ਆਰ.ਐਮ.ਪੀ.ਆਈ. ਵਲੋਂ ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ 7 ਅਗਸਤ ਨੂੰ ਡੀ.ਸੀ. ਦਫਤਰ ਧਰਨਾ ਦੇਣ ਦਾ ਫੈਸਲਾ

ਹੁਸ਼ਿਆਰਪੁਰ, (ਸੁਖਵਿੰਦਰ, ਅਜੈ) : ਅੱਜ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਜਿਲ੍ਹਾ ਕਮੇਟੀ ਹੁਸ਼ਿਆਰਪੁਰ ਦੀ ਇੱਕ ਮੀਟਿੰਗ ਸ੍ਰੀ ਗਿਆਨ ਸਿਘ ਗੁਪਤਾ ਦੀ ਪ੍ਰਧਾਨਗੀ ਹੇਠ ਹੁਸ਼ਿਆਰਪੁਰ ਵਿਖੇ ਹੋਈ। ਮੀਟਿੰਗ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਕਿਰਤੀ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਅਤੇ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਜਾ ਰਹੀਆਂ ਮਜਦੂਰ ਵਿਰੋਧੀ ਸੋਧਾਂ ਕਰਨ, ਕਾਰਪੋਰੇਟ ਘਰਾਣਿਆ ਪੱਖੀ ਨੀਤੀਆਂ ਨੂੰ ਤੇਜੀ ਨਾਲ ਲਾਗੂ ਕਰਨ, ਫਿਰਕੂ ਤੇ ਫਾਸ਼ੀਵਾਦ ਮਨਸੂਬਿਆ ਨੂੰ ਅਮਲੀ ਰੂਪ ਦੇਣ, ਮੰਹਿਗਾਈ, ਬੇਰੁਜਗਾਰੀ, ਕੁਪੋਸ਼ਨ, ਭ੍ਰਿਸ਼ਟਾਚਾਰ ਵਰਗੀਆਂ ਮੁਸੀਬਤਾਂ ਲਗਾਤਾਰ ਵੱਧੀਆਂ ਦੇ ਵਾਧੇ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ।

 

ਇਸੇ ਹੀ ਤਰ੍ਹਾਂ ਖੇਤੀ ਸੰਕਟ, ਪਾਣੀ ਦੇ ਡਿੱਗ ਰਹੇ ਪੱਧਰ ਤੇ ਪਾਣੀ ਦੇ ਪ੍ਰਦੂਸ਼ਿਤ ਹੋਣ ਅਤੇ ਬਿਜਲੀ ਦੇ ਬਿੱਲ ਵਧਾ ਕੇ ਆਮ ਲੋਕਾਂ ਦੀ ਆਰਥਿਕ ਲੁੱਟ ਦੇ ਨਾਲ ਨਾਲ ਮਨੁੱਖਤਾ ਨੂੰ ਜਿਊਂਦੇ ਰੱਖਣ ਲਈ ਸਰਕਾਰਾਂ ਦਾ ਫਿਕਰਮੰਦ ਨਾ ਹੋਣਾ ਸੱਭ ਤੋਂ ਵੱਡੀ ਤ੍ਰਾਸਦੀ ਹੋ ਗਈ ਹੈ। ਜਿਨ੍ਹਾਂ ਤੇ ਇਸ ਮੀਟਿੰਗ ਵਿੱਚ ਗਹਿ ਗੱਚ ਵਿਚਾਰਾਂ ਹੋਈਆਂ।

Related posts

Leave a Reply