ਆਮ ਆਦਮੀ ਪਾਰਟੀ ਨੇ ਸਤਨਾਮ ਸਿੰਘ ਜਲਵਾਹਾ ਨੂੰ ਹਰਿਆਣਾ ਵਿਧਾਨਸਭਾ ਦਾ ਪ੍ਰਭਾਰੀ ਲਗਾਕੇ ਸੌਂਪੀ ਵੱਡੀ ਜੁੰਮੇਵਾਰੀ
ਨਵਾਂਸ਼ਹਿਰ 06 ਅਕਤੂਬਰ (ਐਸਕੇ ਜੋਸ਼ੀ) ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਤੇ ਸਮੁੱਚੀ ਰਾਸ਼ਟਰੀ ਲੀਡਰਸ਼ਿਪ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਤੋਂ ਇੰਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਦੀ ਇਮਾਨਦਾਰ ਛਵੀਂ ਅਤੇ ਸਮਰਪਿਤ ਭਾਵਨਾ ਨਾਲ ਪਾਰਟੀ ਦੀ ਕੀਤੀ ਜਾ ਰਹੀ ਸੇਵਾ ਨੂੰ ਮੁੱਖ ਰੱਖਦਿਆਂ ਜਲਵਾਹਾ ਨੂੰ ਹਰਿਆਣਾ ਵਿਧਾਨਸਭਾ ਦਾ ਪ੍ਰਭਾਰੀ ਨਿਯੁਕਤ ਕਰਕੇ ਵੱਡੀ ਜੁੰਮੇਵਾਰੀ ਸੌਂਪੀ ਗਈ ਹੈ, ਇਸ ਅਹਿਮ ਜੁੰਮੇਵਾਰੀ ਮਿਲਣ ਉਤੇ ਨਵਾਂਸ਼ਹਿਰ ਜ਼ਿਲ੍ਹੇ ਦੇ ਵਲੰਟੀਅਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਖੁਸ਼ੀ ਦਾ ਮਾਹੌਲ ਹੈ।
![](https://i0.wp.com/www.doabatimes.com/wp-content/uploads/2024/09/CM-MAAN-ADD.jpg?fit=400%2C400&ssl=1)
ਆਮ ਆਦਮੀ ਪਾਰਟੀ ਪੰਜਾਬ ਯੂਥ ਵਿੰਗ ਦੇ ਸਕੱਤਰ ਮਨਦੀਪ ਸਿੰਘ ਅਟਵਾਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਤਨਾਮ ਸਿੰਘ ਜਲਵਾਹਾ ਨੇ ਪਿਛਲੇ ਕਰੀਬ 11 ਸਾਲਾਂ ਤੋਂ ਜੋ ਇਮਾਨਦਾਰੀ ਤੇ ਸਚਾਈ ਨਾਲ ਪਾਰਟੀ ਦੀ ਨਿਸ਼ਕਾਮ ਸੇਵਾ ਕੀਤੀ ਹੈ ਇਹ ਵੱਡੇ ਰੁਤਬੇ ਉਸੇ ਨਿਸ਼ਕਾਮ ਸੇਵਾ ਦਾ ਨਤੀਜਾ ਹਨ, ਇਸ ਮੌਕੇ ਸਤਨਾਮ ਸਿੰਘ ਜਲਵਾਹਾ ਦੇ ਦਫ਼ਤਰ ਵਿੱਚ ਸ਼ਹਿਰ ਵਾਸੀਆਂ ਅਤੇ ਪਾਰਟੀ ਦੇ ਵਲੰਟੀਅਰ ਸਾਥੀਆਂ ਵੱਲੋਂ ਹਰਿਆਣਾ ਦੇ ਨਵਨਿਯੁਕਤ ਪ੍ਰਭਾਰੀ ਬਣਨ ਉਤੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਦਾ ਮੂੰਹ ਮਿੱਠਾ ਕਰਵਾਇਆ ਗਿਆ।
![](https://i0.wp.com/www.doabatimes.com/wp-content/uploads/2024/01/NEW-SANDHU.png?fit=480%2C275&ssl=1)
