਕੀਤੇ ਗਏ ਹਨ ।

Related posts

Leave a Reply