ਆਮ ਆਦਮੀ ਪਾਰਟੀ ਦੇ ਆਗੂ ਵਿਰੁੱਧ ਮਾਮਲਾ ਦਰਜ

ਕਾਲਜ ਦੇ ਪਿ੍ਰੰਸੀਪਲ ਦੀ ਸ਼ਿਕਾਇਤ ਤੇ ਆਮ ਆਦਮੀ ਪਾਰਟੀ ਦੇ ਆਗੂ ਵਿਰੁੱਧ ਮਾਮਲਾ ਦਰਜ
ਗੁਰਦਾਸਪੁਰ 12 ਜੂਨ ( ਅਸ਼ਵਨੀ ) :– ਕਾਲਜ ਦੇ ਪਿ੍ਸੀਪਲ ਦੀ ਸ਼ਿਕਾਇਤ ਤੇ ਆਮ ਆਦਮੀ ਪਾਰਟੀ ਦੇ ਆਗੂ ਦੇ ਵਿਰੁੱਧ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ।
               ਡਾਕਟਰ ਆਰ ਕੇ ਤੁਲੀ ਪਿ੍ਰੰਸੀਪਲ ਐਸ ਐਸ ਐਮ ਕਾਲਜ ਦੀਨਾਨਗਰ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਰਾਹੀਂ ਦਸਿਆਂ ਕਿ ਸ਼ਮਸ਼ੇਰ ਸਿੰਘ ਜੋਕਿ ਰਿਟਾਇਰ ਅਧਿਕਾਰੀ ਹੈ ਤੇ ਇਸ ਸਮੇਂ ਆਮ ਆਦਮੀ ਪਾਰਟੀ ਦਾ ਆਗੂ ਹੈ ਨੇ ਉਸ ਦੇ ਸਮਝਾਉਣ ਦੇ ਬਾਵਜੂਦ ਬੀਤੀ 6 ਜੂਨ 2021 ਨੂੰ 10.48 ਵਜੇ 40/50 ਬਚਿਆਂ ਦੇ ਇਕੱਠ ਨਾਲ ਕਾਲਜ ਗੇਟ ਵਿੱਚ ਦਾਖਲ ਹੋ ਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਕਰੋਨਾ ਮਹਾਮਾਰੀ ਤੋ ਬਚਾਓ ਸੰਬੰਧੀ ਜਾਰੀ ਕੀਤੇ ਹੁਕਮਾਂ ਦੀ ਉਲੰਘਣਾ ਕੀਤੀ ਹੈ ।
                    ਸਹਾਇਕ ਸਬ ਇੰਸਪੈਕਟਰ ਰੁਪਿੰਦਰ ਸਿੰਘ ਪੁਲਿਸ ਸਟੇਸ਼ਨ ਦੀਨਾਨਗਰ ਨੇ ਦਸਿਆਂ ਕਿ ਡਾ. ਆਰ ਕੇ ਤੁਲੀ
ਦੀ ਸ਼ਿਕਾਇਤ ਤੇ ਸ਼ਮਸ਼ੇਰ ਸਿੰਘ ਵਿਰੁੱਧ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਕਰੋਨਾ ਮਹਾਮਾਰੀ ਤੋ ਬਚਾਓ ਸੰਬੰਧੀ ਜਾਰੀ ਕੀਤੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

Related posts

Leave a Reply