ਜ਼ਮੀਨ ਨਾਲ ਜੁੜੇ ਮਿਹਨਤੀ, ਇਮਾਨਦਾਰ ਅਤੇ ਕ੍ਰਾਂਤੀਕਾਰੀ ਸੋਚ ਦੇ ਧਾਰਨੀ ਸਤਨਾਮ ਜਲਵਾਹਾ ਦੇ ਪ੍ਰਭਾਰੀ ਬਣਨ ਦੀਆਂ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਦਿੱਲੋ ਖੁਸ਼ੀਆਂ ਹਨ। ਇਸ ਮੌਕੇ ਯੂਥ ਆਗੂ ਯੁੱਧਵੀਰ ਕੰਗ ਨੇ ਕਿਹਾ ਕਿ ਸਤਨਾਮ ਸਿੰਘ ਜਲਵਾਹਾ ਨੇ ਪਾਰਟੀ ਪ੍ਰਤੀ ਇਮਾਨਦਾਰੀ ਸਚਾਈ ਅਤੇ ਸਮਰਪਿਤ ਭਾਵਨਾ ਨਾਲ ਜੋ ਜੁੰਮੇਵਾਰੀ ਨਿਭਾਈ ਹੈ ਉਸ ਨੂੰ ਸਾਰੇ ਵਲੰਟੀਅਰ ਦਿੱਲੋ ਸਿਜਦਾ ਕਰਦੇ ਹਨ ਅਤੇ ਜਲਵਾਹਾ ਵੱਲੋਂ ਬਤੌਰ ਚੇਅਰਮੈਨ ਨਿਯੁਕਤ ਹੋਣ ਉਪਰੰਤ ਵੀ ਬਹੁਤ ਪ੍ਰਭਾਵਸ਼ਾਲੀ ਇਕੱਠ ਕੀਤਾ ਗਿਆ ਸੀ ਜੋ ਕਿ ਪੂਰੇ ਜ਼ਿਲ੍ਹੇ ਵਿੱਚ ਚਰਚਾ ਦਾ ਵਿਸ਼ਾ ਰਿਹਾ ਸੀ।
![](https://i0.wp.com/www.doabatimes.com/wp-content/uploads/2024/12/add-maan.jpeg?fit=300%2C250&ssl=1)
![](https://i0.wp.com/www.doabatimes.com/wp-content/uploads/2024/01/BHUPINDER-ADD.jpg?fit=410%2C310&ssl=1)
![](https://i0.wp.com/www.doabatimes.com/wp-content/uploads/2024/02/ades-200.png?resize=100%2C100&ssl=1)
EDITOR
CANADIAN DOABA TIMES
Email: editor@doabatimes.com
Mob:. 98146-40032 whtsapp
![](https://i0.wp.com/www.doabatimes.com/wp-content/uploads/2021/11/MARUTI-AJWINDER.jpeg?fit=300%2C375&ssl=1)
![](https://i0.wp.com/www.doabatimes.com/wp-content/uploads/2021/11/MARUTI-AJWINDER.jpeg?fit=300%2C375&ssl=1)
![](https://i0.wp.com/www.doabatimes.com/wp-content/uploads/2021/11/FRIENDS-CAR.jpeg?fit=300%2C385&ssl=1)
![](https://i0.wp.com/www.doabatimes.com/wp-content/uploads/2021/11/ADD-DR-HIRA.jpeg?fit=400%2C372&ssl=1)
![](https://i0.wp.com/www.doabatimes.com/wp-content/uploads/2021/11/AGGARWAL-FINAL.jpg?fit=400%2C300&ssl=1)
![](https://i0.wp.com/www.doabatimes.com/wp-content/uploads/2021/11/DC-TIWARI-ADD.jpg?fit=400%2C200&ssl=1)